ਸਵਾਰੀਆਂ ਨੂੰ ਲੈ ਕੇ ਆਟੋ ਚਾਲਕਾਂ 'ਚ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ, ਇਕ ਦਾ ਵੱਢਿਆ ਗਿਆ ਹੱਥ (ਵੀਡੀਓ)

Sunday, Mar 03, 2024 - 11:08 PM (IST)

ਅੰਮ੍ਰਿਤਸਰ (ਜਸ਼ਨ)-: ਆਟੋ ਚਾਲਕ ਸਵਾਰੀਆਂ ਲੈ ਕੇ ਕਿਸ ਹੱਦ ਤਕ ਜਾ ਸਕਦੇ ਹਨ, ਸਬੰਧੀ ਮਾਮਲਾ ਗੁਰੂ ਨਗਰੀ ’ਚ ਬੱਸ ਸਟੈਂਡ ਦੇ ਸਾਹਮਣੇ ਸਥਿਤ ਸ਼ਰੀਫਪੁਰਾ ਇਲਾਕੇ ਦੀ ਸੜਕ ’ਤੇ ਦਿਨ ਦਿਹਾੜੇ ਵੇਖਣ ਨੂੰ ਮਿਲਿਆ। ਲੋਕਾਂ ਵਲੋਂ ਬਚਾਉਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਇੱਕ ਆਟੋ ਚਾਲਕ ਆਪਣੇ ਸਾਥੀਆਂ ਨਾਲ ਮਿਲ ਕੇ ਦੂਜੇ ਆਟੋ ਚਾਲਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਹਮਲਾ ਕਰਦਾ ਰਿਹਾ।

ਪੀੜਤ ਦੂਜਾ ਆਟੋ ਚਾਲਕ ਉੱਚੀ-ਉੱਚੀ ਰੌਲਾ ਪਾਉਂਦਾ ਰਿਹਾ। ਇਸ ਕਾਰਨ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਉਹ ਜ਼ਖਮੀ ਨੌਜਵਾਨ ਨੂੰ ਬਚਾਉਣ ਲਈ ਦਖਲਅੰਦਾਜ਼ੀ ਕਰਦੇ ਹੋਏ ਦਿਖਾਈ ਦਿੱਤੇ ਪਰ ਇਸ ਦੇ ਬਾਵਜੂਦ ਹਮਲਾਵਰ ਹਮਲਾ ਕਰਦੇ ਰਹੇ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਹਾਦਸਾ, ਗੜ੍ਹਸ਼ੰਕਰ ਨੂੰ ਜਾਂਦੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ (ਵੀਡੀਓ)

ਇਸ ਦੌਰਾਨ ਕਿਸੇ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ, ਜੋ ਕੁਝ ਹੀ ਦੇਰ ’ਚ ਵਾਇਰਲ ਹੋ ਗਈ। ਸੜਕ ’ਤੇ ਖੂਨ ਨਾਲ ਲਥਪਥ ਪਿਆ ਜ਼ਖਮੀ ਨੌਜਵਾਨ ਹਮਲਾਵਰਾਂ ਤੋਂ ਬਚਾਅ ਦੀ ਅਪੀਲ ਕਰਦਾ ਰਿਹਾ। ਨੌਜਵਾਨ ਹਸਪਤਾਲ ’ਚ ਇਲਾਜ ਅਧੀਨ ਹੈ। ਉਸ ਦੀ ਪਛਾਣ ਸੁਖਰਾਜ ਸਿੰਘ ਵਜੋਂ ਹੋਈ ਹੈ। ਉਹ ਭਾਈ ਲਾਲੋ ਜੀ ਨਗਰ ਦਾ ਰਹਿਣ ਵਾਲਾ ਹੈ।

ਹਸਪਤਾਲ ’ਚ ਦਾਖਲ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਆਟੋ ਚਾਲਕ ਹੈ। ਐਤਵਾਰ ਉਹ ਬੱਸ ਸਟੈਂਡ ਦੇ ਕੋਲ ਆਪਣੇ ਵਾਲਾਂ ਦੀ ਕਟਿੰਗ ਕਰਵਾ ਰਿਹਾ ਸੀ। ਉਸ ਸਮੇਂ ਜੋਬਨ ਅਤੇ ਪਵਨ ਉੱਥੇ ਆ ਗਏ। ਉਹ ਉਸ ਨੂੰ ਉਥੋਂ ਖਿੱਚ ਕੇ ਬਾਹਰ ਲੈ ਆਏ। ਉਸ ਨੂੰ ਸੜਕ ’ਤੇ ਲਿਆਉਣ ਤੋਂ ਬਾਅਦ ਉਨ੍ਹਾਂ ਬਿਨਾਂ ਗੱਲ ਕੀਤੇ ਉਸ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਾਲ ਵਾਪਰਿਆ ਹਾਦਸਾ, ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ

ਜ਼ਖਮੀ ਹੋਣ ਕਾਰਨ ਜਦੋਂ ਉਹ ਚੀਕਣ ਲੱਗਾ ਤਾਂ ਉਥੇ ਮੌਜੂਦ ਕੁਝ ਲੋਕਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਉਕਤ ਮੁਲ਼ਜਮ ਫਿਰ ਵੀ ਨਹੀਂ ਹਟੇ ਅਤੇ ਉਸ ’ਤੇ ਹਮਲਾ ਕਰਦੇ ਰਹੇ। ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਕਾਰਨ ਉਸ ਦਾ ਹੱਥ ਵਢਿਆ ਗਿਆ। ਉਸ ਦੇ ਸਿਰ ਦੇ ਨਾਲ ਹੀ ਹੋਰ ਥਾਵਾਂ ’ਤੇ ਵੀ ਸੱਟਾਂ ਲੱਗੀਆਂ।

ਸੁਖਰਾਜ ਸਿੰਘ ਨੇ ਦੱਸਿਆ ਕਿ ਜੋਬਨ ਤੇ ਪਵਨ ਵੀ ਆਟੋ ਚਾਲਕ ਵੀ ਹਨ। ਉਹ ਹਮੇਸ਼ਾ ਦੂਜੇ ਆਟੋ ਚਾਲਕਾਂ ਨਾਲ ਧੱਕੇਸ਼ਾਹੀ ਕਰਦੇ ਹਨ। ਸੁਖਰਾਜ ਨੇ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦੁਆਇਆ ਜਾਵੇ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News