CM ਮਾਨ ਨੇ ਆਨਲਾਈਨ ਘਣੀਏ ਕੇ ਬਾਂਗਰ ’ਚ ਬਾਈਪਾਸ ਪ੍ਰੋਟੀਨ ਪਲਾਂਟ ਪ੍ਰਾਜੈਕਟ ਦਾ ਕੀਤਾ ਉਦਘਾਟਨ

Sunday, Dec 03, 2023 - 06:28 PM (IST)

ਬਟਾਲਾ (ਖੋਖਰ)- ਮਿਲਕਫੈੱਡ ਪੰਜਾਬ ਵੱਲੋਂ ਆਪ੍ਰੇਸ਼ਨ ਫਲੱਡ-2 ਦੇ ਤਹਿਤ ਪਿੰਡ ਘਣੀਏ ਕੇ ਬਾਂਗਰ ਜ਼ਿਲਾ ਗੁਰਦਾਸਪੁਰ ਵਿਖੇ 100 ਟਨ ਪ੍ਰਤੀ ਦਿਨ ਉਤਪਾਦਨ ਦੀ ਸਮਰੱਥਾ ਦਾ ਪਸ਼ੂ ਖੁਰਾਕ ਪਲਾਂਟ ਸਾਲ 1988 ’ਚ ਸਥਾਪਤ ਕੀਤਾ ਗਿਆ, ਜੋ ਕਿ ਸਾਲ 2013 ’ਚ ਇਸ ਪਲਾਂਟ ਦੀ ਸਮਰੱਥਾ 200 ਟਨ ਕਰ ਦਿੱਤੀ ਗਈ। ਪੰਜਾਬ ਦੇ ਡੇਅਰੀ ਫਾਰਮਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਮੰਤਵ ਨੂੰ ਧਿਆਨ ’ਚ ਰੱਖਦੇ ਹੋਏ ਮਿਲਕਫੈੱਡ ਵੱਲੋਂ ਪੰਜਾਬ ’ਚ ਕੁਝ ਮਹੱਤਵਪੂਰਨ ਡੇਅਰੀ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ’ਚੋਂ ਬਾਈਪਾਸ ਪ੍ਰੋਟੀਨ ਪਲਾਂਟ ਪ੍ਰਾਜੈਕਟ ਵੀ ਸ਼ਾਮਲ ਹੈ। ਇਸ ਪਲਾਂਟ ਨੂੰ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਨਾਬਾੜ ਦੇ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਆਰ. ਆਈ. ਡੀ. ਐੱਫ. ਪ੍ਰੋਗਰਾਮ ਅਧੀਨ ਦਿੱਤੇ ਗਏ ਫੰਡ ਦੀ ਮਦਦ ਨਾਲ ਤਕਰੀਬਨ 10.14 ਕਰੋੜ ਦੀ ਲਾਗਤ ਦੇ ਨਾਲ 50 ਮੀਟਰ ਇਕ ਟਨ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਇਸ ਪਲਾਂਟ ਨੂੰ ਤਿਆਰ ਕੀਤਾ ਗਿਆ ਹੈ। ਵੇਰਕਾ ਕੈਂਟਲ ਫੀਲਡ ਪਲਾਂਟ ਘਣੀਏ ਕੇ ਬਾਂਗਰ ਵਿਖੇ ਉਪਰੋਕਤ ਤਿਆਰ ਕੀਤੇ ਗਏ 50 ਮੀਟਰਕ ਟਨ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਬਾਈਪਾਸ ਪ੍ਰੋਟੀਨ ਪਲਾਂਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਨਵੇਂ ਬਣੇ ਬੱਸ ਸਟੈਂਡ ਗੁਰਦਾਸਪੁਰ ਦੇ ਉਦਘਾਟਨ ਦੇ ਨਾਲ ਆਨਲਾਈਨ ਕੀਤਾ।

ਸ੍ਰੀ ਹਰਿਮੰਦਰ ਸਾਹਿਬ ਦੇ ਕਾਊਂਟਰ ’ਚੋਂ ਇਕ ਲੱਖ ਰੁਪਏ ਚੋਰੀ ਦਾ ਮਾਮਲਾ: ਪੁਲਸ ਨੇ 4 ਮੁਲਜ਼ਮ ਕੀਤੇ ਕਾਬੂ

ਇਸ ਆਨਲਾਈਨ ਉਦਘਾਟਨ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕਫੈੱਡ ਪੰਜਾਬ, ਡਾ. ਕਮਲ ਕੁਮਾਰ ਗਰਗ ਮੈਨੇਜਿੰਗ ਡਾਇਰੈਕਟਰ ਮਿਲਕਫੈੱਡ ਪੰਜਾਬ, ਸੰਜੀਵ ਸ਼ਰਮਾ ਜਨਰਲ ਮੈਨੇਜਰ ਮਿਲਕਫੈੱਡ ਪੰਜਾਬ ਨੇ ਸ਼ਮੂਲੀਅਤ ਕੀਤੀ। ਵੇਰਕਾ ਪਸ਼ੂ ਖੁਰਾਕ ਪਲਾਂਟ ਘਣੀਏ ਕੇ ਬਾਂਗਰ ਵਿਖੇ ਇਸ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ 50 ਮੀਟਰ ਇਕ ਟਨ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਬਾਈਪਾਸ ਪ੍ਰੋਟੀਨ ਪਲਾਂਟ ਦੀ ਘੁੰਡ ਚੁਕਾਈ ਭੁਪਿੰਦਰ ਸਿੰਘ ਰੰਧਾਵਾ ਚੇਅਰਮੈਨ ਵੇਰਕਾ ਅੰਮ੍ਰਿਤਸਰ ਡੇਅਰੀ ਅਤੇ ਗੁਰਭੇਜ ਸਿੰਘ ਟਿੱਬੀ ਚੇਅਰਮੈਨ ਵੇਰਕਾ ਫਿਰੋਜ਼ਪੁਰ ਡੇਅਰੀ ਨੇ ਕੀਤੀ।

 ਇਹ ਵੀ ਪੜ੍ਹੋ- ਦੀਨਾਨਗਰ 'ਚ ਵੱਡੀ ਵਾਰਦਾਤ, ਰਿਸ਼ਤੇਦਾਰਾਂ ਨੂੰ ਮਿਲ ਘਰ ਆ ਰਹੇ ਕਾਰ ਸਵਾਰ 'ਤੇ ਚਲੀਆਂ ਅੰਨ੍ਹੇਵਾਹ ਗੋਲੀਆਂ

ਇਸ ਸਮੇਂ ਭੁਪਿੰਦਰ ਸਿੰਘ ਰੰਧਾਵਾ, ਗੁਰਭੇਜ ਸਿੰਘ ਟਿੱਬੀ, ਸੰਜੀਵ ਸ਼ਰਮਾ ਅਤੇ ਸਤਿੰਦਰ ਮੋਰੀਆ ਡਿਪਟੀ ਜਨਰਲ ਮੈਨੇਜਰ ਪਸ਼ੂ ਖੁਰਾਕ ਪਲਾਂਟ ਘਣੀਏ ਕੇ ਬਾਂਗਰ ਨੇ ਕਿਹਾ ਕਿ ਪਸ਼ੂ ਖਰਾਕ ਪਲਾਂਟ ਘਣੀਏ ਕੇ ਬਾਂਗਰ ਵਿਖੇ ਨਵੇਂ ਬਣੇ ਬਾਈਪਾਸ ਪ੍ਰੋਟੀਨ ਪਲਾਂਟ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਉਦਘਾਟਨ ਦੀ ਧੰਨਵਾਦ ਕਰਦੇ ਹਾਂ।

 ਇਹ ਵੀ ਪੜ੍ਹੋ- ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਦੁਬਈ ਤੋਂ ਆਏ ਯਾਤਰੀਆਂ ਕੋਲੋਂ 87 ਲੱਖ ਦੇ ਆਈਫੋਨ ਤੇ 45 ਲੱਖ ਦਾ ਸੋਨਾ ਬਰਾਮਦ

ਇਸ ਮੌਕੇ ਪਸ਼ੂ ਖੁਰਾਕ ਪਲਾਂਟ ਘਣੀਏ ਕੇ ਬਾਂਗਰ ਵਿਖੇ ਮਿਲਕਫੈੱਡ ਬੋਰਡ ਆਫ ਡਾਇਰੈਕਟਰ ਭੁਪਿੰਦਰ ਸਿੰਘ ਰੰਧਾਵਾ, ਚੇਅਰਮੈਨ ਵੇਰਕਾ ਅੰਮ੍ਰਿਤਸਰ ਡੇਰੀ ਗੁਰਭੇਜ ਸਿੰਘ ਟਿੱਬੀ, ਅਮਨਦੀਪ ਸਿੰਘ, ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ ਬਿੱਟੂ, ਸਤਿੰਦਰ ਮੋਰੀਆ, ਪ੍ਰੀਤਪਾਲ ਸਿੰਘ ਅਤੇ ਸਮੂਹ ਸਟਾਫ ਪਸ਼ੂ ਖੁਰਾਕ ਘਣੀਏ ਕੇ ਬਾਂਗਰ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News