ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ: ਹਰਪ੍ਰਤਾਪ ਅਜਨਾਲਾ

04/24/2021 4:56:37 PM

ਗੁਰੂ ਕਾ ਬਾਗ (ਭੱਟੀ): ਕੇਂਦਰ ਸਕਾਰ ਚੰਦ ਕੁ ਪੂੰਜੀਪਤੀਆਂ ਨਾਲ ਮਿਲ ਕੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ, ਜਦਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਪਹਿਰਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਿੰਡ ਖਤਰਾਏ ਕਲਾਂ ਦੀ ਮੰਡੀ ਵਿਖੇ ਕਣਕ ਦੀ ਖਰੀਦ ਦੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਆੜਤੀਆਂ ਨੂੰ ਬਾਰਦਾਨੇ ਦੀ ਪੇਸ਼ ਆ ਰਹੀ ਮੁਸ਼ਕਲ ਸਬੰਧੀ ਉਨ੍ਹਾਂ ਕਿਹਾ ਕਿ ਬਾਰਦਾਨਾਂ ਪੱਛਮੀ ਬੰਗਾਲ ਵਿੱਚ ਬਣਦਾ ਹੈ ਤੇ ਉੱਥੇ ਚੋਣਾਂ ਹੋਣ ਕਾਰਨ ਪੰਜਾਬ ਲੇਟ ਪਹੁੰਚ ਰਿਹਾ ਪਰ ਫਿਰ ਵੀ ਪੰਜਾਬ ਸਰਕਾਰ ਇਸ ਮਸਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ, ਤੇ ਕਿਸਾਨਾਂ ਦੀ ਕਣਕ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ ਦਿਲਬਾਗ ਸਿੰਘ ਫਿਰਵਰਿਆ, ਸੈਕਟਰੀ ਹਰਪ੍ਰੀਤ ਸਿੰਘ ਭੁੱਲਰ, ਪ੍ਰਧਾਨ ਪ੍ਰਸ਼ੋਤਮ ਸਿੰਘ ਬਾਠ, ਸੱਜਣ ਸਿੰਘ ਖਤਰਾਏ ਕਲਾਂ, ਸਰਪੰਚ ਗੁਰਬਚਨ ਸਿੰਘ ਖਤਰਾਏ ਕਲਾਂ, ਸਾਬਕਾ ਸਰਪੰਚ ਦਲਜੀਤ ਸਿੰਘ ਖਤਰਾਏ ਕਲਾਂ, ਸੂਬੇਦਾਰ ਕਸ਼ਮੀਰ ਸਿੰਘ, ਆੜ੍ਹਤੀ ਹਰਜਿੰਦਰ ਸਿੰਘ ਬਾਉ, ਸੇਵਾ ਸਿੰਘ ਝੰਡੇਰ, ਮਨਿੰਦਰ ਸਿੰਘ ਮੰਨਾ, ਪ੍ਰੇਮਪਾਲ ਸਿੰਘ ਝੰਡੇਰ, ਗੁਰਵੰਤ ਸਿੰਘ ਧੁੱਪਸੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਦੇਵ ਸਿੰਘ ਭੋਏਵਾਲੀ, ਬਾਬਾ ਕੁਲਵਿੰਦਰ ਸਿੰਘ ਤੇੜਾ, ਇੰਸਪੈਕਟਰ ਪਨਸਪ ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਸੱਲੋਦੀਨ ਆਦਿ ਹਾਜ਼ਰ ਸਨ।


Shyna

Content Editor

Related News