ਵਿਵਾਦਾਂ ’ਚ ਘਿਰੀ ਹੋਲੀ ਸਿਟੀ ਕਾਲੋਨੀ, ਪ੍ਰਮੋਟਰ ਤੇ ਉਸ ਦਾ ਮੁੰਡਾ ਜਬਰ-ਜ਼ਿਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ

Tuesday, Jun 20, 2023 - 10:30 AM (IST)

ਵਿਵਾਦਾਂ ’ਚ ਘਿਰੀ ਹੋਲੀ ਸਿਟੀ ਕਾਲੋਨੀ,  ਪ੍ਰਮੋਟਰ ਤੇ ਉਸ ਦਾ ਮੁੰਡਾ ਜਬਰ-ਜ਼ਿਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ

ਅੰਮ੍ਰਿਤਸਰ (ਨੀਰਜ)- ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਕਾਲੋਨੀ ਹੋਲੀ ਸਿਟੀ ਦੇ ਕਾਲੋਨਾਈਜ਼ਰ ਦੇ ਭਾਈਵਾਲ ਗੁਰਮੇਹਰ ਸਿੰਘ ਅਤੇ ਉਸ ਦੇ ਮੁੰਡੇ ਹਰਕਰਨ ਸਿੰਘ ਨੂੰ ਪੁਲਸ ਨੇ ਇਕ ਕੁੜੀ ਨਾਲ ਜਬਰ-ਜ਼ਿਨਾਹ ਅਤੇ ਧੋਖਾਦੇਹੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਸਿਟੀ ਕਾਲੋਨੀ ਦੇ ਭਾਈਵਾਲ ਗੁਰਮੇਹਰ ਸਿੰਘ ਦੇ ਮੁੰਡੇ ਹਰਕਰਨ ਸਿੰਘ ਅਤੇ ਗੁਰਮੇਹਰ ਸਿੰਘ, ਉਸ ਦੀ ਪਤਨੀ ਸੁਖਰਾਜ ਕੌਰ, ਮੁੰਡੇ ਹਰਕਰਨ ਸਿੰਘ, ਕੁੜੀ ਗੁਰਸਿਮਰਨ ਕੌਰ ਅਤੇ ਜਵਾਈ ਦਿਲਸ਼ੇਰ ਸਿੰਘ ਵਿਰੁੱਧ ਲੁਧਿਆਣਾ ਦੀ ਪੁਲਸ ਨੇ ਥਾਣਾ ਸਰਾਭਾ ਨਗਰ ’ਚ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ

ਬੀਤੀ ਸਵੇਰੇ ਪੁਲਸ ਪਾਰਟੀ ਨੇ ਹੋਲੀ ਸਿਟੀ ਵਿਚ ਸਥਿਤ ਇਸ ਦੇ ਘਰ ਛਾਪੇਮਾਰੀ ਕਰ ਕੇ ਗੁਰਮੇਹਰ ਸਿੰਘ ਅਤੇ ਉਸ ਦੇ ਮੁੰਡੇ ਹਰਕਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੁਧਿਆਣਾ ਦੇ ਭਾਮੀਆਂ ਕਲਾਂ ਦੀ ਵਾਸੀ ਕੁੜੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਗੁਰਮੇਹਰ ਸਿੰਘ ਦੇ ਮੁੰਡੇ ਹਰਕਰਨ ਸਿੰਘ ਨਾਲ 24 ਜੂਨ 2022 ਨੂੰ ਉਸ ਦੀ ਮੰਗਣੀ ਹੋਈ ਸੀ ਅਤੇ ਉਸ ਉਪਰੰਤ ਫ਼ਿਰ 14 ਜੁਲਾਈ 2022 ਨੂੰ ਹਰਕਰਨ ਸਿੰਘ ਨੇ ਧੋਖੇ ਨਾਲ ਉਸ ਨੂੰ ਪੱਖੋਵਾਲ ਰੋਡ ’ਤੇ ਇਕ ਹੋਟਲ ਵਿਚ ਬੁਲਾਇਆ ਅਤੇ ਫਿਰ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਸਬੰਧੀ ਮੇਰੇ ਵੱਲੋਂ ਵਿਰੋਧ ਕਰਨ ’ਤੇ ਉਸ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਹੋਣ ਵਾਲਾ ਹੈ, ਇਸ ਲਈ ਵਿਰੋਧ ਕਰਨ ਦੀ ਲੋੜ ਨਹੀਂ। ਉਸ ਨੇ ਦੋਸ਼ ਲਾਇਆ ਕਿ ਫਿਰ ਮੁੰਡੇ ਵਾਲਿਆਂ ਨੇ ਵੱਖ-ਵੱਖ ਤਰੀਕਾਂ ਨੂੰ ਬੁਲਾ ਕੇ ਗਹਿਣੇ ਅਤੇ ਹੋਰ ਸਾਮਾਨ ਬਣਵਾਇਆ। ਉਸ ਨੇ ਦੋਸ਼ ਲਾਇਆ ਕਿ ਫਿਰ ਮੁੰਡੇ ਵਾਲਿਆਂ ਨੇ 5 ਕਰੋੜ ਰੁਪਏ ਅਤੇ ਮਰਸਡੀਜ਼ ਕਾਰ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਦਾਜ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਇਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਮੇਰੇ ਪਰਿਵਾਰ ਨੇ ਗਹਿਣੇ ਅਤੇ ਹੋਰ ਕਰਵਾਈ ਸ਼ਾਪਿੰਗ ਦਾ ਸਾਮਾਨ ਵਾਪਸ ਮੰਗਿਆ ਤਾਂ ਇਨ੍ਹਾਂ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਕਿਹਾ ਕਿ ਫਿਰ ਉਸ ਨੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਅਤੇ ਫਿਰ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ

ਇਥੇ ਵਰਣਨਯੋਗ ਹੈ ਕਿ ਹੋਲੀ ਸਿਟੀ ਕਾਲੋਨੀ ਦੇ ਕਾਲੋਨਾਈਜ਼ਰ ਉਪਰ ਉਥੋਂ ਦੇ ਨਿਵਾਸੀਆਂ ਵੱਲੋਂ ਪਹਿਲਾਂ ਹੀ ਲੋਕਾਂ ਨਾਲ ਧੱਕਾ ਕਰਨ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਲਾਏ ਗਏ ਹਨ । ਇਸ ਸਬੰਧੀ  ਸ਼ਿਕਾਇਤ ਵੀ ਦਰਜ ਕਰਵਾਈ ਹੈ। ਹੋਲੀ ਸਿਟੀ ਕਾਲੋਨੀ ਪਿਛਲੇ ਲੰਮੇ ਸਮੇਂ ਤੋਂ ਸਹੂਲਤਾਂ ਨਾ ਮਿਲਣ ਕਾਰਨ ਵਿਵਾਦਾਂ ਵਿਚ ਚੱਲਦੀ ਆ ਰਹੀ ਹੈ। ਇਸ ਸਬੰਧੀ ਜਦੋਂ ਹੋਲੀ ਸਿਟੀ ਕਾਲੋਨੀ ਪ੍ਰਮੋਟਰ ਗੁਰਮੇਹਰ ਸਿੰਘ ਨਾਲ ਸੰਪਰਕ ਕਰਨ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਫੋਨ ਨਹੀਂ ਮਿਲਿਆ।

ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ, ਮੁੰਡੇ ਵਾਲਿਆਂ ਨੇ ਖੁਦਕੁਸ਼ੀ ਦਿਖਾਉਣ ਲਈ ਕੀਤਾ ਇਹ ਕੰਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News