ਐਕਸਾਈਜ਼ ਵਿਭਾਗ ਨੂੰ 700 ਕਿਲੋ ਲਾਹਣ ਬਰਾਮਦ

Saturday, Jan 16, 2021 - 04:05 PM (IST)

ਐਕਸਾਈਜ਼ ਵਿਭਾਗ ਨੂੰ 700 ਕਿਲੋ ਲਾਹਣ ਬਰਾਮਦ

ਗੁਰਦਾਸਪੁਰ(ਹਰਮਨ)- ਕਰ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਬਿਆਸ ਦਰਿਆ ਕੰਢੇ 2 ਥਾਵਾਂ ’ਤੇ ਛਾਪੇਮਾਰੀ ਕਰਕੇ 700 ਕਿਲੋ ਲਾਹਣ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਇਸ ਲਾਹਨ ਨੂੰ ਨਿਯਮਾਂ ਅਨੁਸਾਰ ਨਸ਼ਟ ਕਰਵਾ ਦਿੱਤਾ ਹੈ । ਜਾਣਕਾਰੀ ਦਿੰਦੇ ਹੋਏ ਈ.ਟੀ.ਓ. ਰਾਜਿੰਦਰ ਤੰਵਰ ਨੇ ਦੱਸਿਆ ਕਿ ਇੰਸਪੈਕਟਰ ਗੁਲਜ਼ਾਰ ਮਸੀਹ, ਇੰਸਪੈਕਟਰ ਜਸਵਿੰਦਰ ਸਿੰਘ, ਇੰਸਪੈਕਟਰ ਅਜੇ ਕੁਮਾਰ ਅਤੇ ਹਰਵਿੰਦਰ ਸਿੰਘ ’ਤੇ ਆਧਾਰਿਤ ਟੀਮ ਨੇ ਪਿੰਡ ਕਾਹਲਾਂਵਾਲੀ, ਕਾਸ਼ਤੀਵਾਲ ਅਤੇ ਮੇਤਲੇ ਵਿਚ ਛਾਪੇਮਾਰੀ ਕੀਤੀ। ਇਸ ਤਹਿਤ ਕਾਹਲਾਂਵਾਲੀ ਵਿਚੋਂ ਨਾਜਾਇਜ਼ ਸ਼ਰਾਬ ਦੀਆਂ 25 ਬੋਤਲਾਂ ਬਰਾਮਦ ਕੀਤੀਆਂ ਗਈਆਂ ਜਦ ਕਿ ਕਾਸ਼ਤੀਵਾਲ ਨਹਿਰ ਨੇੜਿਓਂ 100 ਕਿਲੋ ਲਾਹਣ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਬਿਆਸ ਦਰਿਆ ਦੀ ਧੁੱਸੀ ਤੋਂ 600 ਕਿਲੋ ਲਾਹਨ ਬਰਾਮਦ ਕੀਤੀ ਗਈ।


author

Aarti dhillon

Content Editor

Related News