ਗੁਰਦਾਸਪੁਰ ਜੇਲ੍ਹ ''ਚ ਲੜਾਈ ਝਗੜਾ ਕਰਨ ਵਾਲੇ 12 ਕੈਦੀਆਂ ਵਿਰੁੱਧ ਮਾਮਲਾ ਦਰਜ

Monday, Sep 29, 2025 - 05:35 PM (IST)

ਗੁਰਦਾਸਪੁਰ ਜੇਲ੍ਹ ''ਚ ਲੜਾਈ ਝਗੜਾ ਕਰਨ ਵਾਲੇ 12 ਕੈਦੀਆਂ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ): ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਲੜਾਈ ਝਗੜਾ ਕਰਨ ਵਾਲੇ 12 ਕੈਦੀਆਂ ਵਿਰੁੱਧ ਸਿਟੀ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਗੁਰਦਾਸਪੁਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਤਾਰ ਚੰਦ ਨੇ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ ਦੋਸ਼ੀ ਕੈਦੀ ਸਿਕੰਦਰ ਪੁੱਤਰ ਸੁਰੇਸ਼, ਰਾਜਬੀਰ ਪੁੱਤਰ ਭੁਪਿੰਦਰ, ਲਵਪ੍ਰੀਤ ਪੁੱਤਰ ਸੁਖਵਿੰਦਰ, ਅਮਨ ਪੁੱਤਰ ਪਠਾਨ, ਨਵੀਸ਼ ਪੁੱਤਰ ਦਰਸ਼ਨ, ਵਿਸ਼ਾਲ ਪੁੱਤਰ ਰਵੀ, ਦਵਿੰਦਰ ਪੁੱਤਰ ਦਰਸ਼ਨ, ਅੰਸ਼ ਪੁੱਤਰ ਵਿਨੋਦ, ਸੁਰਿੰਦਰ ਪੁੱਤਰ ਕੰਸਾ, ਮੋਹਿਤ ਪੁੱਤਰ ਸਤਪਾਲ, ਧਰਮਿੰਦਰ ਪੁੱਤਰ ਜਸਵੰਤ ਅਤੇ ਸੰਦੀਪ ਪੁੱਤਰ ਲਾਲ ਸਿੰਘ ਅਕਸਰ ਲੜਾਈ ਝਗੜਾ ਕਰਦੇ ਰਹਿੰਦੇ ਹਨ ਅਤੇ ਕਾਨੂੰਨ ਵਿਵਸਥਾ ਲਈ ਖ਼ਤਰਾ ਪੈਦਾ ਕਰਦੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ’ਤੇ ਇਨ੍ਹਾਂ ਸਾਰੇ 12 ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਅਕਤੂਬਰ ਮਹੀਨੇ 'ਚ ਸ਼ੁਰੂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News