ਅਪਰਬਾਰੀ ਦੋਆਬ ਨਹਿਰ ’ਤੇ ਪੁਲ ਦੇ ਨਿਰਮਾਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ
Thursday, Nov 21, 2024 - 01:36 PM (IST)
ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ-ਪਿੰਡੋਰੀ ਧਾਮ ਸੜਕ ’ਤੇ ਅਪਰਬਾਰੀ ਦੋਆਬ ਨਹਿਰ ’ਤੇ ਸਦੀਆਂ ਪੁਰਾਣੇ ਪੁਲ ਨੂੰ ਤੋੜ ਕੇ ਨਵਾਂ ਲੋਹੇ ਦਾ ਪੁਲ ਬਣਾਉਣ ਲਈ ਪੁਲਸ ਤੋਂ ਆਵਾਜਾਈ ਸਮੇਤ ਪੈਦਲ ਚੱਲਣ ਤੱਕ ਰੋਕ ਲਾ ਦੇਣ ਨਾਲ ਲੋਕਾਂ ਨੂੰ ਤਿੰਨ-ਚਾਰ ਮਹੀਨੇ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਗੁਰਦਾਸਪੁਰ ਪਿੰਡੋਰੀ ਰੋਡ ’ਤੇ ਅਪਰਬਾਰੀ ਦੋਆਬ ਨਹੀਂ, ਪਰ ਗਾਜੀਕੋਟ ਕੋਲ ਬਣਿਆ ਪੁਲ ਅੰਗਰੇਜ਼ਾਂ ਦੇ ਸ਼ਾਸਨ ਦਾ ਸੀ। ਇਹ ਲੱਗਭਗ 110 ਸਾਲ ਪਹਿਲਾਂ ਨਹਿਰ ’ਤੇ ਡਾਟ ਪ੍ਰਣਾਲੀ ਨਾਲ ਬਣਾਇਆ ਗਿਆ ਸੀ ਅਤੇ ਮਾਤਰ 5 ਟਨ ਸਮਤਾ ਦਾ ਸੀ। ਜਦੋਂ ਇਹ ਪੁਲ ਬਣਾਇਆ ਗਿਆ ਸੀ ਤਾਂ ਉਦੋਂ ਘੋੜਾ ਗੱਡੀ ਸਮੇਤ ਅੰਗਰੇਜ਼ਾਂ ਕੋਲ ਛੋਟੀਆਂ ਕਾਰਾਂ ਸੀ। ਜਦੋਂਕਿ ਪੁਲ ਤੋਂ ਬੈਲ ਗੱਡੀਆਂ ਆਦਿ ਲੰਘਦੀਆਂ ਸੀ ਪਰ ਇਸ ਸਮੇਂ ਇਸ ਪੁਲ ਤੋਂ 40 ਟਨ ਸਮਤਾ ਦੇ ਟਿੱਪਰ ਤੇ ਟਰੱਕ ਨਿਕਲ ਰਹੇ ਸੀ, ਜਿਸ ਕਾਰਨ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਸੀ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਫਾਰਿਸ਼ ’ਤੇ ਇੱਥੇ ਨਵਾਂ ਪੁਲ ਬਣਾਉਣ ਦਾ ਫੈਸਲਾ ਲਿਆ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ
2 ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਲੋਕਾਂ ਨੂੰ ਕਰਨਾ ਪਵੇਗਾ ਪ੍ਰੇਸ਼ਾਨੀ ਦਾ ਸਹਮਣਾ
ਪਿੰਡ ਗਾਜੀਕੋਟ ਨੇੜੇ ਅਪਰਬਾਰੀ ਦੁਆਬ ਨਹਿਰ ’ਤੇ ਬਣਨ ਵਾਲੇ ਪੁਲ ਦੀ ਉਸਾਰੀ ਦਾ ਕੰਮ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਝੋਨੇ ਦਾ ਸੀਜ਼ਨ ਹੋਣ ਕਾਰਨ ਪੁਲ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਸੀ ਤਾਂ ਜੋ ਕਿਸਾਨ ਆਪਣੀਆਂ ਟਰਾਲੀਆਂ ਝੋਨੇ ਨਾਲ ਭਰ ਕੇ ਗੁਰਦਾਸਪੁਰ ਸਮੇਤ ਆਸ-ਪਾਸ ਦੀਆਂ ਅਨਾਜ ਮੰਡੀਆਂ ’ਚ ਲਿਜਾ ਸਕਣ। ਇਸ ਪੁਲ ਦੇ ਨਿਰਮਾਣ ਲਈ ਰਸਤਾ ਬੰਦ ਹੋਣ ਕਾਰਨ ਵਿਸ਼ਵ ਪ੍ਰਸਿੱਧ ਪਿੰਡੋਰੀ ਧਾਮ ਸਮੇਤ 2 ਦਰਜਨ ਤੋਂ ਵਧ ਪਿੰਡਾਂ ਦੇ ਲੋਕਾਂ ਨੂੰ ਗੁਰਦਾਸਪੁਰ ਹੈੱਡਕੁਆਰਟਰ ਤੱਕ ਪਹੁੰਚਣ ਲਈ ਲੰਬਾ ਸਫਰ ਤੈਅ ਕਰਨਾ ਪਵੇਗਾ। ਅੱਜ ਤੋਂ ਇਸ ਪੁਲ ਤੋਂ ਪੈਦਲ ਚੱਲਣ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ
ਕਦੋਂ ਤਿਆਰ ਹੋਵੇਗਾ ਪੁਲ
ਇਸ ਗਾਜੀਕੋਟ ਦੇ ਨੇੜੇ ਅਪਰਬਾਰੀ ਦੁਆਬ ਨਹਿਰ ’ਤੇ ਕਰੀਬ 100 ਫੁੱਟ ਲੰਬਾ ਅਤੇ 20 ਫੁੱਟ ਚੌੜਾ ਲੋਹੇ ਦਾ ਪੁਲ ਬਣਾ ਕੇ ਸੜਕ ਬਣਾਈ ਜਾਣੀ ਹੈ। ਇਸ ਸਬੰਧੀ ਸਾਮਾਨ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਨਹਿਰ ’ਚ ਬਿਨਾਂ ਕੋਈ ਪਿੱਲਰ ਬਣਾਏ ਲੋਹੇ ਦਾ ਪੁਲ ਬਣ ਕੇ ਤਿਆਰ ਹੋ ਜਾਵੇਗਾ। ਇਹ ਲੋਹੇ ਦਾ ਪੁਲ ਬਣਦੇ ਹੀ ਇਸ ’ਤੇ ਸੜਕ ਬਣਾਈ ਜਾਵੇਗੀ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ’ਚ ਇਹ ਪੁਲ 31 ਮਾਰਚ ਤੋਂ ਪਹਿਲਾਂ ਤਿਆਰ ਹੋ ਜਾਵੇਗਾ ਅਤੇ ਇਸ ਪੁਲ ’ਤੇ ਤਕਰੀਬਨ 7 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8