ਪੁਲਸ ਦਾ ਨਾਕਾ ਤੋੜ ਕੇ ਫਰਾਰ ਹੋਏ ਸ਼ੱਕੀਆਂ ਦੀ ਕਾਰ ਬਰਾਮਦ
Saturday, Nov 24, 2018 - 10:06 AM (IST)

ਦੀਨਾਨਗਰ/ਗੁਰਦਾਸਪੁਰ(ਦੀਪਕ)— ਦੀਨਾਨਗਰ ਦੇ ਨਾਲ ਲੱਗਦੇ ਬਮਿਆਲ ਸੈਕਟਰ ਵਿਚ ਪੁਲਸ ਵਲੋਂ ਇਕ ਆਲਟੋ ਕਾਰ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਬਮਿਆਲ ਅਧੀਨ ਪੈਂਦੇ ਮੰਗਵਾਸ ਮੌੜ ਅਤੇ ਉਜ ਦਰਿਆ ਦਾ ਨਾਕਾ ਤੋੜ ਕੇ ਦੌੜੇ ਸਨ। ਪੁਲਸ ਵੱਲੋਂ ਪਿੱਛਾ ਕੀਤੇ ਜਾਣ 'ਤੇ ਕਾਰ ਸਵਾਰ ਇਸ ਕਾਰ ਨੂੰ ਪਿੰਡ ਮੁੱਠੀ ਵਿਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਦੌਰਾਨ ਕਾਰ 'ਚੋਂ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ।