ਹੜ੍ਹਾਂ ਕਾਰਨ ਵੱਖ ਹੋਏ ਗੁਰਦਾਸਪੁਰ ਦੇ 7 ਪਿੰਡ, NDRF ਨੇ ਬੇੜੀਆਂ ਰਾਹੀਂ ਪਹੁੰਚਾਈ ਰਾਹਤ ਸਮੱਗਰੀ
Tuesday, Sep 02, 2025 - 12:11 PM (IST)

ਗੁਰਦਾਸਪੁਰ/ਦੀਨਾਨਗਰ(ਗੋਰਾਇਆ)- ਗੁਰਦਾਸਪੁਰ ਜ਼ਿਲ੍ਹੇ ਦੇ 7 ਪਿੰਡ, ਜੋ ਰਾਵੀ ਦਰਿਆ ਦੇ ਮਕੌੜਾ ਪੱਤਣ ਤੋਂ ਪਾਰ ਸਥਿਤ ਹਨ, ਹੜ੍ਹਾਂ ਦੌਰਾਨ ਪੂਰੀ ਤਰ੍ਹਾਂ ਦੇਸ਼ ਨਾਲੋਂ ਵੱਖ ਹੋ ਗਏ ਸਨ। ਹੁਣ ਜਦੋਂ ਪਾਣੀ ਘੱਟ ਹੋਇਆ ਤਾਂ NDRF ਦੀਆਂ ਟੀਮਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਦਰਿਆ ਪਾਰ ਬੇੜੀਆਂ ਰਾਹੀਂ ਖਾਣ-ਪੀਣ ਦਾ ਸਾਮਾਨ ਅਤੇ ਪਸ਼ੂਆਂ ਲਈ ਚਾਰਾ ਪਹੁੰਚਾਇਆ। ਇਸ ਮੌਕੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਦੱਸਿਆ ਕਿ ਹੜ੍ਹਾਂ ਵਿੱਚ ਘਿਰੇ ਲੋਕਾਂ ਤੱਕ ਸਹਾਇਤਾ ਪਹੁੰਚਾਈ ਜਾ ਰਹੀ ਹੈ। ਜੇ ਕਿਸੇ ਨੂੰ ਇਨ੍ਹਾਂ ਪਿੰਡਾਂ ਵਿੱਚੋਂ ਦਰਿਆ ਪਾਰ ਲਿਆਉਣ ਦੀ ਲੋੜ ਹੋਵੇਗੀ ਤਾਂ ਉਸਦੀ ਵੀ ਵਿਵਸਥਾ ਕੀਤੀ ਜਾਵੇਗੀ। ਇਸ ਤਰ੍ਹਾਂ ਹੁਣ ਇਹ 7 ਪਿੰਡ ਮੁੜ ਦੇਸ਼ ਨਾਲ ਸੰਪਰਕ ਵਿੱਚ ਆ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਤਬਾਹੀ ਦੇ ਸੰਕੇਤ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8