ਚੋਰਾਂ ਨੇ ਟੈਲੀਕਾਮ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਨਕਦੀ ਲੈ ਕੇ ਹੋਏ ਫ਼ਰਾਰ

Wednesday, Jan 06, 2021 - 03:10 PM (IST)

ਚੋਰਾਂ ਨੇ ਟੈਲੀਕਾਮ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਨਕਦੀ ਲੈ ਕੇ ਹੋਏ ਫ਼ਰਾਰ

ਦੀਨਾਨਗਰ (ਰਾਜੇਸ਼ ਅਲੂਣਾ): ਦੀਨਾਨਗਰ ਦੇ ਪਿੰਡ ਕੋਠੇ ਭੀਮਸੈਨ ’ਚ ਦਿਨ-ਦਿਹਾੜੇ ਚੋਰਾਂ ਵਲੋਂ ਇਕ ਟੈਲੀਕਾਮ ਨੂੰ ਨਿਸ਼ਾਨਾ ਬਣਾਉਂਦਿਆਂ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਿਲਹਾਲ ਦੀਨਾਨਗਰ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰ ਕੇ ਕੁਝ ਸਮਾਨ ਖਰੀਦਣ ਲਈ ਬਾਜ਼ਾਰ ਗਿਆ ਸੀ। ਇਸ ਤੋਂ 15 ਮਿੰਟ ਬਾਅਦ ਦੁਕਾਨ ’ਤੇ ਆਇਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਸਮਾਨ ਖਿੱਲਰਿਆ ਹੋਇਆ ਸੀ, ਜਦੋਂ ਦੁਕਾਨ ਦਾ ਗੱਲਾ ਚੈੱਕ ਕੀਤਾ ਗਿਆ ਤਾਂ ਉਸ ’ਚੋਂ 15 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ। ਇਸ ਤੋਂ ਬਾਅਦ ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। 

ਇਹ ਵੀ ਪੜ੍ਹੋ  : 32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉੱਡੇ ਸਭ ਦੇ ਹੋਸ਼


author

Baljeet Kaur

Content Editor

Related News