ਦੀਨਾਨਗਰ ਅੱਤਵਾਦੀ ਹਮਲੇ ’ਚ ਅਪਾਹਿਜ ਹੋਏ ਢਾਬਾ ਮਾਲਕ ਦੀ ਡਾ. ਓਬਰਾਏ ਨੇ ਲਈ ਸਾਰ

Wednesday, Jun 01, 2022 - 06:45 PM (IST)

ਦੀਨਾਨਗਰ ਅੱਤਵਾਦੀ ਹਮਲੇ ’ਚ ਅਪਾਹਿਜ ਹੋਏ ਢਾਬਾ ਮਾਲਕ ਦੀ ਡਾ. ਓਬਰਾਏ ਨੇ ਲਈ ਸਾਰ

ਬਟਾਲਾ (ਮਠਾਰੂ) - ਦੀਨਾਨਗਰ ਅੱਤਵਾਦੀ ਹਮਲੇ ’ਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਤੋ ਬਾਅਦ ਅਪਾਹਿਜ਼ ਹੋਏ ਇਕ ਢਾਬਾ ਮਾਲਕ ਦੀ ਸਾਰ ਲੈਂਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖਸੀਅਤ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਉਕਤ ਅਪਾਹਿਜ ਵਿਅਕਤੀ ਦੀ ਮਹੀਨਾਵਾਰ ਪੈਨਸ਼ਨ ਲਗਾਈ ਗਈ। ਦੀਨਾਨਗਰ ਦੇ ਅਪਾਹਿਜ ਕੰਵਲਜੀਤ ਸਿੰਘ ਨੂੰ ਉੱਘੀ ਸਮਾਜਸੇਵੀ ਸ਼ਖਸੀਅਤ ਅਤੇ ਡਾਲਾ ਲੈਂਡ ਪ੍ਰੋਮੋਟਰ ਗੁਰਦਾਸਪੁਰ ਦੇ ਐੱਮ.ਡੀ. ਮਨਜੀਤ ਸਿੰਘ ਡਾਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਸੈਕਟਰੀ ਰਜਿੰਦਰ ਸਿੰਘ ਹੈਪੀ ਵੱਲੋਂ ਪੈਨਸ਼ਨ ਦਾ ਚੈੱਕ ਭੇਂਟ ਕੀਤਾ ਗਿਆ। 

ਇਸ ਦੌਰਾਨ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ ਕਵੰਲਜੀਤ ਸਿੰਘ ਨੇ ਦੱਸਿਆ ਕਿ ਦੀਨਾਨਗਰ ਥਾਣੇ ਦੇ ਨੇੜੇ ਢਾਬਾ ਚਲਾਉਣ ਦਾ ਕੰਮ ਕਰਦਾ ਸੀ। ਇਸ ਹਮਲੇ ਵਿਚ ਉਸ ਦੀ ਇਕ ਬਾਂਹ ਕੱਟੀ ਗਈ ਹੈ ਅਤੇ ਸਰੀਰ ’ਤੇ ਹੋਰ ਵੀ ਸੱਟਾਂ ਲੱਗੀਆਂ ਹਨ, ਜਿਸ ਕਰਕੇ ਮੈਂ ਕੰਮਕਾਰ ਨਹੀਂ ਸੀ ਕਰ ਸਕਦਾ। ਲੰਬੇ ਸਮੇਂ ਤੋਂ ਡਾ. ਐੱਸ. ਪੀ. ਸਿੰਘ ਉਬਰਾਏ ਵੱਲੋਂ ਟਰਸੱਟ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਰਾਹੀਂ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਡਾ. ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ ਹਮੇਸ਼ਾ ਡਾ. ਉਬਰਾਏ ਅੱਗੇ ਰਹਿੰਦੇ ਹਨ। 

ਸਮਾਜਸੇਵੀ ਆਗੂ ਮਨਜੀਤ ਸਿੰਘ ਡਾਲਾ ਨੇ ਕਿਹਾ ਕਿ ਆਪਣੀ ਮਿਹਨਤ ਦੀ ਕਿਰਤ ਕਮਾਈ ਦਾ 98 ਫ਼ੀਸਦੀ ਹਿੱਸਾ ਗਰੀਬਾਂ, ਲੋੜਵੰਦਾਂ ਤੇ ਦੀਨ ਦੁਖੀਆਂ ਦੀ ਭਲਾਈ ਤੇ ਖ਼ਰਚ ਕਰਕੇ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਮਨੁੱਖਤਾ ਨੂੰ ਬਚਾਉਣ ਲਈ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਟਰੱਸਟ ਵੱਲੋਂ ਲੋੜਵੰਦਾਂ ਦੀ ਬਾਂਹ ਫੜਦਿਆਂ ਵੱਡੇ ਪੱਧਰ ’ਤੇ ਰਾਹਤ ਦਿੱਤੀ ਜਾ ਰਹੀ ਹੈ, ਜਦਕਿ ਡਾ. ਓਬਰਾਏ ਵੱਲੋਂ ਦੇਸ਼-ਵਿਦੇਸ਼ ਦੇ ਅੰਦਰ ਪਹਿਲਕਦਮੀ ਕਰਦਿਆਂ ਹਮੇਸ਼ਾ ਨੇਕ ਕਾਰਜ਼ਾ ਦੇ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ।


author

rajwinder kaur

Content Editor

Related News