ਕ੍ਰਾਈਮ ''ਤੇ ਨੱਥ ਪਾਉਣ ’ਚ ਅੱਗੇ ਰਹਿਣ ਵਾਲੀ ਜ਼ਿਲ੍ਹਾ ਪੁਲਸ ਵੈੱਬਸਾਈਟ ਨੂੰ ਅਪਡੇਟ ਕਰਨ ''ਚ ਪਿੱਛੇ
Thursday, Apr 03, 2025 - 01:35 PM (IST)

ਤਰਨਤਾਰਨ (ਰਮਨ)- ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਕਮਾਣ ਸੰਭਾਲਣ ਤੋਂ ਬਾਅਦ ਜਿੱਥੇ ਕ੍ਰਾਈਮ ਨੂੰ ਨੱਥ ਪਾਉਣ ’ਚ ਵਧੀਆ ਭੂਮਿਕਾ ਨਿਭਾਈ ਜਾਂਦੀ ਰਹੀ ਹੈ, ਉਥੇ ਹੀ ਵਿਭਾਗ ਦੀ ਵੈੱਬਸਾਈਟ ਨੂੰ ਅਪਡੇਟ ਕਰਨ ਵਿਚ ਪੁਲਸ ਦੀ ਕਾਰਗੁਜ਼ਾਰੀ ਕਾਫੀ ਜ਼ਿਆਦਾ ਢਿੱਲੀ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦਿਆਂ ਜ਼ਿਲ੍ਹਾ ਤਰਨਤਾਰਨ ਪੁਲਸ ਦੀ ਵੈਬਸਾਈਟ ਉਪਰ ਡੀ.ਆਈ.ਜੀ ਸਵਪਨ ਸ਼ਰਮਾ ਸਮੇਤ ਹੋਰ ਕਈ ਪੁਲਸ ਕਰਮਚਾਰੀਆਂ ਦੇ ਵੇਰਵੇ ਜਿੱਥੇ ਅਪਡੇਟ ਨਹੀਂ ਕੀਤੇ ਗਏ, ਉਥੇ ਹੀ ਹੋਰ ਜ਼ਿਲ੍ਹਿਆਂ ਵਾਂਗ ਕ੍ਰਾਈਮ ਡਾਇਰੀ ਨੂੰ ਵੀ ਅਪਡੇਟ ਨਹੀਂ ਕੀਤਾ ਜਾਂਦਾ ਹੈ।
ਸਰਹੱਦੀ ਜ਼ਿਲ੍ਹਾ ਤਰਨਤਰਨ ਦੀ ਕਾਰਗੁਜ਼ਾਰੀ ਦੀ ਜੇ ਗੱਲ ਕਰੀਏ ਤਾਂ ਐੱਸ.ਐੱਸ.ਪੀ. ਅਭੀਮੰਨਿਊ ਰਾਣਾ ਵੱਲੋਂ ਆਪਣਾ ਚਾਰਜ ਸੰਭਾਲਣ ਤੋਂ ਲੈ ਕੇ ਹੁਣ ਤੱਕ ਕਈ ਕਿਲੋ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਵੱਡੀ ਗਿਣਤੀ ’ਚ ਅੰਤਰਰਾਜੀ ਨਸ਼ਾ ਸਮੱਗਲਰਾਂ ਤੋਂ ਲੈ ਕੇ ਮਾੜੇ ਅਨਸਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕਿਆ ਜਾ ਚੁੱਕਾ ਹੈ। ਅੱਜ ਦੇ ਨਵੇਂ ਯੁੱਗ ਦੌਰਾਨ ਜਿੱਥੇ ਹਰ ਵਿਅਕਤੀ ਆਪਣੇ ਆਪ ਨੂੰ ਅਪਡੇਟ ਕਰਦੇ ਹੋਏ ਮੋਬਾਈਲ ਅਤੇ ਕੰਪਿਊਟਰ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ, ਉਥੇ ਹੀ ਜ਼ਿਲ੍ਹਾ ਤਰਨਤਾਰਨ ਦੀ ਪੁਲਸ ਆਪਣੇ ਵਿਭਾਗ ਦੀ ਵੈਬਸਾਈਟ ਨੂੰ ਅਪਡੇਟ ਕਰਨਾ ਹੀ ਭੁੱਲ ਚੁੱਕੀ ਹੈ।
ਇਹ ਵੀ ਪੜ੍ਹੋ- ਹਾਏ ਓ ਰੱਬਾ: ਚਾਰ ਭੈਣਾਂ ਦੇ ਇਕਲੌਤੇ ਫੌਜੀ ਭਰਾ ਦੀ ਡਿਊਟੀ ਦੌਰਾਨ ਮੌਤ
ਜ਼ਿਲ੍ਹਾ ਤਰਨਤਾਰਨ ਪੁਲਸ ਦੀ ਵੈੱਬਸਾਈਟ ਨੂੰ ਖੋਲ੍ਹਣ ਦੌਰਾਨ ਪਤਾ ਲੱਗਦਾ ਹੈ ਕਿ ਇਸ ਜ਼ਿਲ੍ਹੇ ਦੇ ਐੱਸ.ਐੱਸ.ਪੀ ਅਭਿਮਨਿਊ ਰਾਣਾ ਨਾਲ ਕਿਸ ਤਰ੍ਹਾਂ ਸਿੱਧੇ ਤੌਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਕਿਹੜੇ ਢੰਗ ਨਾਲ ਸ਼ਿਕਾਇਤ ਭੇਜੀ ਜਾ ਸਕਦੀ ਹੈ ਪਰ ਇਸ ਵੈੱਬਸਾਈਟ 'ਤੇ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਦੀ ਫੋਟੋ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਬਤੌਰ ਪੁਲਸ ਕਮਿਸ਼ਨਰ ਕਈ ਦਿਨ ਪਹਿਲਾਂ ਆਪਣਾ ਚਾਰਜ ਲੈ ਲਿਆ ਗਿਆ ਹੈ ਅਤੇ ਫਿਰੋਜ਼ਪੁਰ ਰੇਂਜ ਵਿਖੇ ਡੀ.ਆਈ.ਜੀ ਹਰਮਨ ਵੀਰ ਸਿੰਘ ਗਿੱਲ ਵੱਲੋਂ ਵੀ ਆਪਣਾ ਚਾਰਜ ਲਿਆ ਲਿਆ ਜਾ ਚੁੱਕਾ ਹੈ।
ਇਸ ਦੇ ਨਾਲ ਹੀ ਇਸ ਵੈੱਬਸਾਈਟ ਉਪਰ ਜਿੱਥੇ ਡੀ.ਐੱਸ.ਪੀ ਸਰਬਜੀਤ ਸਿੰਘ ਵੱਲੋਂ ਸੇਵਾ ਮੁਕਤੀ ਪ੍ਰਾਪਤ ਕਰ ਲਈ ਗਈ ਹੈ, ਉਥੇ ਹੀ ਡੀ.ਐੱਸ.ਪੀ ਸਿਟੀ ਕਮਲਮੀਤ ਸਿੰਘ ਦਾ ਤਬਾਦਲਾ ਕਈ ਦਿਨ ਪਹਿਲਾਂ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਫੋਟੋਆਂ ਅਤੇ ਸੰਪਰਕ ਨੰਬਰ ਵੈੱਬਸਾਈਟ 'ਤੇ ਜਿਉਂ ਦੇ ਤਿਉਂ ਨਜ਼ਰ ਆ ਰਹੇ ਹਨ। ਇਸ ਜ਼ਿਲ੍ਹੇ ਵਿਚ ਤੈਨਾਤ ਕੀਤੇ ਗਏ ਡੀ.ਐੱਸ.ਪੀ ਡੀ ਰਜਿੰਦਰ ਸਿੰਘ ਮਨਹਾਸ, ਡੀ.ਐੱਸ.ਪੀ ਸਿਟੀ ਤਰਨਤਾਰਨ ਡਾਕਟਰ ਰਿਪੂਤਾਪਨ ਸਿੰਘ, ਡੀ.ਐੱਸ.ਪੀ. ਨਾਗਰਾ ਸਬੰਧੀ ਕੋਈ ਵੀ ਵੈੱਬਸਾਈਟ ਉਪਰ ਅੱਪਡੇਟ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਪਿੰਡ ਦੀ ਪੰਚਾਇਤ ਦੇ ਸਖ਼ਤ ਫਰਮਾਨ ਜਾਰੀ, ਲਵ ਮੈਰਿਜ ਕਰਵਾਉਣ ਵਾਲਿਆਂ ਲਈ ਮਤਾ ਪਾਸ
ਇਸ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਪੁਲਸ ਵੈੱਬਸਾਈਟ ਉਪਰ ਕ੍ਰਾਈਮ ਡਾਇਰੀ ਨੂੰ ਰੋਜ਼ਾਨਾ ਅਪਲੋਡ ਕੀਤਾ ਜਾਂਦਾ ਹੈ ਪ੍ਰੰਤੂ ਇਸ ਜ਼ਿਲ੍ਹੇ ਦੀ ਵੈੱਬਸਾਈਟ ਉਪਰ ਕ੍ਰਾਈਮ ਡਾਇਰੀ ਅਤੇ ਐੱਫ.ਆਈ.ਆਰ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਨੂੰ ਅਪਡੇਟ ਨਾ ਕਰਨਾ ਵੱਖਰਾ ਅੰਦਾਜ਼ ਪੇਸ਼ ਕਰ ਰਿਹਾ ਹੈ।
ਇਸ ਹਾਈਟੇਕ ਯੁੱਗ ਵਿਚ ਕਈ ਲੋਕਾਂ ਵੱਲੋਂ ਦੂਰ-ਦੁਰਾਡੇ ਦੇ ਖੇਤਰਾਂ ਵਿਚ ਬੈਠ ਕੇ ਸਬੰਧਤ ਅਧਿਕਾਰੀ ਪਾਸੋਂ ਕਈ ਤਰ੍ਹਾਂ ਦੀ ਸੂਚਨਾ ਸਾਂਝੀ ਕੀਤੀ ਜਾਣੀ ਹੁੰਦੀ ਹੈ ਪ੍ਰੰਤੂ ਸਬੰਧਤ ਅਧਿਕਾਰੀਆਂ ਦੇ ਤਬਾਦਲੇ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਵੀ ਪੇਸ਼ ਆ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਵੈੱਬਸਾਈਟ ਨੂੰ ਜਲਦ ਅਪਡੇਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚੱਲਦਿਆਂ ਕੋਈ ਵੀ ਵਿਅਕਤੀ ਨਸ਼ਾ ਤਸਕਰ ਜਾਂ ਮਾੜੇ ਅਨਸਰ ਦੀ ਜਾਣਕਾਰੀ ਪੁਲਸ ਨੂੰ ਕਿਸੇ ਵੇਲੇ ਵੀ ਸਿੱਧੇ ਤੌਰ ’ਤੇ ਦੇ ਸਕਦਾ ਹੈ, ਜਿਸ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਗੁਰਦਾਸਪੁਰ : ਨਹਿਰ 'ਚੋਂ ਮਿਲੀ ਲਾਲ ਚੂੜੇ ਵਾਲੀ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8