ਦੇਸ਼ ਦੀ ਆਜ਼ਾਦੀ ਲਈ ਜਾਨਾਂ ਗੁਆਉਣ ਵਾਲੇ 10 ਲੱਖ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਜਾਵੇਗੀ ਅਰਦਾਸ

08/09/2022 2:07:59 PM

ਅੰਮ੍ਰਿਤਸਰ (ਸਰਬਜੀਤ, ਅਨਜਾਣ) : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤ ਦੇ ਸਮੁੱਚੇ ਸਿੱਖ ਤੇ ਹਿੰਦੂ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ 10 ਅਗਸਤ ਤੋਂ ਲ੍ਹੈ ਕੇ 15 ਅਗਸਤ ਤੱਕ ਸਿੱਖ ਅਤੇ ਹਿੰਦੂ ਭਾਰਤ-ਪਾਕਿਸਤਾਨ ਵੰਡ ‘ਚ ਜਾਨਾਂ ਗੁਆਉਣ ਵਾਲੇ ਆਪਣੇ ਵੱਡ ਵਡੇਰਿਆਂ ਨੂੰ ਯਾਦ ਕਰਨ। ਉਨ੍ਹਾਂ ਕਿਹਾ ਕਿ ਅੱਜ ਤੋਂ 75 ਵਰ੍ਹੇ ਪਹਿਲਾਂ 10 ਅਗਸਤ 1947 ਤੋਂ ਲੈ ਕੇ 16 ਅਗਸਤ 1947 ਤੱਕ ਦੇਸ਼ ਦੇ ਸਿਆਸੀ ਬਟਵਾਰੇ ਦੀ ਫਿਰਕਾਪ੍ਰਸਤ ਸੋਚ ਦੇ ਕਾਰਣ ਸਾਂਝੇ ਪੰਜਾਬ ਦੇ ਜਿੱਥੇ ਦੋ ਟੁਕੜੇ ਹੋਏ, ਉਥੇ ਹੀ ਲੱਖਾਂ ਸਿੱਖਾਂ ਤੇ ਹਿੰਦੂਆਂ ਨੂੰ ਫਿਰਕਾਪ੍ਰਸਤੀ ਦੀ ਅੱਗ ਦਾ ਸ਼ਿਕਾਰ ਹੋਣਾ ਪਿਆ। 

ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

ਉਨ੍ਹਾਂ ਕਿਹਾ ਕਿ ਹਜ਼ਾਰਾਂ ਹੀ ਨਹੀਂ ਲੱਖਾਂ ਧੀਆਂ ਭੈਣਾਂ ਨੇ ਆਪਣੀਆਂ ਇੱਜਤਾਂ ਬਚਾਉਣ ਲਈ ਖੂਹਾਂ ਤੇ ਦਰਿਆਵਾਂ ‘ਚ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਗਵਾ ਲਈਆਂ। ਹਰੀਆਂ ਭਰੀਆਂ ਲਹਿਰਾਉਂਦੀਆਂ ਫ਼ਸਲਾਂ ’ਤੇ ਘਰਾਂ ਘਾਟਾਂ ਨੂੰ ਛੱਡ ਕੇ ਸਿੱਖਾਂ ਤੇ ਹਿੰਦੂਆਂ ਨੂੰ ਉੱਜੜਨਾ ਪਿਆ। ਪਾਕਿਸਤਾਨ ਵਾਲੇ ਪਾਸਿਓਂ ਭਾਰਤ ਆਉਣਾ ਪਿਆ ਤੇ ਪਾਕਿਸਤਾਨ ਵਾਲੇ ਪਾਸਿਓਂ ਖਾਸ ਕਰ ਪੰਜਾਬੀ ਮੁਸਲਮਾਨਾਂ ਨੂੰ ਭਾਰਤ ਵਾਲੇ ਪਾਸੇ ਜਾਣਾ ਪਿਆ। ਮਜ਼੍ਹਬ ਤੇ ਜ਼ਨੂਨ ਵਿੱਚ ਅੰਨ੍ਹੀਆਂ ਭੀੜਾਂ ਨੇ ਅਜਿਹਾ ਕੋਹਰਾਮ ਮਚਾਇਆ ਕਿ ਹਰ ਪਾਸੇ ਲਹੂ ਤੇ ਮਿੱਝ ਦੀਆਂ ਨਦੀਆਂ ਵਹਿ ਤੁਰੀਆਂ। ਦੱਸ ਲੱਖ ਦੇ ਕਰੀਬ ਪੰਜਾਬੀ ਜਿਨ੍ਹਾਂ ‘ਚ ਸਿੱਖ, ਹਿੰਦੂ ਤੇ ਮੁਸਲਮਾਨ ਸ਼ਾਮਿਲ ਸੀ ਉਹ ਮਾਰੇ ਗਏ। ਲੱਖਾਂ ਜਨਾਨੀਆਂ ਉਧਾਲੇ ਦਾ ਸ਼ਿਕਾਰ ਹੋਈਆਂ। ਬੇਸ਼ੱਕ ਵੰਡ ਤੇ ਬਟਵਾਰੇ ਦਾ ਵੱਡੀ ਗਿਣਤੀ ‘ਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਸੇਕ ਝੱਲਣਾ ਪਿਆ। ਪਰ ਸਿੱਖਾਂ ਨੂੰ ਆਪਣੇ ਪਿਆਰੇ ਗੁਰਧਾਮਾਂ ਤੋਂ ਵਿੱਛੜਨਾ ਪਿਆ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਜਥੇਦਾਰ ਨੇ ਕਿਹਾ ਕਿ ਬਹੁਤ ਸਾਰੀਆਂ ਜਾਨਾਂ, ਬਹੁਤ ਸਾਰਾ ਜਾਨ ਮਾਲ, ਜ਼ਮੀਨ ਜ਼ਾਇਦਾਦਾਂ, ਘਰ-ਘਾਟ ਗੁਆਉਣ ਪਿਆ। ਜ਼ੇਹਲਮ ਦਰਿਆ ਤੇ ਝਨਾਬ ਦਰਿਆ ਦੇ ਬਰੇਤੇ ਖਾਲਸਾ ਰਾਜ ਦੀ ਚੜ੍ਹਤ ਤੇ ਸਿੱਖਾਂ ਦੀ ਦ੍ਰਿੜਤਾ ਦੀ ਗਵਾਹੀ ਭਰਦੀਆਂ ਅਟਕਦੀਆਂ ਛੱਲਾਂ ਨਨਕਾਣੇ ਦੇ ਮਿੱਠੇ ਖੂਹ ਦਾ ਪਾਣੀ, ਪੰਜਾ ਸਾਹਿਬ ਦੀ ਦੈਵੀ ਸ਼ੋਹ,ਖਾਲਸਾ ਰਾਜ ਦੀ ਸਾਖੀ ਭਰਦਾ ਲਾਹੌਰ ਦਾ ਸ਼ਾਹੀ ਕਿਲ੍ਹਾ, ਬਾਗ ਮਹੱਲ, ਹਵੇਲੀਆਂ ਤੇ ਘਰ-ਬਾਹਰ ਛੱਡ ਕੇ ਵਰ੍ਹਦੀਆਂ ਗੋਲੀਆਂ, ਬਲਦੀਆਂ ਅੱਗਾਂ ’ਤੇ ਚੱਲਦੇ ਛਰ੍ਹਿਆਂ ਤੋਂ ਲੁਕ ਬਚ ਕੇ ਫੌਜੀਆਂ ਦੀਆਂ ਬੰਦੂਕਾਂ ਦੀ ਛਾਂ ਹੇਠ ਸਾਹ ਘੁੱਟੀ ਤੇ ਦੱਬੀ ਜ਼ਬਾਨੀ ਮੁੜ ਕਦੇ ਨਾ ਆਵਾਂਗੇ ਆਖਦਿਆਂ ਸਿੱਖਾਂ ਨੂੰ ਅਟਾਰੀ ਟੱਪਣਾ ਪਿਆ। ਜਿੱਥੇ ਸਿੱਖਾਂ ਨੂੰ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਤੇ ਸੈਂਕੜੇ ਹੋਰ ਜਾਨ ਤੋਂ ਪਿਆਰੇ ਗੁਰਧਾਮਾਂ ਤੋਂ ਵਿੱਛੜਨਾ ਪਿਆ, ਉਥੇ ਹਿੰਦੂ ਭਾਈਚਾਰੇ ਨੂੰ ਵੀ ਕਟਾਸ਼ ਰਾਜ, ਸ਼ਕਤੀ ਪੀਠ ਅਤੇ ਹਿੰਗਰਾਜ਼ ਵਰਗੇ ਮੰਦਰ ਤੇ ਅਨੇਕਾਂ ਹੋਰ ਪ੍ਰਾਚੀਨ ਮੰਦਿਰਾਂ ਤੋਂ ਵੀ ਦੂਰ ਹੋਣਾ ਪਿਆ। 

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਬੈਠਾ ਹਰ ਸਿੱਖ ਆਪਣੇ ਘਰਾਂ ‘ਚ 10 ਅਗਸਤ ਤੋਂ 16 ਅਗਸਤ ਤੱਕ ਸਿਰਫ਼ 10 ਮਿੰਟ ਜਪੁਜੀ ਸਾਹਿਬ ਦਾ ਪਾਠ ਤੇ ਸਤਿਨਾਮੁ ਵਾਹਿਗੁਰੂ ਦਾ ਜਾਪੇ ਕਰੇ। 16 ਅਗਸਤ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ 9 ਵਜੇ ਇਨ੍ਹਾਂ ਜਾਨਾਂ ਗੁਆਉਣ ਵਾਲੇ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਤੇ ਇਸਤਰੀਆਂ ਲਈ ਅਰਦਾਸ ਹੋਵੇਗੀ। ਸੰਗਤਾਂ ਵੱਧ ਚੜ੍ਹ ਕੇ ਇਸ ਸਮਾਮਗ ‘ਚ ਹਿੱਸਾ ਲੈਣ। ਉਨ੍ਹਾਂ ਦੁਨੀਆਂ ਭਰ ਦੇ ਹਿੰਦੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਵਡੇਰਿਆਂ ਨੂੰ ਯਾਦ ਕਰਨ ਲਈ ਆਪਣੇ ਮੰਦਰਾਂ ਵਿੱਚ 10 ਅਗਸਤ ਤੋਂ ਲੈ ਕੇ 16 ਅਗਸਤ ਤੱਕ ਜ਼ਰੂਰ ਪ੍ਰਾਰਥਨਾਵਾਂ ਕਰਨ, ਕਿਉਂਕਿ ਇਹ ਵਾਹਗੇ ਵਾਲੀ ਲਕੀਰ 10 ਲੱਖ ਲੋਕਾਂ ਦੀਆਂ ਲਾਸ਼ਾਂ ‘ਤੇ ਬਿਖਰੀ ਹੋਈ ਹੈ। ਉਹ ਲਾਸ਼ਾਂ ਪੰਜਾਬੀਆਂ ਦੀਆਂ ਲਾਸ਼ਾਂ ਸਨ, ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੀਆਂ ਲਾਸ਼ਾਂ ਸਨ। 

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ


rajwinder kaur

Content Editor

Related News