ਨਕਲੀ ਖਾਦ ਅਤੇ ਤਿਆਰ ਕਰਨ ਵਾਲੀਆਂ ਫਰਮਾਂ ਦੇ ਮਾਲਕਾਂ ਖ਼ਿਲਾਫ਼ ਪਰਚਾ ਦਰਜ

Wednesday, Oct 08, 2025 - 05:45 PM (IST)

ਨਕਲੀ ਖਾਦ ਅਤੇ ਤਿਆਰ ਕਰਨ ਵਾਲੀਆਂ ਫਰਮਾਂ ਦੇ ਮਾਲਕਾਂ ਖ਼ਿਲਾਫ਼ ਪਰਚਾ ਦਰਜ

ਗੁਰਦਾਸਪੁਰ (ਹਰਮਨ)– ਤਿੱਬੜ ਦੀ ਪੁਲਸ ਨੇ ਨਕਲੀ ਖਾਦ ਵੇਚਣ ਅਤੇ ਤਿਆਰ ਕਰਨ ਦੇ ਦੋਸ਼ਾਂ ਹੇਠ ਸਬੰਧਤ ਫਰਮ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਵੱਲੋਂ ਉਕਤ ਕਾਰਵਾਈ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਦੇ ਅਧਾਰ 'ਤੇ ਕੀਤੀ ਗਈ ਹੈ, ਜਿਸ ਵਿਚ ਮੁੱਖ ਖੇਤੀਬਾੜੀ ਅਧਿਕਾਰੀ ਗੁਰਦਾਸਪੁਰ ਨੇ ਸ਼ਿਕਾਇਤ ਦਿੱਤੀ ਸੀ ਕਿ ਮਾਨ ਖੇਤੀ ਸਟੋਰ ਸਦਵਾ ਵਿਖੇ ਇਕ ਸ਼ਿਕਾਇਤ ਦੇ ਅਧਾਰ 'ਤੇ ਖਾਦ ਦੇ ਸੈਂਪਲ ਲਏ ਗਏ ਸਨ, ਜੋ ਜਾਂਚ ਵਿਚ ਨਕਲੀ ਪਾਏ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਐਕਸ਼ਨ! ਵੱਡੇ ਪੱਧਰ 'ਤੇ ਕਰ ਦਿੱਤੇ ਤਬਾਦਲੇ, ਪੜ੍ਹੋ ਪੂਰੀ LIST

ਇਸ ਕਾਰਨ ਪੁਲਸ ਨੇ ਇਸ ਖੇਤੀ ਸਟੋਰ ਦੇ ਮਾਲਕ ਰਜਿੰਦਰ ਸਿੰਘ ਅਤੇ ਉਕਤ ਖਾਦ ਬਣਾਉਣ ਵਾਲੀ ਫਰਮ ਮੈਸਰਜ਼ ਨਾਰਦਨ ਇਨਸਟੀਸਾਈਡਸ ਇੰਡਸਟਰੀਅਲ ਫੋਕਲ ਪਾਇੰਟ ਮਲੋਟ ਜ਼ਿਲ੍ਹਾ ਮੁਕਤਸਰ ਦੇ ਮਾਲਕ ਅਵਤਾਰ ਸਿੰਘ ਵਾਸੀ ਡਬਵਾਲੀ ਜ਼ਿਲ੍ਹਾ ਸਿਰਸਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News