26 ਸਾਲਾਂ ਦਾ ਰਿਕਾਰਡ ਤੋੜਨ ਮਗਰੋਂ ਆਖਿਰਕਾਰ ਮਾਨਸੂਨ ਨੇ ਸ਼ੁਰੂ ਕੀਤੀ ਵਾਪਸੀ

Tuesday, Sep 23, 2025 - 11:52 AM (IST)

26 ਸਾਲਾਂ ਦਾ ਰਿਕਾਰਡ ਤੋੜਨ ਮਗਰੋਂ ਆਖਿਰਕਾਰ ਮਾਨਸੂਨ ਨੇ ਸ਼ੁਰੂ ਕੀਤੀ ਵਾਪਸੀ

ਗੁਰਦਾਸਪੁਰ (ਹਰਮਨ)-ਇਸ ਸਾਲ ਗੁਰਦਾਸਪੁਰ ਅਤੇ ਪਠਾਨਕੋਟ ਸਮੇਤ ਹੋਰ ਕਈ ਜ਼ਿਲ੍ਹਿਆਂ ’ਚ ਵੱਡਾ ਨੁਕਸਾਨ ਕਰਨ ਤੋਂ ਬਾਅਦ ਹੁਣ ਮਾਨਸੂਨ ਨੇ ਵਾਪਸੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਸਤੰਬਰ ਮਹੀਨੇ ਦੇ ਤੀਸਰੇ ਹਫਤੇ ਵੀ ਲੋਕਾਂ ਨੂੰ ਇਕ ਵਰ ਮੁੜ ਤੋਂ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਾਲ ਸੂਬੇ ਅੰਦਰ 621.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਸਧਾਰਨ ਮੀਂਹ 418.1 ਮਿ.ਮੀ. ਤੇ ਮੁਕਾਬਲੇ ਕਰੀਬ 33 ਫੀਸਦੀ ਵੱਧ ਹੈ। ਇਸ ਸਾਲ ਅਗਸਤ ਮਹੀਨੇ ਪਏ ਮੀਂਹ ਨੇ ਪਿਛਲੇ 26 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।

ਇਹ ਵੀ ਪੜ੍ਹੋ- ਦਾਜ ਦੀ ਬਲੀ ਚੜ੍ਹੀ ਵਿਆਹੁਤਾ ਔਰਤ, ਸਹੁਰੇ ਪਰਿਵਾਰ ਕਰਦੇ ਸੀ ਤੰਗ-ਪ੍ਰੇਸ਼ਾਨ

ਜੇਕਰ ਮਾਨਸੂਨ ਦੀ ਮਾਤਰਾ ਦੇ ਅੰਕੜਿਆਂ ਦੀ ਘੋਖ ਕੀਤੀ ਜਾਵੇ ਤਾਂ ਕਈ ਦਿਲਚਸਪ ਤੱਤ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਅੰਦਰ ਪਿਛਲੇ 7 ਸਾਲਾਂ ’ਚ ਚਾਰ ਵਾਰ ਵੱਡੇ ਹੜ੍ਹ ਆਏ ਹਨ, ਜਦੋਂ ਕਿ 18 ਸਾਲਾਂ ਵਿਚ 2008, 2019, 2023 ਅਤੇ 2025 ਦੌਰਾਨ 4 ਹੜ੍ਹ ਆ ਚੁੱਕੇ ਹਨ ਪਰ ਹੜ੍ਹਾਂ ਵਾਲੇ ਇਨ੍ਹਾਂ ਸਾਰੇ 4 ਸਾਲਾਂ ’ਚੋਂ 2 ਅਜਿਹੇ ਸਾਲਾਂ ਦੌਰਾਨ ਹੜ੍ਹ ਆਏ ਸਨ, ਜਦੋਂ ਸੂਬੇ ਅੰਦਰ ਬਾਰਿਸ਼ ਆਮ ਨਾਲੋਂ ਜ਼ਿਆਦਾ ਨਹੀਂ ਪਈ ਸੀ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 18 ਸਾਲਾਂ ਦੌਰਾਨ ਸੂਬੇ ਅੰਦਰ 2009, 2011, 2012, 2014, 2015, 2016, 2017, 2024 ਵਾਲੇ 8 ਸਾਲਾਂ ਦੌਰਾਨ ਘੱਟ ਮੀਂਹ ਪਿਆ ਹੈ, ਜਦੋਂ ਕਿ 2010, 2013, 2019, 2020, 2021, 2022, 2023 ਵਾਲੇ 7 ਸਾਲਾਂ ਦੌਰਾਨ ਮੀਂਹ ਦੀ ਸਥਿਤੀ ਆਮ ਵਰਗੀ ਰਹੀ ਅਤੇ 2008, 2018, 2025 ਦੌਰਾਨ ਉਕਤ 3 ਸਾਲ ਆਮ ਦੇ ਮੁਕਾਬਲੇ ਜ਼ਿਆਦਾ ਮੀਂਹ ਪਏ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ

ਇਨ੍ਹਾਂ ’ਚੋਂ 2008 ਅਤੇ 2025 ਵਿਚ ਵਾਧੂ ਮੀਂਹ ਪਿਆ ਹੈ ਅਤੇ 2019 ਅਤੇ 2023 ਵਿਚ ਸਧਾਰਨ ਮੀਂਹ ਹੋਣ ਦੇ ਬਾਵਜੂਦ ਸੂਬੇ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਨਾਲ ਜੂਝਣਾ ਪਿਆ ਹੈ। ਅਜਿਹੀ ਸਥਿਤੀ ਵਿਚ ਲੋਕ ਵਿਚ ਇਹ ਚਰਚਾ ਜ਼ੋਰਾਂ ’ਤੇ ਹੈ ਕੇ ਆਖਿਰ ਕਿਹੜੇ ਕਾਰਨ ਹਨ, ਜਿਨ੍ਹਾਂ ਦੀ ਬਦੌਲਤ ਲੋਕਾਂ ਨੂੰ ਵਾਰ-ਵਾਰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...

ਕਦੋਂ-ਕਦੋਂ ਆਏ ਸਨ ਹੜ੍ਹ

ਇਕੱਤਰ ਜਾਣਕਾਰੀ ਅਨੁਸਾਰ ਸਾਲ 2008 ’ਚ ਹਿਮਾਚਲ ਪ੍ਰਦੇਸ਼ ’ਚ ਪਏ ਮੀਂਹ ਨੇ ਸਤਲੁਜ ਨੂੰ ਨੱਕੋ ਨੱਕ ਭਰ ਦਿੱਤਾ ਸੀ ਅਤੇ ਸੂਬੇ ’ਚ ਪਏ ਆਮ ਤੋਂ ਜ਼ਿਆਦਾ ਮੀਂਹ ਨੇ ਅਜਿਹੇ ਖਤਰਨਾਕ ਹਾਲਾਤ ਪੈਦਾ ਕਰ ਦਿੱਤੇ ਸੀ ਕਿ ਜਲੰਧਰ ਅਤੇ ਕਪੂਰਥਲਾ ’ਚ ਧੁੱਸੀ ਬੰਨ੍ਹ ਟੁੱਟਣ ਕਾਰਨ ਕਈ ਪਿੰਡ ਪਾਣੀ ਦੀ ਲਪੇਟ ਵਿਚ ਆ ਗਏ ਸਨ। ਇਸੇ ਤਰ੍ਹਾਂ 2019 ਵਿਚ 15–17 ਜੁਲਾਈ ਦੇ ਦਰਮਿਆਨ ਭਾਰੀ ਮੀਂਹ ਤੋਂ ਬਾਅਦ ਘੱਗਰ ਦਰਿਆ ਦੇ ਨਾਲ-ਨਾਲ ਟਾਂਗਰੀ ਅਤੇ ਮਰਕਾਂਡਾ ਨਦੀਆਂ ਵੀ ਪਾਣੀ ਨਾਲ ਭਰ ਗਈਆਂ ਸਨ, ਜਿਸ ਦੇ ਨਤੀਜੇ ਵਜੋਂ ਇਨ੍ਹਾਂ ਦੀ ਮਾਰ ਹੇਠਲੇ ਮਾਲਵੇ ਦੀ ਕਈ ਪਿੰਡ ਡੁੱਬ ਗਏ। ਉਸੇ ਸਾਲ ’ਚ ਸਤਲੁਜ ਵੀ ਰਿਕਾਰਡ 2.75 ਲੱਖ ਕਿਊਸਿਕ ਪਾਣੀ ਵਗਿਆ ਸੀ, ਜਿਸ ਕਾਰਨ ਕਮਜ਼ੋਰ ਬੰਧ ਟੁੱਟ ਗਏ ਅਤੇ ਸੈਂਕੜੇ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਸੀ।

ਸਾਲ 2023 ਦੌਰਾਨ ਵੀ ਜੁਲਾਈ ਦੇ ਪਹਿਲਾ ਹਫਤਾ ਖਤਮ ਹੁੰਦਿਆਂ ਹੀ ਮੀਂਹ ਦੇ ਕਹਿਰ ਕਾਰਨ ਬਿਆਸ, ਸਤਲੁਜ ਅਤੇ ਘੱਗਰ 'ਚ 100 ਦੇ ਕਰੀਬ ਪਾੜ ਪਏ ਸਨ ਅਤੇ 1400 ਦੇ ਕਰੀਬ ਪਿੰਡਾਂ ਵਿਚ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ 15 ਅਗਸਤ ਦੇ ਨੇੜੇ ਹਿਮਾਚਲ ’ਚ ਪਏ ਮੀਂਹ ਤੋਂ ਬਾਅਦ ਬਿਆਸ ਦਰਿਆ ਵਿਚ ਆਏ ਪਾਣੀ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਨੁਕਸਾਨ ਕੀਤਾ ਸੀ। ਹੁਣ ਇਸ ਸਾਲ ਰਾਵੀ ਵਿਚ ਆਏ ਬੇਹਿਸਾਬੇ ਪਾਣੀ ਨੇ ਮਾਝੇ ਦੇ ਜ਼ਿਲ੍ਹਿਆਂ ਨੂੰ ਡੋਬਿਆ ਹੈ।

ਇਹ ਵੀ ਪੜ੍ਹੋ-ਕੀ ਬਣੂ ਦੁਨੀਆ ਦਾ: ਹੁਣ ਬਜ਼ੁਰਗਾਂ ਦੀ ਹੋ ਰਹੀ ਵੀਡੀਓ ਵਾਇਰਲ

ਅਗਸਤ ਅਤੇ ਸਤੰਬਰ ਵਿਚ ਮਾਰੂ ਸਿੱਧ ਹੁੰਦਾ ਹੈ ਜ਼ਿਆਦਾ ਮੀਂਹ

ਸਾਲ 2008 ’ਚ ਅਗਸਤ ਮਹੀਨੇ ਦੌਰਾਨ 46.4 ਫੀਸਦੀ ਵਾਧੂ ਮੀਂਹ ਪਿਆ ਸੀ, ਜਦੋਂ ਕਿ 2023 ’ਚ 54.9 ਫੀਸਦੀ ਅਤੇ 2025 ਅਗਸਤ ਦੌਰਾਨ 74 ਫੀਸਦੀ ਵਾਧੂ ਮੀਂਹ ਪਿਆ ਹੈ, ਜਿਸ ਕਾਰਨ ਪਿਛਲੇ 26 ਸਾਲਾਂ ਦੌਰਾਨ ਇਸ ਸਾਲ ਅਗਸਤ ਮਹੀਨੇ ਸਭ ਤੋਂ ਜ਼ਿਆਦਾ ਮੀਂਹ ਪਿਆ ਹੈ। ਦੂਜੇ ਪਾਸੇ ਜਦੋਂ ਵੀ ਸਤੰਬਰ ਮਹੀਨੇ ਆਮ ਦੇ ਮੁਕਾਬਲੇ ਜ਼ਿਆਦਾ ਮੀਹ ਪੈਂਦਾ ਹੈ ਤਾਂ ਭਾਰੀ ਨੁਕਸਾਨ ਹੁੰਦੀ ਹੈ। ਮਿਸਾਲ ਦੇ ਤੌਰ ’ਤੇ 2008 ’ਚ 104.7 ਫੀਸਦੀ ਵਾਧੂ ਮੀਂਹ ਪਿਆ ਸੀ ਅਤੇ ਉਸ ਮੌਕੇ ਵੱਡਾ ਨੁਕਸਾਨ ਹੋਇਆ ਸੀ। 2019 ’ਚ 15 ਫੀਸਦੀ ਘੱਟ ਮੀਂਹ ਪਿਆ ਸੀ, ਜਦੋਂ ਕਿ 2023 ’ਚ ਸਤੰਬਰ ਮਹੀਨੇ 64.6 ਫੀਸਦੀ ਅਤੇ ਸਤੰਬਰ 2025 ’ਚ ਹੁਣ ਤੱਕ 112 ਫੀਸਦੀ ਵਾਧੂ ਮੀਂਹ ਪੈ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News