ਡਾਕਟਰ ਗੁਰਸਰਨਜੀਤ ਸਿੰਘ ਬੇਦੀ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦਾ ਅਹੁੱਦਾ ਸੰਭਾਲਿਆ

Monday, Dec 04, 2023 - 05:45 PM (IST)

ਡਾਕਟਰ ਗੁਰਸਰਨਜੀਤ ਸਿੰਘ ਬੇਦੀ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦਾ ਅਹੁੱਦਾ ਸੰਭਾਲਿਆ

ਪਠਾਨਕੋਟ (ਅਦਿਤਿਆ):- ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਅੱਜ ਪ੍ਰਮੁੱਖ ਸਕੱਤਰ  ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ  ਵਿਕਾਸ ਵਿਭਾਗ ਪੰਜਾਬ ਦੇ ਹੁੱਕਮ ਅਨੁਸਾਰ ਅੱਜ ਵਿਭਾਗ ਦੇ ਮੁੱਖ ਦਫ਼ਤਰ ਲਾਈਵ ਸਟਾਕ ਕੰਮਲੈਕਸ ਮੋਹਾਲੀ ਵਿਖੇ  ਡਾਇਰੈਕਟਰ ਪਸ਼ੂ ਪਾਲਣ ਖਾਲੀ ਪ‌ਈ ਆਸਾਮੀ ਦਾ ਚਾਰਜ ਸੰਭਾਲ ਲਿਆ ਹੈ।

ਇਹ ਵੀ ਪੜ੍ਹੋ- ਸੰਸਦ 'ਚ ਗੂੰਜਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ, ਜਸਬੀਰ ਸਿੰਘ ਡਿੰਪਾ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

ਇਸ ਮੌਕੇ ਸੁਪਰਡੈਂਟ ਸੀਨੀਅਰ ਵੈਟਨਰੀ ਅਫ਼ਸਰ ਡਾਕਟਰ ਅਮਰ ਇਕਬਾਲ ਸਿੰਘ, ਡਾਕਟਰ ਮਨਿੰਦਰਪਾਲ ਸਿੰਘ ਅਵਤਾਰ ਸਿੰਘ ਭੰਗੂ  ਸਿਕੰਦਰ ਸਿੰਘ, ਗੁਰਸ਼ਰਨ ਸਿੰਘ, ਹਰਵਿੰਦਰ ਕੋਰ ਪੀ. ਏ., ਸੰਗੀਤਾ ਪੀ. ਏ. ,ਬਲਜੀਤ ਸਿੰਘ ਸੁਪਰਡੈਂਟ, ਤਰਸੇਮ ਰਾਜ ਸੁਪਰਡੈਂਟ, ਨਿਰਮਲ ਸਿੰਘ , ਨਰਿੰਦਰ ਸਿੰਘ, ਕੁਲਬੀਰ ਕੌਰ ਆਦਿ ਨੇ ਡਾਕਟਰ ਗੁਰਸ਼ਰਨਜੀਤ ਬੇਦੀ ਬੁਕੇ ਦੇ ਕੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਭਾਜਪਾ ਆਗੂ 'ਤੇ ਕਾਰ ਸਵਾਰ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲ਼ੀਆਂ

ਇਸ ਮੌਕੇ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਨੇ ਉਨ੍ਹਾਂ ਦੀ ਡਾਇਰੈਕਟਰ ਪਸ਼ੂ ਵਿਭਾਗ ਪੰਜਾਬ ਨਿਯੁਕਤੀ ਕਰਨ ਤੇ ਵਿਭਾਗ ਦੇ ਮਾਣਯੋਗ ਮੰਤਰੀ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਗੁਰਮੀਤ ਸਿੰਘ ਖੁਡੀਆ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦਾ ਨਾਂ ਅਹਿਮ ਅਹੁੱਦਾ ਸੌਂਪ ਕਿ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News