ਐਕਸਾਈਜ਼ ਵਿਭਾਗ ਦੀ ਟੀਮ ਨੇ ਮੰਡ ਇਲਾਕੇ ਤੋਂ ਬਰਾਮਦ ਕੀਤਾ ਨਾਜਾਇਜ਼ ਸ਼ਰਾਬ ਦਾ ਜ਼ਖੀਰਾ

04/30/2023 2:46:35 PM

ਤਰਨ ਤਾਰਨ (ਰਮਨ ਚਾਵਲਾ)- ਨਾਜਾਇਜ਼ ਸ਼ਰਾਬ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਤਰਨਤਾਰਨ ਤੇ ਫਿਰੋਜ਼ਪੁਰ ਦੀ ਸਾਂਝੀ ਵਿਸ਼ੇਸ਼ ਐਕਸਾਈਜ਼ ਟੀਮਾਂ ਵਲੋਂ ਮੰਡ ਇਲਾਕੇ ’ਚ ਛਾਪੇਮਾਰੀ ਕਰਦੇ ਹੋਏ 75 ਹਜ਼ਾਰ ਲੀਟਰ ਲਾਹਣ, 215 ਲੀਟਰ ਨਾਜਾਇਜ਼ ਸ਼ਰਾਬ, 4 ਚਾਲੂ ਭੱਠੀਆਂ, 23 ਤਿਰਪਾਲਾਂ, 5 ਡਰੰਮ, 12 ਪਲਾਸਟਿਕ ਕੈਨ ਸਣੇ ਹੋਰ ਸਾਮਾਨ ਬਰਾਮਦ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਕਾਰਵਾਈ ਉਪਰੰਤ ਥਾਣਾ ਹਰੀਕੇ ਵਿਖੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਬਾਰੇ ਪ੍ਰਕਾਸ਼ਿਤ ਕਰੇਗੀ ਵਿਸ਼ੇਸ਼ ਸਚਿੱਤਰ ਪੁਸਤਕ : ਐਡਵੋਕੇਟ ਧਾਮੀ

ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਤਰਨਤਾਰਨ ਦੇ ਈ. ਟੀ. ਓ. ਨਵਜੋਤ ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਵਲੋਂ ਨਾਜਾਇਜ਼ ਸ਼ਰਾਬ ਖ਼ਿਲਾਫ਼ ਜਾਰੀ ਕੀਤੇ ਗਏ ਸਖ਼ਤ ਹੁਕਮਾਂ ਤਹਿਤ ਉੱਪ ਕਮਿਸ਼ਨਰ ਜਲੰਧਰ ਜੋਨ ਪਰਮਜੀਤ ਸਿੰਘ ਅਤੇ ਉੱਪ ਕਮਿਸ਼ਨਰ ਫਿਰੋਜ਼ਪੁਰ ਪਵਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ’ਚ ਅੰਮ੍ਰਿਤਸਰ ਰੇਂਜ ਦੇ ਨਵਜੀਤ ਸਿੰਘ ਅਤੇ ਫਿਰੋਜ਼ਪੁਰ ਰੇਂਜ ਦੇ ਉਮੇਸ਼ ਭੰਡਾਰੀ ਦੀ ਅਗਵਾਈ ਵਾਲੀ ਟੀਮ ਮੌਜੂਦ ਸੀ।

ਇਹ ਵੀ ਪੜ੍ਹੋ- ਸੜਕ ਹਾਦਸਾ: ਟਰੱਕ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਚਾਲਕ ਦੀਆਂ ਟੁੱਟੀਆਂ ਲੱਤਾਂ

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਦਰਿਆ ਬਿਆਸ ਨਜ਼ਦੀਕ ਵੱਖ-ਵੱਖ ਇਲਾਕਿਆਂ, ਜਿਨ੍ਹਾਂ ਵਿਚ ਮੰਡ, ਕਿੜੀਆਂ, ਮਰੜ੍ਹ ਤੋਂ ਇਲਾਵਾ ਹੋਰ ਇਲਾਕਿਆਂ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਤਹਿਤ ਟੀਮ ਵਲੋਂ 75 ਹਜ਼ਾਰ ਲੀਟਰ ਲਾਹਣ, 215 ਲੀਟਰ ਨਾਜਾਇਜ਼ ਸ਼ਰਾਬ, 4 ਚਾਲੂ ਭੱਠੀਆਂ, 23 ਤਿਰਪਾਲਾਂ, 5 ਡਰੰਮ, 12 ਪਲਾਸਟਿਕ ਕੈਨ ਸਮੇਤ ਹੋਰ ਸਾਮਾਨ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਹੋਈ। ਨਵਜੋਤ ਭਾਰਤੀ ਨੂੰ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਨੂੰ ਮੌਕੇ ’ਤੇ ਸੁੱਕੀ ਜਗ੍ਹਾ ਉੱਪਰ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਤਹਿਤ ਹਰੀਕੇ ਵਿਖੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਪੁਲਸ ਵਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- Ielts ਸੈਂਟਰ ’ਚ ਪੜ੍ਹਦੀ ਕੁੜੀ ਨੂੰ ਬੁਲਾਉਣ ਤੋਂ ਰੋਕਣ ਸਬੰਧੀ ਛਿੱੜਿਆ ਵੱਡਾ ਵਿਵਾਦ, ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News