ਡਿਜੀਟਲ ਠੱਗਾਂ ਨੇ ਆਪਣੇ ਆਪ ਨੂੰ ਬੀ.ਐੱਸ.ਐੱਫ. ਦਾ ਅਧਿਕਾਰੀ ਦਸ ਗ਼ਰੀਬ ਢਾਬੇ ਮਾਲਕ ਦੇ ਖਾਤੇ ’ਚੋਂ ਕਢਵਾਏ ਪੈਸੇ

07/27/2021 12:50:17 PM

ਗੁਰਦਾਸਪੁਰ (ਗੁਰਪ੍ਰੀਤ): ਡਿਜੀਟਲ ਇੰਡੀਆ ਹੋਣ ਦੇ ਨਾਲ ਜਿੱਥੇ ਲੋਕਾਂ ਨੂੰ ਕਈ ਸੁੱਖ ਸਹੂਲਤਾਂ ਮਿਲੀਆਂ ਹਨ ਉੱਥੇ ਹੀ ਕਈ ਲੋਕਾਂ ਨੂੰ ਇਸ ਦਾ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ, ਕਿਉਂਕਿ ਡਿਜੀਟਲ ਇੰਡੀਆ ’ਚ ਚੋਰ ਠੱਗ ਵੀ ਡਿਜੀਟਲ ਹੋ ਚੁੱਕੇ ਹਨ ਅਤੇ ਇਹ ਠੱਗ ਘਰ ਬੈਠੇ ਹੀ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਠੱਗ ਨੇ ਆਪਣੇ ਆਪ ਨੂੰ ਬੀ.ਐਸ.ਐਫ. ਦਾ ਅਧਿਕਾਰੀ ਦਸ ਗ਼ਰੀਬ ਢਾਬੇ ਮਾਲਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਉਨ੍ਹਾਂ ਦੇ 2 ਖਾਤਿਆਂ ’ਚੋਂ 8 ਹਜ਼ਾਰ ਰੁਪਏ ਉਡਾਏ ਹਨ।

ਇਹ ਵੀ ਪੜ੍ਹੋ : ਦੋਦਾ ਵਿਖੇ ਰੇਡ ਮਾਰਨ ਗਈ ਪੁਲਸ ਪਾਰਟੀ ’ਤੇ ਹਮਲਾ, ਮੁਲਜ਼ਮਾਂ ਨੇ ਚੌਂਕੀ ਪਹੁੰਚ ਕੇ ਵੀ ਚਲਾਏ ਇੱਟਾਂ-ਰੋੜੇ

ਜਾਣਕਾਰੀ ਦਿੰਦਿਆਂ ਪੀੜਤ ਜਸਬੀਰ ਕੌਰ ਅਤੇ ਉਸਦੇ ਪਤੀ ਨੇ ਦੱਸਿਆ ਕਿ ਉਹ ਇੱਕ ਛੋਟਾ ਜਿਹਾ ਢਾਬਾ ਚਲਾਉਂਦੇ ਹਨ ਜਿਸ ਵਿੱਚ ਚਾਹ ਤੋਂ ਇਲਾਵਾ ਆਮ ਲੋਕਾਂ ਲਈ ਘਰ ਵਰਗੀ ਰੋਟੀ ਅਤੇ ਸਬਜ਼ੀ ਵੀ 50 ਰੁਪਏ ਥਾਲੀ ਦੇ ਹਿਸਾਬ ਨਾਲ ਪਰੋਸੀ ਜਾਂਦੀ ਹੈ। 10 ਤੋਂ 15 ਥਾਲੀਆਂ ਰੋਜ਼ ਵਿਕਰੀ ਹੋ ਜਾਂਦੀ ਹੈ ਪਰ ਬੀਤੇ ਦਿਨ ਇਕ ਆਦਮੀ ਜੋ ਆਪਣੇ ਆਪ ਨੂੰ ਬੀ.ਐੱਸ .ਐੱਫ. ਦਾ ਜਵਾਨ ਦੱਸਦਾ ਸੀ ਨੇ ਫੋਨ ਕਰਕੇ ਉਸ ਨੂੰ 20 ਥਾਲੀਆਂ ਦਾ ਆਰਡਰ ਦਿੱਤਾ। ਐਡਵਾਂਸ ਮੰਗਣ ਤੇ ਉਸ ਨੇ ਕਿਹਾ ਕਿ ਅਸੀਂ ਫੌਜੀ ਆਦਮੀ ਹਾਂ ਧੋਖਾ ਨਹੀਂ ਕਰਾਂਗੇ। ਉਸ ਦੇ ਖਾਤੇ ਵਿੱਚ ਪੈਸੇ ਪਾ ਦੇਵਾਂਗੇ। ਜਦੋਂ ਉਨ੍ਹਾਂ ਨੇ ਆਰਡਰ ਤਿਆਰ ਕਰ ਦਿੱਤਾ ਤਾਂ ਫੌਜੀ ਨੂੰ ਫੋਨ ਕੀਤਾ ਕਿ ਰੋਟੀ ਬਣ ਗਈ ਹੈ। ਉਸ ਨੇ ਵਟਸਪ ਤੇ ਇੱਕ ਏ.ਟੀ.ਐੱਮ. ਕਾਰਡ ਦੀ ਫੋਟੋ ਪਾ ਕੇ ਕਿਹਾ ਕਿ ਇਸ ਤਰ੍ਹਾਂ ਏ.ਟੀ.ਐਮ. ਦੀ ਫ਼ੋਟੋ ਖਿੱਚ ਦੇ ਭੇਜੋ ਅਤੇ ਕੁਝ ਸਮੇਂ ਬਾਅਦ ‌ਫੋਨ ਤੇ ਆਇਆ ਓ.ਟੀ.ਪੀ. ਨੰਬਰ ਵੀ ਲੈ ਲਿਆ। ਕੁਝ ਸਮੇਂ ਬਾਅਦ ਫ਼ਿਰ ਉਸ ਨੇ ਫੋਨ ਕਰਕੇ ਕਿਹਾ ਹੈ ਕਿ ਪਹਿਲੇ ਅਕਾਊਂਟ ਵਿੱਚ ਪੈਸੇ ਨਹੀਂ ਜਾ ਰਹੇ ਕੋਈ ਹੋਰ ਨੰਬਰ ਦਿਓ ਤਾਂ ਉਨ੍ਹਾਂ ਨੂੰ ਦੂਸਰਾ ਖਾਤਾ ਨੰਬਰ ਦਿੱਤਾ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ

ਫੋਨ ਕੱਟਦਿਆਂ ਹੀ ਉਨ੍ਹਾਂ ਦੇ ਮੋਬਾਇਲ ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੇ ਦੋਨੋਂ ਖਾਤਿਆਂ ਵਿੱਚੋਂ ਸਾਰੀ ਜਮ੍ਹਾ ਪੂੰਜੀ ਕਢਵਾ ਲਈ ਗਈ ਸੀ। ਛੋਟੇ-ਛੋਟੇ ਦੋ ਬੱਚਿਆਂ ਦੀ ਮਾਂ ਜਸਬੀਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਹਜ਼ਾਰ ਰੁਪਏ ਦੇ ਕਰੀਬ ਰਾਸ਼ਨ ਇਸ ਫੌਜੀ ਨੇ ਖ਼ਰਾਬ ਕਰ ਦਿੱਤਾ ਜਦ ਕਿ 10-10 ਰੁਪਏ ਕਰਕੇ ਜੋੜੇ ਗਏ ਉਨ੍ਹਾਂ ਦੇ ਸਾਰੇ ਪੈਸੇ ਵੀ ਉਨ੍ਹਾਂ ਦੇ ਖਾਤਿਆਂ ਵਿੱਚੋ ਕਟਵਾ ਲਏ।ਠੱਗੀ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਜਾ ਚੁੱਕੀ ਹੈ।


Shyna

Content Editor

Related News