ਖਪਤਕਾਰ ਅਦਾਲਤ ਵਲੋਂ ਡਾਕਟਰ ਨੂੰ 15 ਲੱਖ ਹਰਜਾਨਾ ਅਤੇ 10 ਹਜ਼ਾਰ ਮੁਕੱਦਮੇਬਾਜ਼ੀ ਫੀਸ ਵਜੋਂ ਅਦਾ ਕਰਨ ਦੇ ਹੁਕਮ
Saturday, Aug 17, 2024 - 01:30 PM (IST)
ਅੰਮ੍ਰਿਤਸਰ (ਜਸ਼ਨ)-ਜ਼ਿਲ੍ਹਾ ਖਪਤਕਾਰ ਅਦਾਲਤ ਨੇ ਸ਼ਹਿਰ ਦੇ ਇਕ ਨਾਮੀ ਹਸਪਤਾਲ ਦੇ ਡਾਕਟਰ ਨੂੰ 15 ਲੱਖ ਰੁਪਏ ਮੁਆਵਜ਼ਾ ਅਤੇ ਸ਼ਿਕਾਇਤਕਰਤਾ ਨੂੰ 10 ਹਜ਼ਾਰ ਰੁਪਏ ਮੁਕੱਦਮਾ ਫੀਸ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਵਕੀਲ ਸੁਮਿਤ ਟੁਟੇਜਾ ਨੇ ਦੱਸਿਆ ਕਿ ਇਹ ਮਾਮਲਾ ਸ਼ਿਕਾਇਤ ਕਰਤਾ ਨੀਤੂ ਅਤੇ ਮਨੂ ਅਰੋੜਾ ਹਸਪਤਾਲ ਵਿਚਕਾਰ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਨੀਤੂ ਨੇ ਉਕਤ ਹਸਪਤਾਲ ਤੋਂ ਬ੍ਰੈਸਟ ਰਿਡਕਸ਼ਨ ਸਰਜਰੀ ਕਰਵਾਈ ਸੀ, ਜੋ ਕਿ ਹਸਪਤਾਲ ਦੇ ਇਕ ਡਾਕਟਰ ਵੱਲੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ- ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਸਰਜਰੀ ਸਹੀ ਢੰਗ ਨਾਲ ਨਹੀਂ ਕੀਤੀ ਗਈ ਅਤੇ ਟਾਂਕੇ ਵੀ ਸਹੀ ਢੰਗ ਨਾਲ ਨਹੀਂ ਲਗਾਏ ਗਏ। ਇਸ ’ਤੇ ਨੀਤੂ ਨੇ ਫਿਰ ਤੋਂ ਦੂਜੇ ਹਸਪਤਾਲ ਜਾ ਕੇ ਆਪਣੀ ਸਰਜਰੀ ਕਰਵਾਈ ਅਤੇ ਉਥੋਂ ਉਹ ਪੂਰੀ ਤਰ੍ਹਾਂ ਠੀਕ ਹੋ ਗਈ।
ਇਹ ਵੀ ਪੜ੍ਹੋ- ਘਰ ਦੀ ਗੁਰਬਤ ਦੂਰ ਕਰਨ ਵਿਦੇਸ਼ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਇਸ ਸਬੰਧ ਵਿਚ ਨੀਤੂ ਨੇ ਉਕਤ ਹਸਪਤਾਲ ਖਿਲਾਫ ਖਪਤਕਾਰ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਕਤ ਹਸਪਤਾਲ ਦੇ ਪ੍ਰਬੰਧਕਾਂ ਨੂੰ ਸ਼ਿਕਾਇਤ ਕਰਤਾ ਨੀਤੂ ਨੂੰ 15 ਲੱਖ ਰੁਪਏ ਮੁਆਵਜ਼ਾ ਅਤੇ 10 ਹਜ਼ਾਰ ਰੁਪਏ ਮੁਕੱਦਮੇ ਦੀ ਫੀਸ ਦੇਣ ਦਾ ਫੈਸਲਾ ਸੁਣਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8