ਨਗਰ ਕੌਂਸਲ ਤਰਨਤਾਰਨ ਦੀਆਂ ਆਮ ਚੋਣਾਂ-2025 ਲਈ ਚੋਣ ਪ੍ਰੋਗਰਾਮ ਜਾਰੀ: ਜ਼ਿਲਾ ਚੋਣ ਅਫਸਰ

Monday, Feb 17, 2025 - 05:28 PM (IST)

ਨਗਰ ਕੌਂਸਲ ਤਰਨਤਾਰਨ ਦੀਆਂ ਆਮ ਚੋਣਾਂ-2025 ਲਈ ਚੋਣ ਪ੍ਰੋਗਰਾਮ ਜਾਰੀ: ਜ਼ਿਲਾ ਚੋਣ ਅਫਸਰ

ਤਰਨਤਾਰਨ (ਰਮਨ)-ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਨਗਰ ਕੌਂਸਲ ਤਰਨਤਾਰਨ ਦੀਆਂ ਆਮ ਚੋਣਾਂ-2025 ਲਈ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਮਿਤੀ 17 ਫਰਵਰੀ, ਦਿਨ (ਸੋਮਵਾਰ), (ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ) ਅਤੇ 20 ਫਰਵਰੀ, (ਵੀਰਵਾਰ), ਨੂੰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ (3 ਵਜੇ ਤੱਕ), 21 ਫਰਵਰੀ, (ਸ਼ੁੱਕਰਵਾਰ) ਨੂੰ ਨਾਮਜ਼ਦਗੀਆਂ ਦੀ ਪੜਤਾਲ ਅਤੇ 22 ਫਰਵਰੀ, ਦਿਨ (ਸ਼ਨੀਵਾਰ), ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਹੋਵੇਗੀ। ਉਨ੍ਹਾਂ ਦੱਸਿਆ ਕਿ 2 ਮਾਰਚ ਦਿਨ ਐਤਵਾਰ ਨੂੰ ਵੋਟਾਂ ਪੈਣਗੀਆਂ। ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਦਾ ਹੋਵੇਗਾ। ਵੋਟਾਂ ਦੀ ਗਿਣਤੀ ਉਸੇ ਦਿਨ (2 ਮਾਰਚ ਦਿਨ ਐਤਵਾਰ) ਨੂੰ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 17 ਫਰਵਰੀ 2025 ਤੋਂ ਮਾਡਲ ਕੋਡ ਆਫ ਕੰਡਕਟ ਨਗਰ ਕੌਂਸਲ ਤਰਨਤਾਰਨ ਦੀ ਰੈਵੀਨਿਊ ਹਦੂਦ ਅੰਦਰ ਲਾਗੂ ਰਹੇਗਾ।

ਇਹ ਵੀ ਪੜ੍ਹੋ- ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਸੁਣੋ ਕੀ ਬੋਲੇ

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਹ ਚੋਣਾਂ ਕਰਵਾਉਣ ਲਈ ਅਰਵਿੰਦਰਪਾਲ ਸਿੰਘ, ਮੋਬਾਈਲ ਨੰਬਰ 98155-17344 ਉੱਪ ਮੰਡਲ ਮੈਜਿਸਟ੍ਰੇਟ ਤਰਨਤਾਰਨ ਨੋਡਲ ਅਫਸਰ ਵਜੋਂ ਤਾਇਨਾਤ ਹਨ। ਇਨ੍ਹਾਂ ਚੋਣਾਂ ਲਈ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਹਰਜਿੰਦਰ ਸਿੰਘ ਸੰਧੂ (95011-46000) ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਬਤੌਰ ਰਿਟਰਨਿੰਗ ਅਫਸਰ (ਵਾਰਡ ਨੰਬਰ 1 ਤੋਂ 13) ਅਤੇ ਇਨ੍ਹਾਂ ਦੇ ਨਾਲ ਸਹਾਇਕ ਰਿਟਰਨਿੰਗ ਅਫਸਰ ਰਵਿੰਦਰ ਸਿੰਘ (84274-22771) ਉੱਪ-ਮੰਡਲ ਅਫਸਰ ਪੰਚਾਇਤੀ ਰਾਜ ਤਰਨਤਾਰਨ ਨੂੰ ਲਗਾਇਆ ਗਿਆ ਹੈ। ਇਨ੍ਹਾਂ ਵੱਲੋਂ ਵਾਰਡ ਨੰਬਰ-1 ਤੋਂ 13 ਲਈ ਚੋਣ ਲਡ਼ਨ ਜਾ ਰਹੇ, ਇਛੁੱਕ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜ਼ਿਲਾ ਪੇਂਡੂ ਵਿਕਾਸ ਭਵਨ, ਨੇੜੇ ਪੁਲਸ ਲਾਈਨ ਨੇੜੇ ਅੰਮ੍ਰਿਤਸਰ ਬਾਈਪਾਸ, ਤਰਨਤਾਰਨ ਵਿਖੇ ਮਿਤੀ 17 ਫਰਵਰੀ, 2025 ਤੋਂ 20 ਫਰਵਰੀ, 2025 ਤੱਕ ਸਮਾਂ ਸਵੇਰ 11.00 ਤੋਂ ਬਾਅਦ ਦੁਪਹਿਰ 3.00 ਵਜੇ ਤੱਕ (ਛੁੱਟੀ ਵਾਲੇ ਦਿਨ ਨੂੰ ਛੱਡ ਕੇ) ਲਈਆਂ ਜਾਣਗੀਆਂ।

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਬਹਾਲ ਹੋਈਆਂ ਇਹ ਰੇਲ ਗੱਡੀਆਂ

ਸ੍ਰੀਮਤੀ ਰੋਬਿਨਜੀਤ ਕੌਰ (84277-69222) ਤਹਿਸੀਲਦਾਰ ਤਰਨਤਾਰਨ ਨੂੰ ਬਤੌਰ ਰਿਟਰਨਿੰਗ ਅਫਸਰ (ਵਾਰਡ ਨੰਬਰ-14 ਤੋਂ 25) ਲਈ ਲਗਾਇਆ ਗਿਆ ਹੈ ਅਤੇ ਇਨ੍ਹਾਂ ਦੇ ਨਾਲ ਸਹਾਇਕ ਰਿਟਰਨਿੰਗ ਅਫਸਰ ਵਜੋਂ ਇਕਬਾਲ ਸਿੰਘ (98153-26992) ਨਾਇਬ ਤਹਿਸੀਲਦਾਰ ਪੱਟੀ ਨੂੰ ਲਗਾਇਆ ਗਿਆ ਹੈ। ਇਨ੍ਹਾਂ ਵੱਲੋਂ ਵਾਰਡ ਨੰਬਰ-14 ਤੋਂ 25 ਲਈ ਚੋਣ ਲਡ਼ਨ ਜਾ ਰਹੇ, ਇਛੁੱਕ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਫਤਰ ਤਹਿਸੀਲਦਾਰ, ਨੇੜੇ ਐੱਸ.ਡੀ.ਐੱਮ ਦਫਤਰ ਤਰਨਤਾਰਨ ਵਿਖੇ ਮਿਤੀ 17 ਫਰਵਰੀ, 2025 ਤੋਂ 20 ਫਰਵਰੀ, 2025 ਤੱਕ ਸਮਾਂ ਸਵੇਰ 11.00 ਤੋਂ ਬਾਅਦ ਦੁਪਹਿਰ 3.00 ਵਜੇ ਤੱਕ (ਛੁੱਟੀ ਵਾਲੇ ਦਿਨ ਨੂੰ ਛੱਡ ਕੇ) ਲਈਆਂ ਜਾਣਗੀਆਂ। ਇਹ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫ਼ਾ

ਨਗਰ ਕੌਂਸਲ ਤਰਨਤਾਰਨ ਦੇ ਕੁੱਲ 25 ਵਾਰਡ ਹਨ ਅਤੇ ਇਹ ਚੋਣਾਂ ਕਰਵਾਉਣ ਲਈ 63 ਬੂਥ ਸੁਰੱਖਿਅਤ ਬਿਲਡਿੰਗਜ ਵਿਚ ਸਥਾਪਤ ਕੀਤੇ ਗਏ ਹਨ। ਨਗਰ ਕੌਂਸਲ ਤਰਨਤਾਰਨ ਦੇ ਕੁੱਲ 56,600 ਵੋਟਰ ਹਨ, ਜਿਨ੍ਹਾਂ ਵਿਚ 28,992 ਮਰਦ ਅਤੇ 27,603 ਔਰਤਾਂ ਅਤੇ ਤੀਜਾ ਲਿੰਗ ਕੇਵਲ 5 ਹਨ। ਸੁਧਾਈ ਦੇ ਪ੍ਰੋਗਰਾਮ ਮੁਕੰਮਲ ਹੋਣ ਉਪਰੰਤ ਫਾਈਨਲ ਵੋਟਰ ਸੂਚੀਆਂ ਜ਼ਿਲਾ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਉੱਪ ਮੰਡਲ ਮੈਜਿਸਟ੍ਰੇਟ ਤਰਨਤਾਰਨ ਤੋਂ ਇਲਾਵਾ ਤਾਇਨਾਤ ਕੀਤੇ ਗਏ ਹਨ, ਰਿਟਰਨਿੰਗ ਅਫਸਰ ਅਤੇ ਜ਼ਿਲੇ ਦੇ ਵੈਬ ਸਾਈਟ https://tarntaran.nic.in/ ਆਮ ਲੋਕਾਂ ਦੀ ਜਾਣਕਾਰੀ ਲਈ ਉਪਲੱਬਧ ਹਨ। ਇਸ ਤੋਂ ਇਲਾਵਾ ਨੌਮੀਨੇਸ਼ਨ ਫਾਰਮ ਅਤੇ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਅਤੇ ਚੋਣ ਪ੍ਰੋਗਰਾਮ ਆਦਿ ਵੀ ਜ਼ਿਲ੍ਹੇ ਦੀ ਵੈਬਸਾਈਟ ’ਤੇ ਉਪਲੱਬਧ ਹਨ। ਇਹ ਚੋਣਾਂ ਅਮਨ ਅਮਾਨ ਨਾਲ ਨੇਪਰੇ ਚਡ਼ਾਉਣ ਲਈ ਨਗਰ ਕੌਂਸਲ ਤਰਨਤਾਰਨ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਚੋਣਾਂ ਵਿਚ ਆਪਣਾ ਪੂਰਾ ਸਹਿਯੋਗ ਦੇਣ ਤਾਂ ਜੋ ਚੋਣਾਂ ਸ਼ਾਤਮਈ ਢੰਗ ਨਾਲ ਮੁਕੰਮਲ ਹੋ ਸਕਣ। ਹਰੇਕ ਯੋਗ ਵੋਟਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੇ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਇਨ੍ਹਾਂ ਚੋਣਾਂ ਨੂੰ ਨੇਪਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਪੱਖੋਂ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ। ਸੀਨੀਅਰ ਕਪਤਾਨ ਪੁਲਸ ਤਰਨਤਾਰਨ ਵੱਲੋਂ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਸਬੰਧਤ ਅਧਿਕਾਰੀਆਂ ਨੂੰ ਇਸ ਚੋਣ ਪ੍ਰੋਗਰਾਮ ਸਬੰਧੀ ਨਗਰ ਕੌਂਸਲ ਤਰਨਤਾਰਨ ਦੀ ਹਦੂਦ ਅੰਦਰ ਪੈਂਦੇ ਸਾਰੇ ਵਾਰਡਾਂ ਵਿਚ ਆਮ ਜਨਤਾ ਦੀ ਜਾਣਕਾਰੀ ਲਈ ਮੁਨਾਦੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News