ਘਰ ਦਾ ਤਾਲਾ ਤੋੜ ਕੇ 30 ਹਜ਼ਾਰ ਰੁਪਏ ਤੇ DVR ਕੀਤੀ ਚੋਰੀ, ਮਾਮਲਾ ਦਰਜ
Wednesday, Sep 24, 2025 - 06:10 PM (IST)

ਗੁਰਦਾਸਪੁਰ (ਹਰਮਨ)-ਥਾਣਾ ਤਿੱਬੜ ਦੀ ਪੁਲਸ ਨੇ ਭੁੱਲੇਚੱਕ ਕਾਲੋਨੀ ਵਿਖੇ ਇਕ ਘਰ ਵਿਚ ਦਾਖ਼ਲ ਹੋ ਕੇ 30 ਹਜ਼ਾਰ ਰੁਪਏ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਨਿਲ ਕੁਮਾਰ ਪੁੱਤਰ ਅਨੂਪ ਕੁਮਾਰ ਵਾਸੀ ਬ੍ਰਿਜ ਭਾਨ ਨੇ ਪੁਲਸ ਨੂੰ ਦਰਜ ਕਰਵਾਈ ਰਿਪੋਰਟ ’ਚ ਦੱਸਿਆ ਕਿ ਉਹ 19 ਸਤੰਬਰ ਨੂੰ ਆਪਣੇ ਘਰ ਨੂੰ ਤਾਲਾ ਲਗਾ ਕੇ ਦਾਦਾ ਜੀ ਦੀ ਚੌੜੀ ਤੇ ਜਲੰਧਰ ਗਿਆ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਤਾਜ਼ਾ ਅਪਡੇਟ, 29 ਸਤੰਬਰ ਤੱਕ ਹੋਈ ਵੱਡੀ ਭਵਿੱਖਬਾਣੀ, 24 ਘੰਟਿਆਂ 'ਚ ਮਾਨਸੂਨ...
ਉਸ ਨੇ 21 ਸਤੰਬਰ ਨੂੰ ਸ਼ਾਮ ਕਰੀਬ 5:30 ਵਜੇ ਆਪਣੇ ਮੋਬਾਇਲ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਵੇਖਿਆ ਕਿ ਉਸ ਦੇ ਘਰ ਦਾ ਮੇਨ ਗੇਟ ਜਸਪਾਲ ਸਿੰਘ, ਬਲਵਿੰਦਰ ਕੌਰ ਅਤੇ ਪੰਮਾ ਵੱਲੋਂ ਤੋੜਿਆ ਗਿਆ ਹੈ ਅਤੇ ਉਹ ਘਰ ਦੇ ਅੰਦਰ ਦਾਖਲ ਹੋਏ ਹਨ। ਕੁਝ ਸਮੇਂ ਬਾਅਦ ਉਸ ਦੇ ਫ਼ੋਨ ’ਤੇ ਸੀ. ਸੀ. ਟੀ. ਵੀ. ਕੈਮਰੇ ਬੰਦ ਹੋ ਗਏ। ਸ਼ਿਕਾਇਤ ਕਰਤਾ ਨੇ ਘਰ ਆ ਕੇ ਵੇਖਿਆ ਤਾਂ ਕਮਰੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਲੱਕੜ ਦੀ ਅਲਮਾਰੀ ਦੀ ਜਾਂਚ ਕਰਨ ’ਤੇ ਉਸ ’ਚੋਂ 30,000 ਰੁਪਏ ਨਕਦ ਅਤੇ ਸੀ. ਸੀ. ਟੀ. ਵੀ. ਡੀ. ਵੀ. ਆਰ. ਗਾਇਬ ਮਿਲਿਆ। ਪੁਲਸ ਨੇ ਉਕਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8