ਪੁਲਸ ਮੁਕਾਬਲੇ ’ਚ ਨਸ਼ਾ ਸਮੱਗਲਰ ਜ਼ਖ਼ਮੀ, 523 ਗ੍ਰਾਮ ਹੈਰੋਇਨ ਤੇ ਪਿਸਤੌਲ ਬਰਾਮਦ
Monday, Apr 14, 2025 - 05:51 PM (IST)

ਰਮਦਾਸ/ਅਜਨਾਲਾ/ਅੰਮ੍ਰਿਤਸਰ (ਸਰੰਗਲ, ਨਿਰਵੈਲ, ਸੰਜੀਵ)- ਰਮਦਾਸ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤੀ ਹੋਈ ਜਦੋਂ ਉਨ੍ਹਾਂ ਨੇ ਜਾਣਕਾਰੀ ਦੇ ਆਧਾਰ ’ਤੇ ਕਸੋਵਾਲ ਧੁੱਸੀ ਤੋਂ 523 ਗ੍ਰਾਮ ਹੈਰੋਇਨ ਅਤੇ ਇਕ ਪਿਸਤੌਲ ਸਣੇ ਇਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ। ਇਹ ਜਾਣਕਾਰੀ ਦਿੰਦੇ ਡੀ.ਐੱਸ.ਪੀ. ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਕੱਲ ਘੋਨੇਵਾਲ ਤੋਂ ਪੁਲਸ ਨੇ ਦੋ ਨੌਜਵਾਨਾਂ ਨੂੰ 30 ਬੋਰ ਦੇ ਗਲੋਕ ਪਿਸਤੌਲ ਸਮੇਤ ਕਾਬੂ ਕੀਤਾ ਸੀ । ਇਨ੍ਹਾਂ ਖਿਲਾਫ ਥਾਣਾ ਰਮਦਾਸ ’ਚ ਕੇਸ ਦਰਜ ਕਰ ਕੇ ਅਦਾਲਤ ਤੋਂ ਰਿਮਾਂਡ ਲਿਆ ਸੀ। ਇਸ ਦੌਰਾਨ ਕਥਿਤ ਦੋਸ਼ੀ ਪਲਵਿੰਦਰ ਸਿੰਘ ਪਾਲਾ ਪੁੱਤਰ ਗੁਰਚਰਨ ਸਿੰਘ ਵਾਸੀ ਜੱਟਾ ਨੇ ਦੱਸਿਆ ਕਿ ਉਨ੍ਹਾਂ ਨੇ ਕੱਸੋਵਾਲ ਧੁੱਸੀ ਵਿਖੇ ਹੈਰੋਇਨ ਅਤੇ ਹਥਿਆਰ ਲੁਕੋ ਕੇ ਰੱਖੇ ਹਨ। ਦੋਸ਼ੀ ਕੋਲੋਂ ਇਹ ਬਰਾਮਦਗੀ ਲਈ ਜਦ ਉਸ ਨੂੰ ਉਕਤ ਸਥਾਨ ’ਤੇ ਲੈ ਕੇ ਗਏ ਤਾਂ ਇਸ ਨੇ 523 ਗ੍ਰਾਮ ਹੈਰੋਇਨ ਦੀ ਬਰਾਮਦ ਕਰਵਾਈ।
ਇਹ ਵੀ ਪੜ੍ਹੋ- ਔਰਤ ਨੇ ਪ੍ਰੇਮੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ ਸੀ ਪਤੀ, cctv ਤੋਂ ਹੋਇਆ ਰੂਹ ਕੰਬਾਊ ਮੌਤ ਦਾ ਖੁਲਾਸਾ
ਇਸੇ ਦੌਰਾਨ ਜਦ ਇਹ ਪਿਸਤੌਲ ਦੀ ਰਿਕਵਰੀ ਕਰਵਾਉਣ ਲੱਗਾ ਤਾਂ ਇਸ ਨੇ ਉਕਤ ਪਿਸਤੌਲ ਹੱਥ ’ਚ ਆਉਂਦੇ ਸਾਰ ਹੀ ਪੁਲਸ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਪਲਵਿੰਦਰ ਸਿੰਘ ਪਾਲਾ ਦੀ ਲੱਤ ’ਚ ਗੋਲੀ ਵੱਜ ਗਈ, ਜਿਸ ਨੂੰ ਤੁਰੰਤ ਰਮਦਾਸ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ-ਨਾਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8