ਸਰਹੱਦੀ ਖੇਤਰ ਦੇ ਇਲਾਕੇ ਅੰਦਰ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ
Thursday, Oct 02, 2025 - 07:01 PM (IST)

ਦੀਨਾਨਗਰ,(ਹਰਜਿੰਦਰ ਸਿੰਘ ਗੋਰਾਇਆ)- ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਸਮੇਤ ਕਸਬਾ ਬਹਿਰਾਮਪੁਰ ਝਬਕਰਾ ਮਕੌੜਾ, ਮਰਾੜਾ, ਗਾਹਲੜੀ, ਭੁੱਲਾ, ਦੌਰਾਗਲਾ ਆਦਿ ਵਿਖੇ ਪੂਰੀ ਧੂਮਧਾਮ ਨਾਲ ਦੁਸਹਿਰੇ ਦਾ ਤਿਉਹਾਰ ਮੰਨਿਆ ਗਿਆ ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਕਲੱਬਾਂ ਵੱਲੋਂ ਰਾਮਲੀਲਾ ਕੀਤੀ ਜਾ ਰਹੀ ਸੀ ਅਤੇ ਅੱਜ ਦਿਨ ਭਰ ਇਲਾਕੇ ਦੀਆਂ ਵੱਖ-ਵੱਖ ਰਾਮ ਲੀਲਾ ਕਮੇਟੀਆਂ ਨੇ ਭਗਵਾਨ ਸ਼੍ਰੀ ਰਾਮ ਦੀ ਉਸਤਤ ਕਰਦੇ ਹੋਏ ਆਪਣੀਆਂ ਝਾਕੀਆਂ ਪੇਸ਼ ਕੀਤੀਆਂ ਅਤੇ ਦੁਸਹਿਰਾ ਸਥਾਨ ’ਤੇ ਪਹੁੰਚੇ। ਦੁਸਹਿਰਾ ਕਮੇਟੀਆਂ ਨੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਦੁਸਹਿਰਾ ਸਥਾਨ ’ਤੇ ਲੈ ਕੇ ਗਏ। ਇਸ ਮੌਕੇ ਰਾਵਣ ਦੇ ਪੁਤਲੇ ਨੂੰ ਜਲਾਇਆ ਗਿਆ ਇਸ ਮੌਕੇ ਸੁਖਜਿੰਦਰ ਸਿੰਘ,ਸੰਜੀਵ ਸੈਣੀ,ਰਾਜ ਸਿੰਘ, ਰਾਜੇਸ਼ ਠਾਕੁਰ ਆਦਿ ਹਾਜਰ ਸਨ।