ਰਾਤ ਸਮੇਂ ਟਿਊਬਵੈਲਾਂ ਦੀ ਸਪਲਾਈ ਦੌਰਾਨ ਸਰਹੱਦੀ ਖੇਤਰ ਦੇ ਕਿਸਾਨ ਨੂੰ ਆ ਰਹੀ ਹੈ ਭਾਰੀ ਦਿੱਕਤਾਂ
Wednesday, Jul 17, 2024 - 05:41 AM (IST)

ਬਹਿਰਾਮਪੁਰ (ਗੋਰਾਇਆ) - ਜਿੱਥੇ ਇੱਕ ਪਾਸੇ ਅੱਤ ਦੀ ਗਰਮੀ ਪੈ ਰਹੀ ਆ ਅਤੇ ਬਰਸਾਤ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਰਹੱਦੀ ਖੇਤਰ ਦੇ ਅੰਦਰ ਕਿਸਾਨਾਂ ਨੂੰ ਰਾਤ ਸਮੇਂ 9.30 ਤੋਂ ਲੈ ਕੇ ਸਵੇਰੇ 5:30 ਵਜੇ ਤੱਕ ਸਪਲਾਈ ਦੀ ਸ਼ਿਫਟ ਚੱਲਣ ਕਾਰਨ ਕਿਸਾਨਾਂ ਨੂੰ ਹੋਰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਬ ਡਵੀਜ਼ਨ ਦੋਰਾਂਗਲਾ ਅਧੀਨ ਆਉਂਦੇ ਫੀਡਰ ਜਦੋਂ ਕਿ 66 ਕੇਵੀ ਗਾਹਲੜੀ ਤੋਂ ਚੱਲਦੇ ਹਨ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਲਗਾਤਰ ਸਪਲਾਈ ਦੇਣ ਲਈ ਫੀਡਰਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਜਿਵੇਂ ਕਿ ਤਾਜਪੁਰ ਦੋਰਾਂਗਲਾ, ਮੁਕੰਦਪੁਰ ਅਤੇ ਭਰਥ ਬਾਠਾਂਵਾਲ ਸਮੇ ਦੀ ਵੰਡ ਅਨੁਸਾਰ 4 ਦਿਨ ਬਿਜਲੀ ਵੀ ਸਪਲਾਈ ਸਵੇਰੇ 5.30 ਤੋਂ ਬਾਅਦ ਦੁਪਹਿਰ 1.30 ਵਜੇ ਤੱਕ ਦੂਜੀ 1.30 ਤੋਂ 9.30 ਤੱਕ ਅਤੇ ਤੀਜੀ ਰਾਤ 9.30 ਤੋਂ ਸਵੇਰੇ 5.30 ਤੱਕ।
ਇਹ ਵੀ ਪੜ੍ਹੋ- ਸਹੁਰਾ ਪਰਿਵਾਰ ਤੋਂ ਤੰਗ ਲੜਕੀ ਨੇ ਖੁਦ ਨੂੰ ਅੱਗ ਲਾ ਕੀਤੀ ਖੁਦਕੁਸ਼ੀ
ਦੋਰਾਂਗਲਾ ਤਾਜਪੁਰ ਫੀਡਰ ਵਿੱਚ ਕਾਫੀ ਪਿੰਡ ਸਰਹੱਦੀ ਖੇਤਰ ਅੰਦਰ ਆਉਦੇ ਹਨ ਪਰ ਸ਼ਾਮ 8 ਵਜੇ ਤੋਂ ਬਾਅਦ ਕਈ ਦਰਜਨ ਪਿੰਡਾਂ ਦੇ ਲੋਕਾਂ ਨੂੰ ਬੀਐੱਸਐੱਫ ਦਾ ਪਹਿਰਾ ਲੱਗਣ ਕਾਰਨ ਬਾਰਡਰ ਦੇ ਇਲਾਕੇ ਅੰਦਰ ਜਾਣ 'ਤੇ ਮਨਾਹੀ ਹੁੰਦੀ ਹੈ। ਜਦ ਇਨ੍ਹਾਂ ਪਿੰਡਾਂ ਦੇ ਫੀਡਰ ਤੋਂ ਬਿਜਲੀ ਸਪਲਾਈ ਰਾਤ 9.30 ਤੋਂ ਸਵੇਰ 5.30 ਵਜੇ ਨੂੰ ਚਾਰ ਦਿਨ ਦੀ ਹੁੰਦੀ ਹੈ ਤਾਂ ਸਰਹੱਦੀ ਪੱਟੀ ਨਜ਼ਦੀਕ ਕਿਸਾਨ ਆਪਣੀਆਂ ਮੋਟਰਾਂ ਉੱਪਰ ਨਹੀਂ ਜਾ ਸਕਦੇ। ਇਨ੍ਹਾਂ ਚਾਰ ਦਿਨਾਂ ਵਿੱਚ ਝੋਨੇ ਨੁੰ ਪਾਣੀ ਲਗਾਉਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਗਰਮੀ ਜ਼ਿਆਦਾ ਪੈਣ ਕਰਕੇ ਅਤੇ ਜ਼ਮੀਨਾਂ ਰੇਤਲੀਆਂ ਹੋਣ ਕਰਕੇ ਖੇਤਾਂ ਵਿੱਚੋ ਪਾਣੀ 12 ਘੰਟੇ 'ਚ ਸੁੱਕ ਜਾਂਦਾ ਹੈ।
ਇਹ ਵੀ ਪੜ੍ਹੋ- ਫੈਲ ਗਿਆ ਨਵਾਂ ਵਾਇਰਸ, ਹੋ ਗਈ 8 ਲੋਕਾਂ ਦੀ ਮੌਤ, ਘਰੋਂ ਨਿਕਲਣ ਤੋਂ ਪਹਿਲਾਂ ਰੱਖੋ ਧਿਆਨ
ਇਸ ਮੌਕੇ ਨੇ ਮੰਗ ਕੀਤੀ ਹੈ ਕਿ ਜਿੰਨਾ ਚਿਰ ਭਰਵੀਂ ਬਰਸਾਤ ਨਹੀ ਪੈਂਦੀ ਉਨਾਂ ਚਿਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਰਾਤ ਦੀ ਟਿਊਬਵੈਲਾਂ ਦੀ ਸਪਲਾਈ ਦੀ ਬਜਾਏ ਦਿਨ ਦੀ ਸਪਲਾਈ ਦਿੱਤੀ ਜਾਵੇ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ ਨੇ ਦੱਸਿਆ ਕਿ ਚਾਰ ਦਿਨ ਕਿਸਾਨਾਂ ਨੂੰ ਸਪਲਾਈ ਰਾਤ ਨੂੰ ਮਿਲਣ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦੇ ਉੱਚਿਤ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਸਰਹੱਦੀ ਖੇਤਰ ਅੰਦਰ ਰਾਤ ਦੀ ਸਿਫਟ ਬਿਲਕੁਲ ਬੰਦ ਕੀਤੀ ਜਾਵੇ ਅਤੇ ਦੇਣ ਵੇਲੇ ਹੀ ਕਿਸਾਨਾਂ ਨੂੰ ਟਿਊਬਵੈਲਾਂ ਦੀ ਸਪਲਾਈ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਮਹਿੰਗੇ ਭਾ ਦਾ ਡੀਜ਼ਲ ਫੂਕ ਆਪਣੇ ਝੋਨੇ ਦੀ ਫਸਲ ਪਾਲਣ ਲਈ ਮਜਬੂਰ ਨਾ ਹੋਣਾ ਪਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e