ਬਲੱਡ ਬੈਂਕ ’ਚ ਖੂਨ ਦੀ ਕਿੱਲਤ ਦਾ ਮਾਮਲਾ ਉਜਾਗਰ ਹੋਣ ਦੇ 2 ਦਿਨਾਂ ਅੰਦਰ ਹੀ ਖਤਮ ਹੋਇਆ ਸੰਕਟ
Monday, Sep 22, 2025 - 06:11 PM (IST)

ਗੁਰਦਾਸਪੁਰ(ਹਰਮਨ)- ਹੜ੍ਹਾਂ ਕਾਰਨ ਗੁਰਦਾਸਪੁਰ ਦੇ ਬਲੱਡ ਬੈਂਕ ’ਚ ਪੈਦਾ ਹੋਈ ਖੂਨ ਦੀ ਕਿੱਲਤ ਤੋਂ ਬਾਅਦ ਹੁਣ ਸਮਾਜ ਸੇਵੀ ਜਥੇਬੰਦੀਆਂ ਨੇ ਅੱਗੇ ਆ ਕੇ ਇਸ ਸੰਕਟ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਹੈ, ਜਿਸ ਤੋਂ ਬਾਅਦ ਹੁਣ ਤਕਰੀਬਨ ਦੋ ਦਿਨਾਂ ਵਿਚ ਹੀ ਗੁਰਦਾਸਪੁਰ ਦੇ ਇਸ ਬਲੱਡ ਬੈਂਕ ਅੰਦਰ ਖੂਨ ਦਾ ਸਟਾਕ 100 ਯੂਨਿਟ ਦੇ ਕਰੀਬ ਹੋ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ
ਦੱਸਣਯੋਗ ਹੈ ਕਿ ਹੜ੍ਹਾਂ ਕਾਰਨ ਖੂਨ ਦਾਨ ਕੈਂਪ ਨਾ ਲੱਗਣ ਕਾਰਨ ਗੁਰਦਾਸਪੁਰ ਦੇ ਸਿਵਲ ਹਸਪਤਾਲ ਸਥਿਤ ਬਲੱਡ ਬੈਂਕ ’ਚ ਖੂਨ ਲਗਭਗ ਖਤਮ ਹੋਣ ਕਿਨਾਰੇ ਪਹੁੰਚ ਗਿਆ ਸੀ, ਜਿਸ ਕਾਰਨ ਬਲੱਡ ਬੈਂਕ ਦੀ ਇੰਚਾਰਜ ਡਾ. ਪੂਜਾ ਖੋਸਲਾ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਹੋਰ ਕੰਮਾਂ ਦੇ ਨਾਲ ਨਾਲ ਖੂਨਦਾਨ ਕਰਨ ’ਚ ਵੀ ਅੱਗੇ ਆਉਣ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...
‘ਜਗ ਬਾਣੀ’ ਵੱਲੋਂ ਵੀ ਇਹ ਮੁੱਦਾ ਪ੍ਰਮੁਖਤਾ ਨਾਲ ਉਜਾਗਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਗਲੇ ਹੀ ਦਿਨ ਜਿੱਥੇ ਭਾਜਪਾ ਨੇ ਖੂਨਦਾਨ ਕੈਂਪ ਲਗਾ ਕੇ ਤਕਰੀਬਨ 75 ਯੂਨਿਟ ਖੂਨ ਦਾ ਕੀਤਾ ਹੈ। ਉਸ ਦੇ ਨਾਲ ਹੀ ਹਸਪਤਾਲ ’ਚ ਪਹੁੰਚ ਕੇ ਕਈ ਖੂਨਦਾਨੀਆਂ ਨੇ ਖੁਦ ਵੀ ਵੱਡੇ ਪੱਧਰ ’ਤੇ ਖੂਨ ਦਾਨ ਕੀਤਾ ਹੈ।
ਇਹ ਵੀ ਪੜ੍ਹੋ-ਹੜ੍ਹਾਂ ਮਗਰੋਂ ਪਠਾਨਕੋਟ 'ਚ ਤਬਾਹੀ ਦਾ ਮੰਜਰ, ਰੇਤਾਂ ਖੋਦ ਕੇ ਘਰਾਂ ਨੂੰ ਲੱਭ ਰਹੇ ਪੀੜਤਾਂ ਦੀ ਸੁਣੋ ਹੱਡਬੀਤੀ
ਇਸ ਸਬੰਧ ’ਚ ਡਾ. ਪੂਜਾ ਖੋਸਲਾ ਨੇ ਦੱਸਿਆ ਕਿ ਦੋ ਦਿਨਾਂ ਵਿਚ ਹੀ ਹਸਪਤਾਲ ਅੰਦਰ ਖੂਨ ਦਾ ਸਟਾਕ ਤਕਰੀਬਨ 100 ਯੂਨਿਟ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਹੁਣ ਲੋੜਵੰਦਾਂ ਨੂੰ ਨਾਲੋਂ ਨਾਲ ਹੀ ਲੋੜ ਅਨੁਸਾਰ ਖੂਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਇਕ ਹਫਤੇ ਦੇ ਦੌਰਾਨ ਵੱਖ-ਵੱਖ ਜਥੇਬੰਦੀਆਂ ਨੇ ਖੂਨਦਾਨ ਕੈਂਪ ਲਗਾਉਣ ਲਈ ਹੋਰ ਵੀ ਪ੍ਰੋਗਰਾਮ ਉਲੀਕੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਤੱਕ ਖੂਨ ਦਾ ਸਟਾਕ ਦੁਗਣਾ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8