ਮੋਬਾਈਲ ਚੋਰਾਂ ਦੇ ਪੰਜ ਪੱਕੇ ਅੱਡੇ, ਜਿੱਥੋਂ ਲੁੱਟ-ਖੋਹ ਕਰ ਕੇ ਹੋ ਜਾਂਦੇ ਹਨ ਰਫੂਚੱਕਰ
Saturday, Oct 19, 2024 - 06:09 PM (IST)
ਪੱਟੀ (ਸੌਰਭ)- ਪੱਟੀ ਸ਼ਹਿਰ ਵਿਚ ਮੋਬਾਈਲ ਝਪਟਮਾਰਾਂ ਵੱਲੋਂ ਬੇਖੌਫ ਹੋ ਕੇ ਲੋਕਾਂ ਦੇ ਮੋਬਾਈਲ ਖੋਹੇ ਜਾ ਰਹੇ ਹਨ। ਮੋਬਾਈਲ ਚੋਰਾਂ ਵੱਲੋਂ ਕਚਹਿਰੀ ਰੋਡ, ਸਰਹਾਲੀ ਰੋਡ, ਗਾਂਧੀ ਸੱਥ, ਪੁਰਾਣੀ ਕੈਰੋਂ ਰੋਡ, ਮੇਨ ਬਾਜ਼ਾਰ ਵਿਚੋਂ ਮੋਬਾਈਲ ਖੋਹ ਕੇ ਰਫੂਚੱਕਰ ਹੋ ਜਾਂਦੇ ਹਨ ਅਤੇ ਅੱਜ ਤੱਕ ਇਹ ਮੋਬਾਈਲ ਚੋਰ ਲੋਕਾਂ ਦੇ ਕਾਬੂ ਨਹੀਂ ਆਏ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ
ਵਰਣਨਯੋਗ ਹੈ ਕਿ ਪੱਟੀ ਸ਼ਹਿਰ ਦੇ ਗਾਂਧੀ ਸੱਥ ਵਿਚੋਂ ਝਪਟਮਾਰ ਵੱਲੋਂ ਲਾਹੌਰ ਰੋਡ ਜਾਂ ਕਾਲਜ ਨੂੰ ਰੋਡ ਤੇਜ਼ ਰਫਤਾਰ ਵਿਚ ਗਾਇਬ ਹੋ ਜਾਂਦੇ ਹਨ। ਮੇਨ ਬਾਜ਼ਾਰ ਵਿਚੋਂ ਚੋਰੀ ਕਰਕੇ ਕਚਹਿਰੀ ਰੋਡ ਨੂੰ ਮੋਬਾਈਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ। ਬੀਤੇ ਦਿਨੀਂ ਮੇਨ ਬਾਜ਼ਾਰ ਥਾਣੇ ਨੇੜਿਓਂ ਸ਼ਾਮ ਦੇ ਵਕਤ ਇਕ ਮੋਬਾਈਲ ਚੋਰ ਰਾਹਗੀਰ ਤੋਂ ਮੋਬਾਈਲ ਚੋਰੀ ਕਰਕੇ ਕਚਹਿਰੀ ਰੋਡ ਫਾਟਕ ਵੱਲ ਨੌਂ ਦੋ ਗਿਆਰਾਂ ਹੋ ਗਿਆ ਹੈ। ਪੱਟੀ ਸ਼ਹਿਰ ਨਿਵਾਸੀਆਂ ਨੇ ਲਾਲਜੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਅਜਿਹੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ ਅਤੇ ਮੋਬਾਈਲ ਚੋਰਾਂ ਨੂੰ ਫੜ੍ਹ ਕੇ ਜੇਲ੍ਹ ਅੰਦਰ ਭੇਜਿਆ ਜਾਵੇ।
ਇਹ ਵੀ ਪੜ੍ਹੋ- ਨੌਜਵਾਨ ਪੀੜੀ ਕਿਉਂ ਹੋ ਰਹੀ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕੀ ਹੋ ਸਕਦੀ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8