ਸਰਚ ਆਪ੍ਰੇਸ਼ਨ ਦੌਰਾਨ 3 ਕੈਦੀਆਂ ਦੇ ਕਬਜ਼ੇ ਤੋਂ ਮੋਬਾਇਲ ਫੋਨ ਬਰਾਮਦ

01/02/2023 11:08:20 AM

ਅੰਮ੍ਰਿਤਸਰ (ਸੰਜੀਵ)– ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਕੈਦੀਆਂ ਤੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 1 ਮਹੀਨੇ ਦੌਰਾਨ ਜੇਲ੍ਹ ’ਚ ਚੱਲ ਰਹੇ ਸਰਚ ਆਪ੍ਰੇਸ਼ਨ ਦੌਰਾਨ ਹਰ ਦਿਨ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਇਲ ਫੋਨ ਰਿਕਵਰ ਹੋ ਰਹੇ ਹਨ। ਬੇਸ਼ੱਕ ਮੋਬਾਇਲ ਰਿਕਵਰੀ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਆਪਣੀ ਪਿੱਠ ਥਪਥਪਾ ਰਿਹਾ ਹੈ ਪਰ ਕੈਦੀਆਂ ਅਤੇ ਹਵਾਲਾਤੀਆਂ ਤੋਂ ਇੰਨੀ ਭਾਰੀ ਮਾਤਰਾ ’ਚ ਮੋਬਾਇਲ ਦੀ ਰਿਕਵਰੀ ਸੂਬੇ ਦੀ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਹੈ।

ਇਹ ਵੀ ਪੜ੍ਹੋ- ਪਾਕਿ ’ਚ ਹਿੰਦੂ ਮਹਿਲਾ ਦੇ ਕਤਲ 'ਚ ਵੱਡਾ ਖ਼ੁਲਾਸਾ, ਹਥਿਆਰ ਬਰਾਮਦ ਤੇ ਤਾਂਤਰਿਕ ਵੱਲੋਂ ਹੱਤਿਆ ਕਰਨ ਦਾ ਖ਼ਦਸ਼ਾ

ਹਾਲ ਹੀ ’ਚ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐੱਨ. ਆਈ. ਏ. ਨੇ ਵੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਦਬਿਸ਼ ਦੇ ਕੇ 2 ਹਵਾਲਾਤੀਆਂ ਦੇ ਕਬਜ਼ੇ ਤੋਂ ਮੋਬਾਇਲ ਫੋਨ ਰਿਕਵਰ ਕੀਤੇ ਸਨ। ਇਹੀ ਨਹੀਂ ਕਮਿਸ਼ਨਰੇਟ ਪੁਲਸ ਵੀ ਕਈ ਵਾਰ ਜੇਲ੍ਹ ਤੋਂ ਚਲਾਏ ਜਾ ਰਹੇ ਸਮੱਗਲਰ ਦੇ ਗੋਰਖਧੰਦੇ ਨੂੰ ਬੇਨਕਾਬ ਕਰ ਚੁੱਕੀ ਹੈ, ਜਿਸ ਦੇ ਪਿੱਛੇ ਦਾ ਕਾਰਨ ਮੋਬਾਇਲ ਨਾਲ ਹੋ ਰਹੇ ਸੰਪਰਕ ਸਾਹਮਣੇ ਆਏ ਹਨ। ਬੀਤੀ ਰਾਤ ਜੇਲ੍ਹ ’ਚ ਹੋਏ ਸਰਚ ਆਪ੍ਰੇਸ਼ਨ ਦੌਰਾਨ 3 ਹਵਾਲਾਤੀਆਂ ਦੇ ਕਬਜ਼ੇ ਤੋਂ ਇਕ-ਇਕ ਮੋਬਾਇਲ ਫੋਨ ਬਰਾਮਦ ਹੋਇਆ, ਜਦੋਂਕਿ ਇਸੇ ਜਾਂਚ ’ਚ ਜੇਲ੍ਹ ਅਧਿਕਾਰੀਆਂ ਨੇ ਇਕ ਲਾਵਾਰਿਸ ਮੋਬਾਇਲ ਵੀ ਰਿਕਵਰ ਕੀਤਾ। ਹਵਾਲਾਤੀਆਂ ’ਚ ਸੁਨੀਲ ਉਰਫ਼ ਨੋਨੀ, ਹਵਾਲਾਤੀ ਨਿਸ਼ਾਨ ਸਿੰਘ ਅਤੇ ਹਵਾਲਾਤੀ ਗੁਰਸੇਵਕ ਸਿੰਘ ਸ਼ਾਮਲ ਹਨ। ਵਾਧੂ ਜੇਲ੍ਹ ਸਪੁਰੀਟੈਂਡੈਂਟ ਮਨਦੀਪ ਸਿੰਘ, ਵਿਵੇਕ ਸਿੰਘ ਅਤੇ ਨਰਿੰਦਰ ਸਿੰਘ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ 3 ਕੇਸ ਦਰਜ ਕੀਤੇ ਹਨ, ਜਿਸ ’ਚ ਬਹੁਤ ਜਲਦ ਥਾਣਾ ਇਸਲਾਮਾਬਾਦ ਦੀ ਪੁਲਸ ਹਵਾਲਾਤੀਆਂ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਵੇਗੀ।

ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

 ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News