ਦੁੱਗਣੇ ਰੇਟ ’ਤੇ ਸੈਨੇਟਾਈਜ਼ਰ ਵੇਚਦਾ ਦਵਾਈ ਵਿਕਰੇਤਾ ਕਾਬੂ

Tuesday, Mar 31, 2020 - 11:36 PM (IST)

ਦੁੱਗਣੇ ਰੇਟ ’ਤੇ ਸੈਨੇਟਾਈਜ਼ਰ ਵੇਚਦਾ ਦਵਾਈ ਵਿਕਰੇਤਾ ਕਾਬੂ

ਅੰਮ੍ਰਿਤਸਰ, (ਅਰੁਣ)- ਕੋਰੋਨਾ ਵਾਇਰਸ ਦੇ ਵਧ ਰਹੇ ਅਸਰ ਦੌਰਾਨ ਲੁੱਟ-ਖਸੁੱਟ ਕਰਨ ਵਾਲੇ ਵਿਅਕਤੀਆਂ ਖਿਲਾਫ ਛੇਡ਼ੀ ਮੁਹਿੰਮ ਕਾਰਦ ਦਿਹਾਤੀ ਪੁਲਸ ਵੱਲੋਂ ਦੁੱਗਣੇ ਰੇਟ ਉਪਰ ਸੈਨੇਟਾਈਜ਼ਰ ਵੇਚ ਰਹੇ ਇਕ ਦੁਕਾਨਦਾਰ ਨੂੰ ਗ੍ਰਿਫਤਾਰ ਕਰਦਿਆਂ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ। ਜ਼ਿਲਾ ਦਿਹਾਤੀ ਮੁਖੀ ਵਿਕਰਮਜੀਤ ਦੁੱਗਲ ਦੀਆਂ ਹਦਾਇਤਾਂ ਮੁਤਾਬਿਕ ਥਾਣਾ ਜੰਡਿਆਲਾ ਮੁਖੀ ਇੰਸਪੈਕਟਰ ਰਛਪਾਲ ਸਿੰਘ ਦੀ ਟੀਮ ਵੱਲੋਂ ਸ਼ਿਕਾਇਤ ਤੇ ਅਧਾਰ ’ਤੇ ਟਰੈਪ ਲਾਉਂਦਿਆਂ ਸਿਵਲ ਵਰਦੀਧਾਰੀ ਇਕ ਮੁਲਾਜ਼ਮ ਨੂੰ ਉਕਤ ਦਵਾਈ ਵਿਕ੍ਰੇਤਾ ਗੌਰਵ ਕੱਕਡ਼ ਅਤੇ ਉਸ ਦੇ ਪਿਤਾ ਪਵਨ ਕੱਕਡ਼ ਕੋਲੋਂ ਸੈਨੇਟਾਈਜ਼ਰ ਲੈਣ ਭੇਜਿਆ ਗਿਆ। ਜਿਨ੍ਹਾਂ ਵੱਲੋਂ ਫੂਡ ਸਪਲਾਈ ਕੰਟਰੋਲਰ ਵੱਲੋਂ ਨਿਰਧਾਰਿਤ ਰੇਟ 200 ਰੁਪਏ ਤੋਂ ਵੱਧ ਦੁੱਗਣੇ ਰੇਟ 400 ਰੁਪਏ ਲੈ ਕੇ ਉਸ ਦਾ ਬਿੱਲ ਦੇ ਦਿੱਤਾ। ਪੁਲਸ ਪਾਰਟੀ ਵੱਲੋਂ ਛਾਪਾਮਾਰੀ ਕਰਦਿਆਂ ਇਸ ਮੈਡੀਕਲ ਸਟੋਰ ਤੋਂ 5 ਸੈਨੇਟਾਈਜ਼ਰ 400 ਮਿ. ਲਿ., 10 ਸੈਨੇਟਾਈਜ਼ਰ 60 ਮਿ. ਲਿ ਅਤੇ 20 ਸੈਨੇਟਾਈਜ਼ਰ 30 ਮਿ. ਲਿ. ਕਬਜ਼ੇ ’ਚ ਲੈਣ ਮਗਰੋਂ ਦੁਕਾਨ ਮਾਲਕ ਗੌਰਵ ਕੱਕਡ਼ ਤੇ ਪਵਨ ਕੱਕਡ਼ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ।

ਇਸੇ ਤਰ੍ਹਾਂ ਜਾਰੀ ਰਹੇਗੀ ਸਰਚ ਮੁਹਿੰਮ : ਐੱਸ. ਐੱਸ. ਪੀ.

ਜ਼ਿਲਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਲੋਕਾਂ ਨਾਲ ਜਾਅਲਸਾਜ਼ੀ ਕਰਦਿਆਂ ਮੂੰਹ ਮੰਗੇ ਰੇਟਾਂ ਉਪਰ ਸਾਮਾਨ ਵੇਚਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਸਿਵਲ ਵਰਦੀ ਵਿਚ ਰਵਾਨਾ ਕੀਤੀਆਂ ਗਈਆਂ ਹਨ ਅਤੇ ਇਸ ਮੁਹਿੰਮ ਦੌਰਾਨ ਬੇਪਰਦ ਹੋਣ ਵਾਲੇ ਹਰੇਕ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News