ਨਿਕਾਸੀ ਪਾਣੀ ਛੱਡਣ ਤੋਂ ਹੋਏ ਤਕਰਾਰ ਦੇ ਚੱਲਦਿਆਂ ਪਿਓ-ਪੁੱਤ ਨੂੰ ਸੱਟਾਂ ਮਾਰ ਕੀਤਾ ਜ਼ਖ਼ਮੀ

08/09/2022 3:59:22 PM

ਤਰਨਤਾਰਨ (ਜ.ਬ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਗਲੀ ਵਿਚ ਨਿਕਾਸੀ ਪਾਣੀ ਛੱਡਣ ਤੋਂ ਹੋਈ ਤਕਰਾਰ ਦੇ ਚੱਲਦਿਆਂ ਪਿਓ-ਪੁੱਤ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ 3 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਗੁਰਜਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਘਰਿਆਲਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਘਰ ਦੇ ਵਿਹੜੇ ’ਚ ਪਸ਼ੂਆਂ ਨੂੰ ਨਹਾ ਰਿਹਾ ਸੀ। ਉਨ੍ਹਾਂ ਦੇ ਗੁਆਂਢ ਰਹਿੰਦੇ ਹਰਜਿੰਦਰ ਕੌਰ ਆਪਣੇ ਸਾਥੀਆਂ ਕੰਵਲਜੀਤ ਸਿੰਘ ਅਤੇ ਗੁਰਸਾਹਿਬ ਸਿੰਘ ਸਮੇਤ ਹਥਿਆਰਾਂ ਨਾਲ ਲੈੱਸ ਹੋ ਕੇ ਸਾਡੇ ਘਰ ਆਏ।

ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

ਉਨ੍ਹਾਂ ਦੱਸਿਆ ਕਿ ਉਕਤ ਲੋਕਾਂ ਨੇ ਆਉਂਦਿਆਂ ਹੀ ਲਲਕਾਰਾ ਮਾਰਿਆ ਕਿ ਇਨ੍ਹਾਂ ਨੂੰ ਘਰ ਦਾ ਨਿਕਾਸੀ ਪਾਣੀ ਗਲੀ ’ਚ ਛੱਡਣ ਦਾ ਮਜ਼ਾ ਚਖਾ ਦਿਓ। ਇਹ ਕਹਿੰਦੇ ਸਾਰ ਉਕਤ ਵਿਅਕਤੀਆਂ ਨੇ ਹਮਸਲਾਹ ਹੋ ਕੇ ਉਸ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦ ਉਸ ਦਾ ਪਿਤਾ ਜਗਜੀਤ ਸਿੰਘ ਛੁਡਾਉਣ ਲਈ ਅੱਗੇ ਆਇਆ ਤਾਂ ਉਕਤ ਵਿਅਕਤੀਆਂ ਨੇ ਉਸ ਦੇ ਪਿਤਾ ਦੀ ਵੀ ਕੁੱਟ ਮਾਰ ਕੀਤੀ ਅਤੇ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਏ.ਐੱਸ.ਆਈ. ਕਰਮ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨ ’ਤੇ ਹਰਜਿੰਦਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਘਰਿਆਲਾ, ਕੰਵਲਜੀਤ ਸਿੰਘ ਪੁੱਤਰ ਕੰਵਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਗੁਰਸਾਹਿਬ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਮਨਿਹਾਲਾ ਜੈ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼


rajwinder kaur

Content Editor

Related News