ਸਿਵਲ ਹਸਪਤਾਲ ’ਚ ਡੇਢ ਮਹੀਨੇ ਤੋਂ ਬੰਦ ਪਏ ਕੋਰੋਨਾ ਟੈਸਟ, ਅਧਿਕਾਰੀ ਕਹਿੰਦੇ ਨਹੀਂ ਹੈ ਬਜਟ!

06/13/2023 6:21:14 PM

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਹੈੱਡ ਕੁਆਰਟਰ ਦੇ ਮੁੱਖ ਸਰਕਾਰੀ ਹਸਪਤਾਲ ’ਚ ਕੋਰੋਨਾ ਨਾਲ ਸਬੰਧਤ ਆਰ. ਟੀ. ਪੀ. ਸੀ. ਆਰ ਦੇ ਟੈਸਟ ਲਗਭਗ ਡੇਢ ਮਹੀਨੇ ਤੋਂ ਬੰਦ ਪਏ ਹਨ। ਜ਼ਿਕਰਯੋਗ ਹੈ ਕਿ ਇਸ ਟੈਸਟ ਦੇ ਸੈਂਪਲ ਲੈ ਕੇ ਗੁਰਦਾਸਪੁਰ ਤੋਂ ਰੋਜ਼ਾਨਾ ਅੰਮ੍ਰਿਤਸਰ ਲਈ ਹਸਪਤਾਲ ਪ੍ਰਸ਼ਾਸਨ ਵੱਲੋਂ ਗੱਡੀ ਭੇਜਣੀ ਪੈਂਦੀ ਸੀ ਅਤੇ ਅੰਮ੍ਰਿਤਸਰ ਤੋਂ ਰਿਪੋਰਟ ਬਣ ਕੇ ਵਾਪਸ ਆਉਂਦੀ ਸੀ ਪਰ ਫੰਡ ਨਾ ਹੋਣ ਕਾਰਨ ਇਹ ਟੈਸਟ 5 ਮਈ ਤੋਂ ਬੰਦ ਪਏ ਹਨ। ਆਰ. ਟੀ. ਪੀ. ਆਰ. ਇਕ ਅਜਿਹਾ ਟੈਸਟ ਹੈ, ਜੋ ਹਰ ਤਰ੍ਹਾਂ ਦੀ ਐਮਰਜੈਂਸੀ ਦੀ ਸੂਰਤ ’ਚ ਜ਼ਰੂਰੀ ਹੈ। ਪ੍ਰੈਗਨੈਂਸੀ, ਸਾਹ ਸਬੰਧੀ ਬੀਮਾਰੀਆਂ, ਅਪ੍ਰੇਸ਼ਨ ਜਿਹੀ ਐਮਰਜੈਂਸੀ ਤੋਂ ਇਲਾਵਾ ਆਊਟ ਆਫ਼ ਕੰਟਰੀ ਟਰੈਵਲਿੰਗ ਅਤੇ ਕਰਤਾਰਪੁਰ ਕੋਰੀਡੋਰ ’ਤੇ ਜਾਣ ਲਈ ਵੀ ਇਹ ਟੈਸਟ ਬੇਹੱਦ ਜ਼ਰੂਰੀ ਹੈ ਪਰ ਲਗਭਗ ਡੇਢ ਮਹੀਨੇ ਤੋਂ ਜ਼ਿਲੇ ਦੇ ਸਭ ਤੋਂ ਵੱਡੇ ਹਸਪਤਾਲ ਵਿਚ ਇਹ ਟੈਸਟ ਬੰਦ ਪਏ ਹਨ।

ਇਹ ਵੀ ਪੜ੍ਹੋ-  ਪੈਨਸ਼ਨਧਾਰਕਾਂ ਨੂੰ ਮਿਲੇਗੀ ਵੱਡੀ ਰਾਹਤ, ਪੰਜਾਬ ਸਰਕਾਰ ਲੈਣ ਜਾ ਰਹੀ ਇਹ ਫ਼ੈਸਲਾ

ਦੂਜੇ ਪਾਸੇ ਜਦੋਂ ਹਸਪਤਾਲ ਵਿਚ ਬਣ ਰਹੀ ਆਰ. ਟੀ. ਪੀ. ਸੀ. ਆਰ. ਟੈਸਟ ਲੈਬ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਸਰਕਾਰ ਵਲੋਂ ਫੰਡ ਜਾਰੀ ਨਾ ਹੋਣ ਕਾਰਨ ਲੈਬ ਦਾ ਕੰਮ ਵੀ ਅਧੂਰਾ ਪਿਆ ਹੈ। ਟੈਸਟ ਸਬੰਧੀ ਲੋੜੀਂਦੀਆਂ ਮਸ਼ੀਨਾਂ ਆ ਚੁੱਕੀਆਂ ਹਨ ਪਰ ਪੀ. ਜੀ. ਆਈ. ਦੀ ਟੀਮ ਵੱਲੋਂ ਕੀਤੀ ਗਈ ਇੰਸਪੈਕਸ਼ਨ ਵਿਚ ਇਸ ਕੰਮ ’ਚ ਕੁਝ ਕਮੀਆਂ ਪਾਈਆਂ ਗਈਆਂ, ਜਿਸ ਕਾਰਨ ਟੀਮ ਵਲੋਂ ਓਬਜੇਕਸ਼ਨ ਲਗਾ ਦਿੱਤਾ ਅਤੇ ਕੰਮ ਰੁਕਣਾ ਪਿਆ ਹੈ।

ਇਹ ਵੀ ਪੜ੍ਹੋ- ਲੂ ਨੇ ਝੰਬੇ ਅੰਬਰਸਰੀਏ, ਵਧਦੀ ਗਰਮੀ ਨੂੰ ਦੇਖ ਲੋਕਾਂ ਨੂੰ ਘਰੋਂ ਬਾਹਰ ਜਾਣ 'ਤੇ ਪੈ ਰਹੀ ਚਿੰਤਾ

ਇਸ ਸਬੰਧੀ ਐੱਸ. ਐੱਮ. ਓ. ਡਾਕਟਰ ਚੇਤਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ‘ਯੂਜ਼ਰ ਚਾਰਜਿਸ ਫੰਡ’ (ਹਸਪਤਾਲ ’ਚ ਰੋਜ਼ਾਨਾ ਪਰਚੀਆਂ, ਟੈਸਟ ਫ਼ੀਸ ਆਦਿ ਤੋਂ ਇਕੱਠੇ ਹੋਣ ਵਾਲੇ ਪੈਸੇ) ’ਚੋਂ ਆਰ. ਟੀ. ਪੀ. ਸੀ. ਆਰ. ਦਾ ਖਰਚਾ ਕੱਢਿਆ ਜਾਂਦਾ ਸੀ ਪਰ ਹੁਣ ਹਸਪਤਾਲ ਪ੍ਰਸ਼ਾਸਨ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਪੈਸਾ ਸਿੱਧਾ ਸਰਕਾਰ ਦੇ ਖਾਤੇ ’ਚ ਜਮ੍ਹਾ ਕਰਵਾਉਣਾ ਪੈਂਦਾ ਹੈ। ਇਸ ਲਈ ਰੋਜ਼ਾਨਾ ਆਰ. ਟੀ. ਪੀ. ਸੀ. ਆਰ. ਟੈਸਟ ਦੇ ਸੈਂਪਲ ਲੈ ਕੇ ਅੰਮ੍ਰਿਤਸਰ ਗੱਡੀ ਭੇਜਣ ਅਤੇ ਰਿਪੋਰਟ ਲੈ ਕੇ ਵਾਪਸ ਆਉਣ ਦਾ ਖ਼ਰਚਾ ਨਹੀਂ ਕੱਢਿਆ ਜਾ ਸਕਦਾ, ਇਸ ਲਈ ਟੈਸਟ ਬੰਦ ਪਏ ਹਨ।

ਇਸ ਦੌਰਾਨ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀ. ਜੀ. ਆਈ. ਵੱਲੋਂ ਲਗਾਏ ਗਏ ਉਬਜੈਕਸ਼ਨ ਵਾਲੀਆਂ ਤਮਾਮ ਕਮੀਆਂ ਦੂਰ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਲੈਬ ਦੀ ਸਿਰਫ਼ ਵੇਸਟ ਮਟੀਰੀਅਲ ਵਾਲੇ ਕਮਰੇ ਦੀ ਉਸਾਰੀ ਦਾ ਕੰਮ ਹੀ ਬਾਕੀ ਹੈ, ਜਿਸ ’ਤੇ ਲਗਭਗ 2 ਲੱਖ 30 ਹਜ਼ਾਰ ਰੁਪਏ ਦਾ ਖ਼ਰਚਾ ਆਉਣਾ ਹੈ। ਪੰਜਾਬ ਸਰਕਾਰ ਅਤੇ ਹੈਲਥ ਕਾਰਪੋਰੇਸ਼ਨ ਪੰਜਾਬ ਨੂੰ ਇਸ ਬਾਰੇ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ- 9 ਸਾਲਾ ਅਰਜਿਤ ਸ਼ਰਮਾ ਨੇ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਇਕ ਦੋ ਦਿਨ ’ਚ ਹੀ ਸ਼ੁਰੂ ਕਰ ਦਿੱਤੇ ਜਾਣਗੇ ਟੈਸਟ : ਚੇਅਰਮੈਨ ਬਹਿਲ

ਇਸ ਸਬੰਧ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਜਰ ਚਾਰਜਿਜ਼ ਫੰਡ ਦਾ ਪੈਸਾ ਹਸਪਤਾਲ ਪ੍ਰਸ਼ਾਸਨ ਨੂੰ ਹੀ ਵਾਪਸ ਮਿਲਣਾ ਹੈ ਪਰ ਕੁਝ ਕਾਰਨਾਂ ਕਰਕੇ ਇਹ ਫੰਡ ਰਿਲੀਜ਼ ਕਰਨ ਵਿਚ ਦੇਰੀ ਹੋ ਗਈ ਹੈ। ਇੱਕ ਦੋ ਦਿਨ ਵਿੱਚ ਹੀ ਇਹ ਫੰਡ ਵਾਪਸ ਹਸਪਤਾਲ ਪ੍ਰਸ਼ਾਸਨ ਨੂੰ ਜਾਰੀ ਕਰ ਦਿੱਤੇ ਜਾਣਗੇ ਅਤੇ ਮੁੜ ਤੋਂ ਟੈਸਟ ਸ਼ੁਰੂ ਹੋ ਜਾਣਗੇ। ਸਿਵਲ ਹਸਪਤਾਲ ਗੁਰਦਾਸਪੁਰ ਵਿਚ ਬਣ ਰਹੀ ਆਰ.ਟੀ.ਪੀ.ਸੀ.ਆਰ ਟੈਸਟ ਲੈਬ ਬਾਰੇ ਉਨ੍ਹਾਂ ਨੇ ਕਿਹਾ ਕਿ ‌ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਬਹੁਤ ਜਲਦੀ ਹੀ ਉਹ ਬਾਕੀ ਰਹਿੰਦਾ ਫੰਡ ਵੀ ਰਿਲੀਜ਼ ਕਰਵਾ ਦੇਣਗੇ। ਜਲਦੀ ਹੀ‌ ਲੈਬ ਦਾ ਕੰਮ ਮੁਕੰਮਲ ਕਰਵਾ ਲਿਆ ਜਾਵੇਗਾ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਖ਼ਤਰੇ ਦੇ ਮੰਡਰਾਉਣ ਲੱਗੇ ਬੱਦਲ, ਜਥੇਬੰਦੀਆਂ ਦੀ ਅੜੀ ਕਾਰਨ ਹੋ ਸਕਦੈ ਕੈਂਸਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News