ਪਰਿਵਾਰ ਮੈਂਬਰ ਗਏ ਸੀ ਵਿਆਹ, ਮਗਰੋਂ ਭਰਜਾਈ ਨੇ ਕਰ ''ਤਾ ਵੱਡਾ ਕਾਂਡ
Saturday, Feb 08, 2025 - 01:18 PM (IST)
ਦੀਨਾਨਗਰ (ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਪਿੰਡ ਛੀਨਾ ਬੇਟ ਵਿਖੇ ਇੱਕ ਘਰ ਵਿੱਚੋਂ 28 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਬੀਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਛੀਨਾ ਬੇਟ ਨੇ ਦੱਸਿਆ ਕਿ ਅਸੀਂ ਆਪਣੇ ਪਰਿਵਾਰ ਸਮੇਤ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੁੰਦਰ ਚੱਕ ਜ਼ਿਲ੍ਹਾ ਪਠਾਨਕੋਟ ਗਿਆ ਹੋਏ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸ ਦੌਰਾਨ ਮੇਰੀ ਭਰਜਾਈ ਗੁਰਦੀਸ ਕੌਰ ਵੱਲੋਂ ਸਿਹਤ ਨਾ ਠੀਕ ਹੋਣ ਦਾ ਬਾਹਨਾ ਬਣਾ ਕੇ ਵਿਆਹ 'ਚ ਨਹੀਂ ਗਈ ਸੀ, ਜਦ ਅਸੀਂ ਸਾਮ 4:30 ਵਜੇ ਦੇ ਕਰੀਬ ਘਰ ਵਾਪਸ ਆਏ ਤਾਂ ਵੇਖਿਆ ਕਿ ਘਰ ਦਾ ਮੇਨ ਗੇਟ ਖੁੱਲਾ ਸੀ ਅਤੇ ਮੇਰੀ ਭਰਜਾਈ ਘਰ ਵਿੱਚ ਹਾਜ਼ਰ ਨਹੀਂ ਸੀ। ਜਦੋਂ ਆਂਢ ਗੁਆਂਢ ਤੋਂ ਪਤਾ ਲੱਗਾ ਕਿ ਗੁਰਦੀਸ ਕੌਰ 1:18 ਵਜੇ ਵਾਲੀ ਬੱਸ 'ਤੇ ਬੈਠ ਕੇ ਪੁਰਾਣਾ ਸਾਲਾ ਸਾਇਡ ਨੂੰ ਚਲੀ ਗਈ ਹੈ । ਜਦ ਘਰ ਦਾ ਸਾਮਾਨ ਚੈਕ ਕੀਤਾ ਤੇ ਵੇਖਿਆ ਕਿ ਘਰ ਵਿਚੋਂ ਕਰੀਬ 28 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ। ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਮੁਦਾਈ ਦੇ ਬਿਆਨਾਂ ਦੇ ਅਧਾਰ 'ਤੇ ਗੁਰਦੀਸ ਕੌਰ ਵਾਸੀ ਪਿੰਡ ਛੀਨਾ ਬੇਟ ਅਤੇ ਗੁਰਦੇਵ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਡਲਹੋਜੀ ਰੋਡ ਰਾਮ ਨਗਰ ਪਠਾਨਕੋਟ ਖ਼ਿਲਾਫ਼ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8