ਸੜਕ ਹਾਦਸੇ ''ਚ ਹੋਏ ਜ਼ਖਮੀ ਨੌਜਵਾਨ ਦੀ ਮੌਤ
Friday, Feb 14, 2020 - 11:28 PM (IST)

ਮਾਨਾਂਵਾਲਾ, (ਜਗਤਾਰ)— ਪਿੰਡ ਬੰਡਾਲਾ ਨੇੜੇ ਨੈਸ਼ਨਲ ਹਾਈਵੇ-54 'ਤੇ ਬੀਤੇ ਦਿਨੀਂ ਟਰਾਲੇ ਤੇ ਇਨੋਵਾ 'ਚ ਹੋਈ ਟੱਕਰ ਦੌਰਾਨ ਜਗਮੀਤ ਸਿੰਘ ਤੇ ਗੁਰਪਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਕ ਨੌਜਵਾਨ ਹਰੀਕੰਵਲ ਸ਼ੇਰ ਸਿੰਘ ਇਸ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਇਆ ਸੀ, ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਸ਼ੁਕੱਰਵਾਰ ਉਸ ਦੀ ਵੀ ਮੌਤ ਹੋ ਗਈ। ਦੱਸਣਯੋਗ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ ਤੇ ਇਕ ਲੜਕਾ ਛੱਡ ਗਿਆ ਹੈ।