ਕਿਸਾਨ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਹੋਏ ਆਹਮੋ-ਸਾਹਮਣੇ, ਇਕ-ਦੂਜੇ ਖਿਲਾਫ ਕੀਤੀ ਨਾਅਰੇਬਾਜ਼ੀ

Sunday, Sep 14, 2025 - 02:04 PM (IST)

ਕਿਸਾਨ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਹੋਏ ਆਹਮੋ-ਸਾਹਮਣੇ, ਇਕ-ਦੂਜੇ ਖਿਲਾਫ ਕੀਤੀ ਨਾਅਰੇਬਾਜ਼ੀ

ਗੁਰਦਾਸਪੁਰ(ਵਿਨੋਦ)-ਇਤਿਹਾਸਕ ਕਸਬਾ ਪੰਡੋਰੀ ਮਹੰਤਾ ਵਿਖੇ ਕਿਸਾਨਾਂ ਅਤੇ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਰਮਿਆਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਤੇ ਦੋਵੇਂ ਪੱਖ ਇਕ-ਦੂਜੇ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਵੇਖੇ ਗਏ। ਇਹ ਮਾਮਲਾ ਇਕ ਕਿਸਾਨ ਦੇ ਘਰ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਛਾਪਾ ਮਾਰਨ ਨਾਲ ਜੁੜਿਆ ਹੈ। ਦੱਸਿਆ ਗਿਆ ਕਿ ਪਿੰਡ ਗੋਹਤ ਪੋਕਰ ਦੇ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ, ਜਿਸ ਨੂੰ ਰੰਗੇ ਹੱਥੀ ਫੜਿਆ ਗਿਆ ਅਤੇ ਉਸ ਦੇ ਘਰ ਦੀ ਤਾਰ ਕੱਟ ਕੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਸ ’ਤੇ ਕਿਸਾਨ ਨੂੰ ਮੋਟਾ ਜੁਰਮਾਨਾ ਪਾਉਣ ਦੀ ਗੱਲ ਕਹੀ ਗਈ ਸੀ, ਇਸ ਦਰਮਿਆਨ ਕਿਸਾਨਾਂ ਨੇ ਇਕੱਠੇ ਹੋ ਕੇ ਪਾਵਰ ਕਾਰਪੋਰੇਸ਼ਨ ਦਾ ਪੰਡੋਰੀ ਮਹੰਤਾ ਵਿਖੇ ਦਫਤਰ ਘੇਰ ਲਿਆ ਗਿਆ ਤੇ ਧੱਕੇਸ਼ਾਹੀ ਤੇ ਉਤਰ ਆਏ।

ਇਹ ਵੀ ਪੜ੍ਹੋ-ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਪਹਿਲ: ਕਿਸਾਨਾਂ ਲਈ ਚੁੱਕਿਆ ਵੱਡਾ ਕਦਮ

ਦੋਸ਼ ਇਹ ਵੀ ਹੈ ਕਿ ਕਿਸਾਨਾਂ ਵੱਲੋਂ ਮੁਲਾਜ਼ਮਾਂ ਨਾਲ ਬਦਸਲੂਕੀ ਅਤੇ ਹੱਥੋਪਾਈ ਵੀ ਕੀਤੀ ਗਈ, ਜਿਸ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਕਿਸਾਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦਰਖਾਸਤ ਪੁਲਸ ਥਾਣੇ ਅਤੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਦਾ ਮੀਟਰ ਖਰਾਬ ਹੋਇਆ ਸੀ ਅਤੇ ਪਾਵਰਕਾਮ ਵਾਲੇ ਨਵਾਂ ਚਿੱਪ ਵਾਲਾ ਮੀਟਰ ਲਗਾਉਣ ਗਏ ਸੀ। ਕਿਸਾਨ ਕਿਸੇ ਵੀ ਹਾਲਤ ’ਚ ਘਰ ’ਚ ਚਿੱਪ ਵਾਲਾ ਮੀਟਰ ਨਹੀਂ ਲੱਗਣ ਦੇਣਗੇ ਅਤੇ ਜੇਕਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਤੀਜਾ ਪਾਵਰਕਾਮ ਦੇ ਅਧਿਕਾਰੀਆਂ ਨੂੰ ਭੁਗਤਨਾ ਹੀ ਪਵੇਗਾ।

ਇਹ ਵੀ ਪੜ੍ਹੋ- ਉਜੜ ਗਿਆ ਪਰਿਵਾਰ, ਸੱਪ ਦੇ ਡੰਗਣ ਕਾਰਨ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News