ਆਸਟ੍ਰੇਲੀਆ ਤੇ ਕੈਨੇਡਾ ਭੇਜਣ ਦੇ ਨਾਂ ''ਤੇ ਦੋ ਨੌਜਵਾਨਾਂ ਨਾਲ ਵੱਡੀ ਠੱਗੀ, 3 ਔਰਤਾਂ ਸਮੇਤ 2 ਵਿਅਕਤੀ ''ਤੇ ਮਾਮਲਾ ਦਰਜ
Tuesday, Sep 23, 2025 - 12:42 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪੁਲਸ ਵੱਲੋਂ ਲੰਮੀ ਜਾਂਚ-ਪੜਤਾਲ ਕਰਨ ਉਪਰੰਤ ਆਸਟ੍ਰੇਲੀਆ ਅਤੇ ਕੈਨੇਡਾ ਭੇਜਣ ਦੇ ਨਾਂ 'ਤੇ ਦੋ ਨੌਜਵਾਨਾਂ ਨਾਲ ਕਰੀਬ 58 ਲੱਖ ਰੁਪਏ ਦੀ ਠੱਗੀ ਮਾਰਨ ਵਾਲੀਆਂ ਤਿੰਨ ਔਰਤਾਂ ਸਮੇਤ ਦੋ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਨਾਨਗਰ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਮਿਤੀ 30.07.2024 ਨੂੰ ਇੰਕੁਆਰੀ ਉਪ ਪੁਲਸ ਕਪਤਾਨ ਕਮਾਂਡ ਸੈਂਟਰ ਗੁਰਦਾਸਪੁਰ ਵੱਲੋਂ ਦਰਜ ਰਜਿਸਟਰ ਅਨੁਸਾਰ ਕਾਰਵਾਈ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਜਸਬੀਰ ਮਸੀਹ ਪੁੱਤਰ ਬਰਕਤ ਮਸੀਹ ਵਾਸੀ ਨਾਰਦਾਂ ਨੇ ਬਿਆਨ ਦਿੱਤਾ ਕਿ ਉਸ ਤੋਂ 46,99,760 ਰੁਪਏ ਹਾਸਲ ਕਰਕੇ ਅਤੇ ਦੂਜੇ ਦਰਖ਼ਾਸਤਕਰਤਾ ਵਿਲਸ਼ਨ ਮਸੀਹ ਤੋਂ 11,02,000 ਰੁਪਏ ਲੈ ਕੇ ਉਨ੍ਹਾਂ ਨੂੰ ਜਾਲੀ ਵਰਕ ਪਰਮਿਟ ਅਤੇ ਏਅਰ ਟਿਕਟਾਂ ਦਿੱਤੀਆਂ ਗਈਆਂ। ਪਰੰਤੂ ਉਨ੍ਹਾਂ ਨੂੰ ਕੈਨੇਡਾ ਅਤੇ ਆਸਟ੍ਰੇਲੀਆ ਨਾ ਭੇਜ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ
ਪੁਲਸ ਵੱਲੋਂ ਸ਼ਿਕਾਇਤ ਦੇ ਅਧਾਰ 'ਤੇ ਪੂਰੀ ਜਾਂਚ ਕਰਨ ਉਪਰੰਤ ਮੁਦਈਆਂ ਦੇ ਬਿਆਨਾਂ ਅਨੁਸਾਰ ਮੋਹਿਤ ਕੁਮਾਰ, ਸੋਨਾਲੀ ਸੈਣੀ, ਸਵੇਤਾ, ਗੌਰਵ ਸਿੰਘ ਅਤੇ ਰੇਖਾ ਰਾਣੀ ਵਾਸੀ 50 ਹਲਦਾਰੀ, ਅੰਬਾਲਾ (ਹਰਿਆਣਾ) ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਦਾਜ ਦੀ ਬਲੀ ਚੜ੍ਹੀ ਵਿਆਹੁਤਾ ਔਰਤ, ਸਹੁਰੇ ਪਰਿਵਾਰ ਕਰਦੇ ਸੀ ਤੰਗ-ਪ੍ਰੇਸ਼ਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8