ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਬੱਚਿਆਂ ਲਈ CBA ਇੰਫੋਟੈਕ ਵੱਲੋਂ ਕੰਪਿਊਟਰ ਤੇ IT ਕੋਰਸਾਂ ’ਤੇ 50% ਛੂਟ
Friday, Sep 05, 2025 - 11:23 AM (IST)

ਗੁਰਦਾਸਪੁਰ(ਹਰਮਨ)- ਸੀ.ਬੀ. ਏ. ਇੰਫੋਟੈਕ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਬੱਚਿਆਂ ਲਈ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਕ ਖਾਸ ਪਹਿਲ ਦਾ ਐਲਾਨ ਕੀਤਾ ਹੈ। ਇਸ ਪਹਿਲ ਤਹਿਤ ਸੰਸਥਾ ਵੱਲੋਂ ਸਾਰੇ ਕੰਪਿਊਟਰ ਅਤੇ ਆਈ.ਟੀ. ਕੋਰਸਾਂ 'ਤੇ 50% ਛੂਟ ਦਿੱਤੀ ਜਾ ਰਹੀ ਹੈ। ਇਹ ਉਨ੍ਹਾਂ ਬੱਚਿਆਂ ਲਈ ਇਕ ਵਧੀਆ ਮੌਕਾ ਹੈ ਜੋ ਹੜ੍ਹ ਕਾਰਨ ਆਪਣੀ ਪੜ੍ਹਾਈ ਤੋਂ ਵਾਂਝੇ ਰਹਿ ਗਏ ਹਨ ਜਾਂ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਬਿਹਤਰ ਬਣਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ
ਡਾਇਰੈਕਟਰ ਇੰਜੀਨੀਅਰ ਸੰਦੀਪ ਕੁਮਾਰ ਨੇ ਕਿਹਾ ਕਿ “ਸਾਡਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਬੱਚਾ ਹੜ੍ਹਾਂ ਦੀਆਂ ਮੁਸ਼ਕਲਾਂ ਕਾਰਨ ਪੜ੍ਹਾਈ ਵਿਚ ਪਿੱਛੇ ਨਾ ਰਹਿ ਜਾਵੇ। ਸਾਨੂੰ ਵਿਸ਼ਵਾਸ ਹੈ ਕਿ ਤਕਨੀਕੀ ਸਿੱਖਿਆ ਹੀ ਉਨ੍ਹਾਂ ਦੇ ਜੀਵਨ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਸਕਦੀ ਹੈ।”
ਇਹ ਵੀ ਪੜ੍ਹੋ-ਪੰਜਾਬ ਦੇ ਮੌਮਮ ਨੂੰ ਲੈ ਕੇ ਵੱਡੀ ਖ਼ਬਰ, ਵਿਭਾਗ ਨੇ ਜਾਰੀ ਕੀਤੀ Latest Update
ਸੰਸਥਾ ਵੱਲੋਂ ਦਿੱਤੀ ਜਾ ਰਹੀ ਇਹ ਮਦਦ ਸਿਰਫ਼ ਸਿੱਖਿਆ ਤੱਕ ਹੀ ਸੀਮਤ ਨਹੀਂ, ਸਗੋਂ ਇਹ ਉਨ੍ਹਾਂ ਦੀ ਸਮਾਜਿਕ ਵਚਨਬੱਧਤਾ ਦਾ ਪ੍ਰਤੀਕ ਵੀ ਹੈ। ਵੱਖ-ਵੱਖ ਕੰਪਿਊਟਰ ਅਤੇ ਆਈ.ਟੀ. ਕੋਰਸਾਂ ਰਾਹੀਂ, ਬੱਚੇ ਆਪਣੇ ਭਵਿੱਖ ਨੂੰ ਆਤਮਨਿਰਭਰ ਅਤੇ ਸਫ਼ਲ ਬਣਾ ਸਕਦੇ ਹਨ। ਜਿਹੜੇ ਵਿਦਿਆਰਥੀ ਇਸ ਮੌਕੇ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪਠਾਨਕੋਟ 'ਚ ਲੈਂਡਸਲਾਈਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8