ਸ਼ਰਧਾਲੂਆਂ ਦੀ ਵੱਧ ਆਮਦ ਵਾਲੇ ਅਸਥਾਨ ਲਈ SGPC ਨੂੰ ਐਕਸਕਲੂਸਿਵ ਵਰਲਡ ਰਿਕਾਰਡਜ਼ ਨੇ ਦਿੱਤਾ ਸਤਿਕਾਰ ਪੱਤਰ

Thursday, Jan 11, 2024 - 12:41 PM (IST)

ਸ਼ਰਧਾਲੂਆਂ ਦੀ ਵੱਧ ਆਮਦ ਵਾਲੇ ਅਸਥਾਨ ਲਈ SGPC ਨੂੰ ਐਕਸਕਲੂਸਿਵ ਵਰਲਡ ਰਿਕਾਰਡਜ਼ ਨੇ ਦਿੱਤਾ ਸਤਿਕਾਰ ਪੱਤਰ

ਅੰਮ੍ਰਿਤਸਰ (ਦੀਪਕ)- ਐਕਸਕਲੂਸਿਵ ਵਰਲਡ ਰਿਕਾਰਡਜ਼ ਨਾਂ ਦੀ ਸੰਸਥਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆ ਦੇ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲੇ ਪਵਿੱਤਰ ਅਸਥਾਨ ਦੇ ਸਤਿਕਾਰ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜ਼ੀਰਾ ਐਨਕਾਊਂਟਰ 'ਚ ਮਾਰੇ ਗਏ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੇ ਪੁਲਸ 'ਤੇ ਇਲਜ਼ਾਮ ਲਗਾ ਕੀਤੇ ਵੱਡੇ ਖੁਲਾਸੇ

ਸੰਸਥਾ ਦੇ ਮੁਖੀ ਡਾ. ਪੰਕਜ ਖਟਵਾਨੀ ਅਤੇ ਦੀਪਕ ਥਾਵਾਨੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੁੱਜ ਕੇ ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੂੰ ਸੌਂਪਿਆ।

ਇਹ ਵੀ ਪੜ੍ਹੋ : ਜ਼ੀਰਾ ’ਚ ਪੁਲਸ ਨੇ ਕੀਤਾ ਵੱਡਾ ਐਨਕਾਊਂਟਰ, ਦੋ ਤਸਕਰ ਢੇਰ

ਇਸ ਮੌਕੇ ਡਾ. ਪੰਕਜ ਖਟਵਾਨੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਤਿਕਾਰ ਭੇਟ ਕਰ ਕੇ ਸ਼ਰਧਾ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਅਸਥਾਨ ਪੂਰੀ ਦੁਨੀਆ ਦੇ ਸ਼ਰਧਾਲੂਆਂ ਲਈ ਬੇਹੱਦ ਸ਼ਰਧਾ ਦਾ ਪ੍ਰਤੀਕ ਹੈ ਅਤੇ ਲੱਖਾਂ ਸੰਗਤਾਂ ਦੀ ਆਮਦ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਬੇਹਤਰੀਨ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਡਿਆਈ ਵੱਡੀ ਹੈ ਅਤੇ ਹਰ ਸ਼ਰਧਾਲੂ ਇਥੇ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਦਾ ਹੈ। ਐਕਸਕਲੂਸਿਵ ਵਰਲਡ ਰਿਕਾਰਡਜ਼ ਨਾਂ ਦੀ ਸੰਸਥਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਣੀ ਵੀ ਇਸ ਪਾਵਨ ਅਸਥਾਨ ਪ੍ਰਤੀ ਸਮਰਪਣ ਦਾ ਹੀ ਹਿੱਸਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕੂੜਾ ਇਕੱਠਾ ਤੇ ਪੋਸਟਮਾਰਟਮ 'ਚ ਸਹਾਇਤਾ ਕਰਨ ਵਾਲੀਆਂ 2 ਔਰਤਾਂ ਨੂੰ ਆਇਆ ਰਾਮ ਮੰਦਿਰ ਦਾ ਸੱਦਾ, ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News