ਦੀਵਾਲੀ ਦੀ ਖ਼ਰੀਦਾਰੀ ਨੇ ਤੋੜੇ ਸਾਰੇ ਰਿਕਾਰਡ, ਮਿਠਾਈ ਦੀ ਤੁਲਨਾ 'ਚ ਵਿਕਿਆ ਡ੍ਰਾਈ ਫਰੂਟ ਤੇ ਇਹ ਸਾਮਾਨ

Monday, Nov 13, 2023 - 12:22 PM (IST)

ਦੀਵਾਲੀ ਦੀ ਖ਼ਰੀਦਾਰੀ ਨੇ ਤੋੜੇ ਸਾਰੇ ਰਿਕਾਰਡ, ਮਿਠਾਈ ਦੀ ਤੁਲਨਾ 'ਚ ਵਿਕਿਆ ਡ੍ਰਾਈ ਫਰੂਟ ਤੇ ਇਹ ਸਾਮਾਨ

ਅੰਮ੍ਰਿਤਸਰ (ਅਰੋੜਾ)- ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਲੋਕਾਂ ਨੇ ਖੁੱਲ੍ਹੇ ਦਿਲ ਤੋਂ ਖ਼ਰੀਦਾਰੀ ਕੀਤੀ। ਪ੍ਰਾਸ਼ਸ਼ਨ ਦੇ ਵੱਲੋਂ ਆਤਿਸ਼ਬਾਜੀ ਖੁੱਲ੍ਹੇ ਆਮ ਵੇਚਣ 'ਤੇ ਲਗਾਈ ਪ੍ਰਤੀਬੰਧ ਕਾਰਨ ਲੋਕਾਂ ਨੇ ਆਤਿਸ਼ਬਾਜੀ ਦੀ ਜਗ੍ਹਾਂ ਹੋਰ ਕਈ ਪ੍ਰਕਾਰ ਦੇ ਗਿਫਟ ਅਤੇ ਹੋਰ ਉਪਹਾਰ ਦੇਣ ਲੈਣ ਦੀ ਰਸਮ ਨਿਭਾਈ ।

ਇਹ ਵੀ ਪੜ੍ਹੋ-  ਪਾਕਿ ’ਚ 18 ਸਾਲਾ ਮੁੰਡੇ ਤੇ 35 ਸਾਲਾ ਕੁੜੀ ਦਾ ਪ੍ਰੇਮ ਵਿਆਹ ਚਰਚਾ 'ਚ, ਲੋਕ ਕਰ ਰਹੇ ਕਈ ਟਿੱਪਣੀਆਂ

ਦੁਕਾਨਾਂ 'ਤੇ ਸ਼ੁਗਰ ਫ੍ਰੀ ਮਿਠਾਈਆਂ ਜਿਨ੍ਹਾਂ 'ਚ ਸ਼ੁਗਰ ਫ੍ਰੀ ਵੇਸਣ, ਸ਼ੁਗਰ ਫ੍ਰੀ ਬਰਫ਼ੀ ਅਤੇ ਸ਼ੁਗਰ ਫ੍ਰੀ ਲੱਡੂ ਤਿਆਰ ਹੁੰਦੇ ਹੋਏ ਦੇਖ ਸ਼ੁਗਰ ਰੋਗੀਆਂ ਦੇ ਚਹਿਰੇ ਖ਼ਿਲਦੇ ਨਜ਼ਰ ਆਏ। ਮੋਮਬੱਤੀ ਬਣਾਉਣ ਵਾਲੀ ਮੋਮ ਰੇਟ ਜ਼ਿਆਦਾ ਵੱਧਣ ਦੇ ਕਾਰਨ ਮੋਮਬੱਤੀ ਬਹੁਤ ਮਹਿੰਗੀ ਵਿਕੀ। ਪਰ ਲੋਕਾਂ ਨੇ ਇਲੈਕਟ੍ਰਨਿਕ ਰੰਗ ਬਰੰਗੀ ਲੜੀਆਂ ਦੀ ਖਰੀਦਦਾਰੀ ਕੀਤੀ। ਦੀਵਾਲੀ 'ਤੇ ਇੱਕ ਦੂਸਰੇ ਨੂੰ ਦਿੱਤੇ ਜਾਣ ਵਾਲੇ ਗਿਫ਼ਟਾ ਦੀ ਵਿੱਕਰੀ ਪਿੱਛਲੇ ਸਾਲ ਤੋਂ ਜ਼ਿਆਦਾ ਰਹੀ।

ਇਹ ਵੀ ਪੜ੍ਹੋ- ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸ਼ੱਕੀ ਹਾਲਾਤ 'ਚ ਪੁੱਤ ਦੀ ਹੋਈ ਮੌਤ

ਦੁਕਾਨਦਾਰਾਂ ਨੇ ਜਿਸ ਵਿੱਚ ਰਾਜਬੀਰ ਰਾਜਪ੍ਰੋਹਿਤ, ਤਨਿਸ਼ ਅਰੋੜਾ, ਸਤਨਾਮ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਕਰੋਨਾ ਕਾਲ ਦੇ ਕਾਰਨ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਦੇ ਕਾਰਨ ਖ਼ਰੀਦਾਰ ਘੱਟ ਹੋਈ ਸੀ। ਸਾਰੇ ਲੋਕ ਦਿਲ ਖੋਲ ਕੇ ਖ਼ਰੀਦਾਰੀ ਕਰ ਰਹੇ ਹਨ। ਦੁਕਾਨਦਾਰਾਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਵਧੀਆ ਕੁਆਲਟੀ ਦੀ ਮਿਠਾਈ ਅਤੇ ਸਮੱਗਰੀ ਵੇਚਦੇ ਦੇਖਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਇਸ ਵਾਰ ਦੀਵਾਲੀ ਸਭ ਦੇ ਲਈ ਮੰਗਲ ਵਧੀਆ ਸਾਬਤ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News