ਪੂਰੀ ਸਮਰੱਥਾ ਨਾਲ ਨਹੀਂ ਚੱਲ ਸਕੀਆਂ ਅਪਗ੍ਰੇਡ ਆਧੁਨਿਕ ਮਿੱਲਾਂ, ਨਹੀਂ ਮਿਲ ਰਹੀ ਪੂਰੀ ਸਪਲਾਈ
Tuesday, Dec 30, 2025 - 04:48 PM (IST)
ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸਮੇਤ ਪੰਜਾਬ ਦੇ ਹੋਰ ਹਿੱਸਿਆਂ ’ਚ ਬੇਸ਼ੱਕ ਅਪਗ੍ਰੇਡ ਕੀਤੀਆਂ ਗਈਆਂ ਵੱਖ-ਵੱਖ ਖੰਡ ਮਿੱਲਾਂ ’ਚ ਪੜ੍ਹਾਈ ਦਾ ਸੀਜ਼ਨ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਹਾਲਾਤ ਇਹ ਬਣੇ ਹੋਏ ਹਨ ਕਿ ਜ਼ਿਆਦਾਤਰ ਮਿਲਾਂ ਨੂੰ ਇਸ ਸਾਲ ਸਮਰੱਥਾ ਦੇ ਮੁਤਾਬਕ ਗੰਨਾ ਨਹੀਂ ਮਿਲ ਰਿਹਾ, ਜਿਸ ਕਾਰਨ ਅਪਗ੍ਰੇਡ ਕੀਤੀਆਂ ਗਈਆਂ ਇਹ ਮਿੱਲਾਂ ਅਜੇ ਤੱਕ ਪੂਰੀ ਸਮਰੱਥਾ ਨਾਲ ਨਹੀਂ ਚੱਲ ਸਕੀਆਂ ।
ਇਹ ਵੀ ਪੜ੍ਹੋ- ਸੁਖਵਿੰਦਰ ਸੁੱਖੀ ਦੇ ਵਿਧਾਨ ਸਭਾ 'ਚ ਬੋਲਣ 'ਤੇ ਹੰਗਾਮਾ, ਬਾਜਵਾ ਨੇ ਕਿਹਾ- 'ਪਹਿਲਾਂ ਦੱਸੋ ਕਿਹੜੀ ਪਾਰਟੀ ਦੇ ਹੋ'
ਇਸ ਦਾ ਸਭ ਤੋਂ ਵੱਡਾ ਕਾਰਨ ਇਸ ਵਾਰ ਗੰਨੇ ਦੀ ਔਸਤਨ ਪੈਦਾਵਾਰ ’ਚ ਗਿਰਾਵਟ ਤੇ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਮੰਨਿਆ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਖੰਡ ਮਿੱਲਾਂ ’ਚ ਗੰਨੇ ਦੀ ਸਪਲਾਈ ਧੀਮੀ ਗਤੀ ’ਚ ਚੱਲ ਰਹੀ ਹੈ। ਜੇਕਰ ਇਕੱਲੇ ਗੁਰਦਾਸਪੁਰ ਜ਼ਿਲੇ ਅੰਦਰ ਸਹਿਕਾਰੀ ਖੰਡ ਮਿੱਲਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਅਤੇ ਇਸ ਸਾਲ ਅਪਗ੍ਰੇਡ ਕਰ ਕੇ ਚਲਾਈਆਂ ਗਈਆਂ ਪਨਿਆੜ ਤੇ ਬਟਾਲਾ ਖੰਡ ਮਿੱਲਾਂ ਨੂੰ ਪੂਰਾ ਗੰਨਾ ਨਹੀਂ ਮਿਲ ਰਿਹਾ ਅਤੇ ਇਹ ਦੋਵੇਂ ਹੀ ਮਿਲਾਂ ਆਪਣੀ ਸਮਰੱਥਾ ਨਾਲੋਂ ਘੱਟ ਗੰਨਾ ਪੀੜ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ’ਚ ਕੈਂਸਰ ਨੂੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
ਕੀ ਹੈ ਖੰਡ ਮਿੱਲਾਂ ਦੀ ਸਥਿਤੀ?
ਤਕਰੀਬਨ 402 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤੀ ਗਈ ਸਹਿਕਾਰੀ ਖੰਡ ਮਿੱਲ ਪਨਿਆੜ ਨੂੰ ਇਸ ਸਾਲ 26 ਨਵੰਬਰ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਅਜੇ ਆਪਣੇ ਟਰਾਇਲ ਪੀਰੀਅਡ ’ਤੇ ਚੱਲ ਰਹੀ ਹੈ। ਇਸ ਮੇਲੇ ਦੇ ਅਧਿਕਾਰੀਆਂ ਅਨੁਸਾਰ ਅਜੇ ਤੱਕ ਇਸ ਮਿੱਲ ਨੇ ਇਸ ਸੀਜ਼ਨ ’ਚ ਇਕ ਦਿਨ ’ਚ ਜ਼ਿਆਦਾ ਤੋਂ ਜ਼ਿਆਦਾ 3500 ਟਨ ਗੰਨਾ ਹੀ ਪੀੜਿਆ ਹੈ, ਜਦੋਂ ਕਿ ਬਾਕੀ ਦੇ ਦਿਨਾਂ ’ਚ ਇਸ ਨੇ ਔਸਤਨ 2800 ਤੋਂ 3 ਹਜ਼ਾਰ ਟਨ ਗੰਨਾ ਹੀ ਰੋਜ਼ਾਨਾਂ ਪੀੜਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਇਸ ਖੰਡ ਮਿੱਲ ਪਨਿਆੜ ਦੀ ਰੋਜ਼ਾਨਾ ਗੰਨਾ ਪੀੜਨ ਸਮਰੱਥਾ ਕਰੀਬ 5 ਹਜ਼ਾਰ ਟਨ ਹੈ ਪਰ ਮੌਜੂਦਾ ਹਾਲਾਤਾਂ ’ਚ ਇਸ ਮਿੱਲ ਨੂੰ ਮੁਸ਼ਕਲ ਨਾਲ 3 ਹਜ਼ਾਰ ਟਨ ਦੇ ਕਰੀਬ ਗੰਨਾ ਹੀ ਪ੍ਰਾਪਤ ਹੋ ਰਿਹਾ ਹੈ। ਇਸੇ ਤਰ੍ਹਾਂ ਪਿਛਲੇ ਸਾਲ ਸ਼ੁਰੂ ਹੋਈ ਖੰਡ ਮਿੱਲ ਬਟਾਲਾ ਦੀ ਰੋਜ਼ਾਨਾ ਪੀੜਨ ਸਮਰੱਥਾ 3,500 ਟਨ ਹੈ ਪਰ ਇੱਥੇ ਵੀ 3,000 ਟਨ ਦੇ ਕਰੀਬ ਗੰਨਾ ਹੀ ਪੀੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਪ੍ਰਵਾਸੀ ਮਜ਼ਦੂਰ ਨਾ ਆਉਣ ਕਾਰਨ ਵਧੇ ਲੇਬਰ ਦੇ ਰੇਟ
ਕਿਸਾਨਾਂ ਅਨੁਸਾਰ ਗੰਨੇ ਦੀ ਛਿਲਾਈ, ਕਟਾਈ ਅਤੇ ਲੋਡਿੰਗ ਲਈ ਲੋੜੀਂਦੀ ਲੇਬਰ ਉਪਲਬੱਧ ਨਹੀਂ ਹੋ ਰਹੀ। ਇਸ ਸਾਲ ਬਿਹਾਰ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਬਹੁਤ ਘੱਟ ਰਹੀ ਹੈ, ਜੋ ਮਜ਼ਦੂਰ ਆਏ ਵੀ ਹਨ, ਉਹ ਮਨਮਰਜ਼ੀ ਦੇ ਰੇਟ ਮੰਗ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਪ੍ਰਤੀ ਕੁਇੰਟਲ 50 ਤੋਂ 52 ਰੁਪਏ ਦੇ ਹਿਸਾਬ ਨਾਲ ਗੰਨੇ ਦੀ ਛਿਲਾਈ ਅਤੇ ਲੋਡਿੰਗ ਕਰਵਾਈ ਜਾਂਦੀ ਸੀ ਪਰ ਇਸ ਵਾਰ ਲੇਬਰ 70 ਤੋਂ 80 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਮੰਗ ਕਰ ਰਹੀ ਹੈ।
ਗੁੜ ਦੀਆਂ ਘੁਲਾੜੀਆਂ ਵੱਲ ਵਧੀ ਗੰਨੇ ਦੀ ਖਪਤ
ਇਲਾਕੇ ’ਚ ਗੁੜ ਬਣਾਉਣ ਵਾਲੀਆਂ ਘੁਲਾੜੀਆਂ ਦੀ ਗਿਣਤੀ ਵਧਣ ਕਾਰਨ ਗੰਨੇ ਦੀ ਖਪਤ ਉਥੇ ਜ਼ਿਆਦਾ ਹੋ ਰਹੀ ਹੈ। ਇਸ ਨਾਲ ਖੰਡ ਮਿੱਲਾਂ ਵੱਲ ਜਾਣ ਵਾਲੀ ਗੰਨੇ ਦੀ ਸਪਲਾਈ ’ਚ ਹੋਰ ਕਮੀ ਆਈ ਹੈ। ਇਸੇ ਤਰ੍ਹਾਂ ਗੰਨੇ ਦਾ ਰਸ ਬਣਾਉਣ ਵਾਲੇ ਵੇਲਿਆਂ ਦੀ ਭਰਮਾਰ ਵੀ ਹੈ ਜਿਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਵੀ ਗੰਨਾ ਖਰੀਦ ਕੇ ਪੀੜਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਗੰਨੇ ਦਾ ਪ੍ਰਤੀ ਏਕੜ ਝਾੜ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਨਿਕਲ ਰਿਹਾ ਹੈ।
ਗੰਨਾ ਕੱਟਣ ਵਾਲੀਆਂ ਮਸ਼ੀਨਾਂ ਦੇ ਰੇਟ ਵੀ ਚੜ੍ਹੇ ਆਸਮਾਨੀ
ਕਿਸਾਨ ਆਗੂ ਗੁਰਦੀਪ ਸਿੰਘ ਮੁਸਤਫਾਬਾਦ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਲੇਬਰ ਦੀ ਘਾਟ ਕਾਰਨ ਗੰਨਾ ਕੱਟਣ ਵਾਲੀਆਂ ਮਸ਼ੀਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਪਰ ਮਸ਼ੀਨਾਂ ਦੇ ਮਾਲਕਾਂ ਵੱਲੋਂ ਵੀ ਰੇਟ ਕਾਫ਼ੀ ਵਧਾ ਦਿੱਤੇ ਗਏ ਹਨ। ਪਿਛਲੇ ਸਾਲ ਜਿੱਥੇ ਇਹ ਰੇਟ 80 ਤੋਂ 90 ਰੁਪਏ ਪ੍ਰਤੀ ਕੁਇੰਟਲ ਸਨ, ਉਥੇ ਇਸ ਸਾਲ 100 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਵੱਧ ਦੀ ਮੰਗ ਕੀਤੀ ਜਾ ਰਹੀ ਹੈ।
ਠੰਡ ਤਾਪਮਾਨ ਵਿਚ ਗਿਰਾਵਟ ਨਾਲ ਵਧੀਆਂ ਸਮੱਸਿਆਵਾਂ
ਨਿਰੰਤਰ ਵਧ ਰਹੀ ਠੰਡ, ਕੋਹਰਾ ਅਤੇ ਧੁੰਦ ਕਾਰਨ ਗੰਨੇ ਦੀ ਕਟਾਈ ਅਤੇ ਲੋਡਿੰਗ ਦਾ ਕੰਮ ਹੋਰ ਵੀ ਮੁਸ਼ਕਲ ਬਣ ਗਿਆ ਹੈ। ਕਿਸਾਨਾਂ ਅਨੁਸਾਰ ਸਥਾਨਕ ਲੇਬਰ ਇਸ ਕੰਮ ਵੱਲ ਰੁਝਾਨ ਨਹੀਂ ਦਿਖਾ ਰਹੀ ਅਤੇ ਪ੍ਰਵਾਸੀ ਮਜ਼ਦੂਰਾਂ ’ਤੇ ਨਿਰਭਰਤਾ ਵਧ ਗਈ ਹੈ।
ਮਾਹਿਰਾਂ ਦੀ ਸਲਾਹ : ਗੰਨੇ ਦੀ ਸਾਂਭ-ਸੰਭਾਲ ’ਤੇ ਖ਼ਾਸ ਧਿਆਨ ਦੇਣ
ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਠੰਡ ਦੇ ਮੌਸਮ ’ਚ ਗੰਨੇ ਦੀ ਫ਼ਸਲ ਦੀ ਸਹੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਗੰਨੇ ਦੀ ਫ਼ਸਲ ਨੂੰ ਸਮੇਂ-ਸਮੇਂ ’ਤੇ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ। ਪਾਣੀ ਖੇਤ ਵਿੱਚ ਤਾਪਮਾਨ ਨੂੰ ਸੰਤੁਲਿਤ ਰੱਖਦਾ ਹੈ, ਜਿਸ ਨਾਲ ਕੋਹਰੇ ਦਾ ਅਸਰ ਘਟਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
