ਬਟਾਲਾ ''ਚ ਫਾਇਰਿੰਗ, ਵਾਲ-ਵਾਲ ਬਚੇ ਸ਼ਰਾਬ ਠੇਕੇਦਾਰ ਦੇ ਮੁਲਾਜ਼ਮ

Tuesday, May 03, 2022 - 11:51 PM (IST)

ਬਟਾਲਾ ''ਚ ਫਾਇਰਿੰਗ, ਵਾਲ-ਵਾਲ ਬਚੇ ਸ਼ਰਾਬ ਠੇਕੇਦਾਰ ਦੇ ਮੁਲਾਜ਼ਮ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਦੇ ਪਾਸ਼ ਇਲਾਕੇ ਧਰਮਪੁਰਾ ਕਾਲੋਨੀ 'ਚ ਅੱਜ ਦੇਰ ਰਾਤ ਗੱਡੀ 'ਚ ਜਾ ਰਹੇ ਸ਼ਰਾਬ ਠੇਕੇਦਾਰ ਦੇ ਮੁਲਾਜ਼ਮਾਂ 'ਤੇ ਫਾਇਰਿੰਗ ਹੋਈ। ਹਮਲਾਵਰਾਂ ਵੱਲੋਂ 3 ਫਾਇਰ ਕੀਤੇ ਗਏ ਪਰ ਇਸ ਫਾਇਰਿੰਗ 'ਚ ਕੋਈ ਜ਼ਖਮੀ ਨਹੀਂ ਹੋਇਆ। ਉਥੇ ਹੀ ਸ਼ਰਾਬ ਠੇਕੇ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਠੇਕੇ ਬੰਦ ਕਰਕੇ ਵਾਪਸ ਘਰ ਜਾ ਰਹੇ ਸਨ ਕਿ ਉਨ੍ਹਾਂ 'ਤੇ ਰਸਤੇ 'ਚ ਇਕ ਸਵਿਫਟ ਕਾਰ 'ਚ ਸਵਾਰ ਕੁਝ ਲੋਕਾਂ ਨੇ ਫਾਇਰ ਕਰ ਦਿੱਤੇ।

ਇਹ ਵੀ ਪੜ੍ਹੋ : ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਪਟਵਾਰੀਆਂ ਤੇ ਕਾਨੂੰਨਗੋਆਂ ਨੇ ਕੀਤਾ ਇਹ ਐਲਾਨ

ਸਰਬਜੀਤ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਪਿੰਡ ਅਲੀਵਾਲ ਦੇ ਰਹਿਣ ਵਾਲੇ ਬਲਦੇਵ ਸਿੰਘ ਜੋ ਸਵਿਫਟ ਕਾਰ 'ਚ ਸਵਾਰ ਸੀ, ਨੇ ਫਾਇਰ ਕੀਤੇ ਹਨ। ਅਸੀਂ ਆਪਣੀ ਗੱਡੀ ਤੇਜ਼ ਕਰਕੇ ਜਾਨ ਬਚਾਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਉਥੇ ਹੀ ਡੀ. ਐੱਸ. ਪੀ. ਸਿਟੀ ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਾਇਰਿੰਗ ਹੋਈ ਹੈ ਅਤੇ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਸਾਹਮਣੇ ਆਇਆ ਕਿ 2 ਫਾਇਰ ਹੋਏ ਹਨ। ਹਮਲਾ ਸਰਬਜੀਤ ਸਿੰਘ 'ਤੇ ਹੋਇਆ ਹੈ, ਜਦਕਿ ਇਕ ਫਾਇਰ ਗੱਡੀ 'ਤੇ ਲੱਗਾ ਹੈ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ 26 ਸਾਲ ਦੇ ਮੁੰਡੇ ਨੇ ਗੱਡੇ ਝੰਡੇ, ਸਫਲ ਕਾਰੋਬਾਰੀ ਤੋਂ ਬਾਅਦ ਬਣਿਆ ਸਮਾਜ ਸੇਵੀ (ਵੀਡੀਓ)


author

Mukesh

Content Editor

Related News