3 ਕਰੋਡ਼ ਦੀ ਡਿਜੀਟਲ ਰੇਡੀਓਗ੍ਰਾਫਰੀ ਐਕਸ-ਨੀ ਮਸ਼ੀਨ ਦਾ ਮਰੀਜ਼ਾਂ ਨੂੰ ਮਿਲੇਗਾ ਲਾਭ

Tuesday, Sep 25, 2018 - 02:35 AM (IST)

3 ਕਰੋਡ਼ ਦੀ ਡਿਜੀਟਲ ਰੇਡੀਓਗ੍ਰਾਫਰੀ ਐਕਸ-ਨੀ ਮਸ਼ੀਨ ਦਾ ਮਰੀਜ਼ਾਂ ਨੂੰ ਮਿਲੇਗਾ ਲਾਭ

 ਅੰਮ੍ਰਿਤਸਰ,   (ਦਲਜੀਤ)-  ਗੁਰੂ ਨਾਨਕ ਹਸਪਤਾਲ ਵਿਚ 8 ਮਹੀਨੇ  ਉਪਰੰਤ 3 ਕਰੋਡ਼ ਦੀ ਲਾਗਤ ਵਾਲੀ ਅਤਿ-ਆਧੁਨਿਕ ਡਿਜੀਟਲ ਰੇਡੀਓਗ੍ਰਾਫਰੀ ਐਕਸ-ਨੀ ਮਸ਼ੀਨ ਦਾ ਲਾਭ ਮਰੀਜ਼ਾਂ ਨੂੰ ਮਿਲੇਗਾ। ਹਸਪਤਾਲ ਪ੍ਰਸ਼ਾਸਨ ਨੇ ਮਸ਼ੀਨ ਨੂੰ ਚਲਾਉਣ ਲਈ 5.50 ਲੱਖ ਰੁਪਏ ਦੀ ਲਾਗਤ   ਨਾਲ ਡਿਜੀਟਲ ਫਿਲਮਾਂ ਖਰੀਦ ਲਈਆਂ ਹਨ। ਹਸਪਤਾਲ ਪ੍ਰਸ਼ਾਸਨ  ਦੇ ਉੱਚ ਅਧਿਕਾਰੀਆਂ ਨੇ ਅੱਜ ਮਸ਼ੀਨ ਦਾ ਟਰਾਇਲ ਕੀਤਾ  ਅਤੇ ਅਗਲੇ ਹਫ਼ਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਬ੍ਰਹਮਾ ਮਹਿੰਦਰਾ ਉਕਤ ਮਸ਼ੀਨ ਮਰੀਜ਼ਾਂ ਨੂੰ ਸਮਰਪਿਤ ਕਰਨਗੇ।  
 ®ਜਾਣਕਾਰੀ  ਅਨੁਸਾਰ ਸੈਮਸੰਗ ਕੰਪਨੀ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ 3 ਕਰੋਡ਼ ਰੁਪਏ ਦੀ ਲਾਗਤ ਵਾਲੀ ਅਤਿ-ਆਧੁਨਿਕ ਡਿਜੀਟਲ ਰੇਡੀਓਗ੍ਰਾਫਰੀ ਐਕਸ-ਨੀ ਮਸ਼ੀਨ 8 ਮਹੀਨੇ ਪਹਿਲਾਂ ਦਾਨ ਕੀਤੀ ਸੀ। ਮਸ਼ੀਨ ਨੂੰ ਰੱਖਣ ਲਈ ਪਹਿਲਾਂ ਹਸਪਤਾਲ ਪ੍ਰਸ਼ਾਸਨ ਦੇ ਕੋਲ ਸਮਰੱਥ ਫੰਡ ਨਹੀਂ ਸਨ।  ®ਰੇਡੀਓਲੋਜੀ ਵਿਭਾਗ ਦੇ ਮੁਖੀ ਡਾ. ਰਮੇਸ਼ ਵੱਲੋਂ ਸੰਸਦ ਗੁਰਜੀਤ ਸਿੰਘ ਅੌਜਲਾ ਵੱਲੋਂ 8 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਲੈ ਕੇ ਮਸ਼ੀਨ ਨੂੰ ਇੰਸਟਾਲ ਕਰਵਾ ਕੇ ਮੁੱਢਲੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਮਸ਼ੀਨ ਨੂੰ ਚਲਾਉਣ ਲਈ ਡਿਜੀਟਲ ਐਕਸ-ਨੀ ਮਸ਼ੀਨਾਂ ਨਾ ਦੇਣ  ਕਾਰਨ ਇਹ ਮਸ਼ੀਨ ਬੰਦ ਪਈ ਹੋਈ ਸੀ। 
ਹਸਪਤਾਲ ਪ੍ਰਸ਼ਾਸਨ ਵੱਲੋਂ ਅੱਜ ਸਾਢੇ ਪੰਜ ਲੱਖ ਦੀ ਡਿਜੀਟਲ ਐਕਸ-ਨੀ ਮਸ਼ੀਨ ਵਿਭਾਗ ਨੂੰ ਉਪਲੱਬਧ ਕਰਵਾ ਦਿੱਤੀ ਗਈ ਹੈ।  ®ਮੈਡੀਕਲ ਕਾਲਜ ਦੇ ਪ੍ਰਿੰ. ਡਾ. ਸੁਜਾਤਾ ਸ਼ਰਮਾ, ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਸੁਰਿੰਦਰਪਾਲ ਅਤੇ ਰੇਡੀਓਲੋਜੀ ਵਿਭਾਗ ਦੇ ਮੁਖੀ ਡਾ. ਰਮੇਸ਼ ਨੇ ਅੱਜ ਮਸ਼ੀਨ ਦਾ ਟਰਾਇਲ ਵੀ ਲਿਆ। ਡਾ. ਰਮੇਸ਼ ਨੇ ਦੱਸਿਆ ਕਿ ਅਗਲੇ ਹਫ਼ਤੇ ਵਿਭਾਗ ਦੇ ਮੰਤਰੀ ਉਕਤ ਮਸ਼ੀਨ ਦਾ ਉਦਘਾਟਨ ਕਰ ਕੇ ਮਰੀਜ਼ਾਂ ਨੂੰ ਸਮਰਪਿਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਅਤਿ-ਆਧੁਨਿਕ ਮਸ਼ੀਨ ਤੋਂ ਪ੍ਰਾਈਵੇਟ ਸੈਂਟਰਾਂ ਤੋਂ ਬਹੁਤ ਘੱਟ ਕੀਮਤ ’ਤੇ ਸਰਕਾਰੀ ਐਕਸ-ਨੀ ਤਥ ਅਲਟਰਾਸਾਊਂਡ ਕੀਤੇ ਜਾਣਗੇ। ਗਰਭਵਤੀ ਅੌਰਤਾਂ ਦੇ ਮੁਫਤ ਵਿਚ ਅਲਟਰਸਾਊਂਡ ਹੋਣਗੇ ਅਤੇ ਆਮ ਅਲਟਰਾਸਾਊਂਡ 200 ਰੁਪਏ ਵਿਚ ਕੀਤੇ ਜਾਣਗੇ। ਇਸ ਤਰ੍ਹਾਂ ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਰੋਡ ਐਕਸੀਡੈਂਟ ਆਦਿ ਮਰੀਜ਼ਾਂ ਦੇ ਮੁਫਤ ਵਿਚ ਐਕਸ-ਨੀ ਹੋਣਗੇ ਜਦੋਂ ਕਿ ਆਮ ਐਕਸ-ਨੀ 100 ਰੁਪਏ ਵਿਚ ਕੀਤਾ ਜਾਵੇਗਾ। ਡਾ. ਰਮੇਸ਼ ਨੇ ਦੱਸਿਆ ਕਿ ਮਸ਼ੀਨ ਦੀ ਕਵਾਲਟੀ ਬੇਹੱਦ ਵਧੀਆ ਹੈ ਅਤੇ ਮਰੀਜ਼ਾਂ ਨੂੰ ਇਸ ਦਾ ਚੰਗਾ ਲਾਭ ਮਿਲੇਗਾ।  
 ®ਵਰਣਨਯੋਗ ਹੈ ਕਿ ਸੈਮਸੰਗ ਕੰਪਨੀ ਵਲੋਂ 3 ਕਰੋਡ਼ ਦੀ ਮਸ਼ੀਨ ਦਾਨ ਕਰਵਾਉਣ ਲਈ ਵਿਭਾਗ ਦੇ ਮੁਖੀ ਡਾ.  ਰਮੇਸ਼ ਅਤੇ ਮੈਡੀਕਲ ਸੁਪਰਿੰਟੈਂਡੈਂਟ ਅਹੁਦੇ ’ਤੇ ਤਾਇਨਾਤ ਰਹੇ ਡਾ. ਰਾਮ ਸਵਰੂਪ ਸ਼ਰਮਾ ਨੇ ਬਹੁਤ  ਸਰਗਰਮ ਭੂਮਿਕਾ ਨਿਭਾਈ ਹੈ।  ਪੂਰੇ ਭਾਰਤ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਅਜਿਹੀ ਮਸ਼ੀਨ ਕਿਸੇ ਦੇ ਕੋਲ ਨਹੀਂ ਹੈ ਅਤੇ ਮਰੀਜ਼ਾਂ ਨੂੰ ਭਵਿੱਖ ਵਿਚ ਇਸ ਮਸ਼ੀਨ ਦਾ ਕਾਫ਼ੀ ਲਾਭ ਮਿਲੇਗਾ। 


Related News