ਨਸ਼ਾ ਵੇਚਣ ਵਾਲੇ 4 ਸਮੱਗਲਰ ਗ੍ਰਿਫਤਾਰ
Sunday, Sep 02, 2018 - 06:02 AM (IST)

ਅੰਮ੍ਰਿਤਸਰ, (ਸੰਜੀਵ)- ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਵੱਖ-ਵੱਖ ਖੇਤਰਾਂ ’ਚ ਛਾਪੇਮਾਰੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ’ਚ ਥਾਣਾ ਚਾਟੀਵਿੰਡ ਦੀ ਪੁਲਸ ਨੇ ਅਵਤਾਰ ਸਿੰਘ ਵਾਸੀ ਵਰਪਾਲ ਤੋਂ 511 ਨਸ਼ੇ ਵਾਲੀਆਂ ਗੋਲੀਆਂ, ਥਾਣਾ ਤਰਸਿੱਕਾ ਦੀ ਪੁਲਸ ਨੇ ਕਾਹਨ ਸਿੰਘ ਵਾਸੀ ਕੋਟਨਾ ਬਥੂਨਗਡ਼੍ਹ ਤੋਂ 20 ਬੋਤਲਾਂ ਸ਼ਰਾਬ, ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਕਾਬਲ ਸਿੰਘ ਵਾਸੀ ਗਿੱਲ ਤੋਂ 10 ਬੋਤਲਾਂ ਸ਼ਰਾਬ ਤੇ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਸੁਖਦੇਵ ਸਿੰਘ ਵਾਸੀ ਨਵੀਂ ਆਬਾਦੀ ਤੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।