ਮਹਿਲਾ ਅਧਿਆਪਕ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ
Friday, May 20, 2022 - 12:33 PM (IST)

ਗੁਰਦਾਸਪੁਰ (ਹੇਮੰਤ)- ਮਹਿਲਾ ਅਧਿਆਪਕ ਦੇ ਨਾਲ ਜਬਰਦਸਤੀ ਜਬਰ-ਜ਼ਿਨਾਹ ਕਰਨ ਵਾਲੇ ਇਕ ਨੌਜਵਾਨ ਖ਼ਿਲਾਫ਼ ਥਾਣਾ ਤਿੱਬੜ ਪੁਲਸ ਨੇ ਧਾਰਾ 376,450,458 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਦੋਸ਼ੀ ਅਜੇ ਫ਼ਰਾਰ ਹੈ। ਇਸ ਸਬੰਧੀ ਪੁਲਸ ਸਟੇਸ਼ਨ ਤਿੱਬੜ ’ਚ ਤਾਇਨਾਤ ਇੰਸਪੈਕਟਰ ਪੁਸ਼ਪਾ ਦੇਵੀ ਨੇ ਦੱਸਿਆ ਕਿ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਦੀ ਜਨਾਨੀ ਨੇ ਦੱਸਿਆ ਕਿ ਉਹ ਇਕ ਪ੍ਰਾਇਵੇਟ ਸਕੂਲ ’ਚ ਟੀਚਰ ਵਜੋਂ ਨੌਕਰੀ ਕਰਦੀ ਹੈ।
ਪੜ੍ਹੋ ਇਹ ਵੀ ਖ਼ਬਰ: ਜਲੰਧਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਇਆ ਧਮਾਕਾ, ਮਾਸੂਮ ਬੱਚੇ ਸਣੇ 2 ਦੀ ਮੌਤ
15-5-22 ਨੂੰ ਦੋਸ਼ੀ ਦਮਨ ਕੁਮਾਰ ਪੁੱਤਰ ਨਰਿੰਦਰਪਾਲ ਵਾਸੀ ਤਿੱਬੜ ਰਾਤ ਕਰੀਬ 10.30 ਵਜੇ ਕੰਧ ਟੱਪ ਕੇ ਉਸ ਦੇ ਘਰ ਆ ਕੇ ਉਸ ਨੂੰ ਧਮਕੀ ਦੇਣ ਲੱਗਾ ਕਿ ਉਸ ਨਾਲ ਉਹ ਦੂਜੇ ਕਮਰੇ ਵਿਚ ਜਾਵੇ, ਨਹੀਂ ਤਾਂ ਤੇਰੇ ਬੱਚਿਆਂ ਨੂੰ ਮਾਰ ਦੇਵੇਗਾ। ਉਹ ਡਰਦੀ ਹੋਈ ਦੂਜੇ ਕਮਰੇ ਵਿਚ ਚਲੀ ਗਈ, ਜਿੱਥੇ ਉਸ ਨਾਲ ਦੋਸ਼ੀ ਦਮਨ ਕੁਮਾਰ ਨੇ ਜਬਰਦਸਤੀ ਜਬਰ-ਜ਼ਿਨਾਹ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦੇ ਬਿਆਨਾਂ ’ਤੇ ਦੋਸ਼ੀ ਦਮਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ