ਸਰਹੱਦ ਪਾਰ: ਪਿਓ ਨੇ ਆਪਣੇ ਮੁੰਡੇ ’ਤੇ ਤਸ਼ੱਦਤ ਕਰਨ ਵਾਲੇ ਸਹੁਰੇ ਪਰਿਵਾਰ ਦੇ 6 ਲੋਕਾਂ ਦਾ ਕੀਤਾ ਕਤਲ

04/16/2022 9:48:32 AM

ਗੁਰਦਾਸਪੁਰ/ਲਾਹੌਰ (ਜ.ਬ.) - ਲਾਹੌਰ ’ਚ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੇ ਆਪਣੇ ਮੁੰਡੇ ’ਤੇ ਹੋ ਰਹੇ ਤਸ਼ੱਦਤ ਤੋਂ ਪ੍ਰੇਸ਼ਾਨ ਹੋ ਕੇ ਫਾਇਰਿੰਗ ਕਰ ਕੇ ਆਪਣੇ ਸੱਸ, ਸਹੁਰੇ ਸਮੇਤ 6 ਲੋਕਾਂ ਦਾ ਕਤਲ ਕਰ ਦਿੱਤਾ, ਜਦਕਿ ਇਕ ਜਨਾਨੀ ਜ਼ਖ਼ਮੀ ਹੋ ਗਈ। ਪੁਲਸ ਨੇ ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੂਤਰਾਂ ਅਨੁਸਾਰ ਦੋਸ਼ੀ ਆਬਿਦ ਨੇ ਪੁਲਸ ਸਾਹਮਣੇ ਆਪਣਾ ਜ਼ੁਰਮ ਕਬੂਲ ਕਰਦੇ ਹੋਏ ਕਿਹਾ ਕਿ ਉਸ ਦੇ ਮੁੰਡੇ ਅਬਬਾਸ ਖਾਨ ਦਾ ਵਿਆਹ ਲਾਹੌਰ ਵਾਸੀ ਗੁਲਾਮ ਹੁਸੈਨ ਦੀ ਕਨਖਲ ਬੀਬੀ ਨਾਲ ਹੋਇਆ ਸੀ। ਕੁਝ ਮਹੀਨੇ ਤੋਂ ਕਨਖਲ ਆਪਣੇ ਪੇਕੇ ਘਰ ਚਲੀ ਗਈ ਸੀ, ਜਿਸ ਕਾਰਨ ਦੋਵਾਂ ਪਰਿਵਾਰਾਂ ਵਿਚ ਤਣਾਅ ਬਣਿਆ ਹੋਇਆ ਸੀ। 

ਉਸ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਮੁੰਡਾ ਅਬਬਾਸ ਆਪਣੀ ਪਤਨੀ ਨਾਲ ਸੁਲਾਹ ਕਰਨ ਲਈ ਲਾਹੌਰ ਆਇਆ ਸੀ ਪਰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਅਬਬਾਸ ’ਤੇ ਬਹੁਤ ਤਸ਼ੱਦਤ ਕੀਤਾ। ਇਸ ਦੀ ਜਾਣਕਾਰੀ ਉਸ ਨੂੰ ਤੜਕਸਾਰ ਮਿਲੀ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਮੈਂ ਲਾਹੌਰ ਆਇਆ ਅਤੇ ਅਬਬਾਸ ਦੇ ਸਹੁਰੇ ਗਿਆ ਪਰ ਗੁਲਾਮ ਹੁਸੈਨ ਸਮੇਤ ਸਾਰੇ ਪਰਿਵਾਰ ਨੇ ਉਸ ਦਾ ਵੀ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੋਲੀ ਚਲਾਉਣੀ ਪਈ। ਗੋਲੀ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਰਾਣੀ ਬੀਬੀ ਜ਼ਖ਼ਮੀ ਹੋ ਗਈ।


rajwinder kaur

Content Editor

Related News