ਦੁਕਾਨ ’ਚੋਂ 6 ਹਜ਼ਾਰ ਦੀ ਨਕਦੀ, ਗੈਸ ਸਿਲੰਡਰ ਅਤੇ ਹੋਰ ਸਾਮਾਨ ਚੋਰੀ

Tuesday, Jan 28, 2025 - 01:02 PM (IST)

ਦੁਕਾਨ ’ਚੋਂ 6 ਹਜ਼ਾਰ ਦੀ ਨਕਦੀ, ਗੈਸ ਸਿਲੰਡਰ ਅਤੇ ਹੋਰ ਸਾਮਾਨ ਚੋਰੀ

ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਬੇਰੀ, ਰਮੇਸ਼)-ਬੀਤੀ ਰਾਤ ਚੋਰਾਂ ਵੱਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਕ ਦੁਕਾਨ ’ਚੋਂ ਨਕਦੀ, ਗੈਸ ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਚਿਕਨ ਕਾਰਨਰ ਦੇ ਮਾਲਕ ਨਿਸ਼ੀ ਨੇਪਾਲੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ ਕਿ ਅੱਜ ਸਵੇਰੇ ਜਦ ਉਹ ਦੁਕਾਨ ’ਤੇ ਆਇਆ ਤਾਂ ਦੁਕਾਨ ਦਾ ਸ਼ਟਰ ਟੁਟਿਆ ਹੋਇਆ ਸੀ ਅਤੇ ਦੁਕਾਨ ’ਚੋਂ ਦੋ ਭੱਠੀਆਂ, ਦੋ ਗੈਸ ਸਿਲੰਡਰ ਅਤੇ ਗਲੇ ’ਚੋਂ 6 ਹਜ਼ਾਰ ਰੁਪਏ ਨਕਦੀ ਚੋਰੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸਾਵਧਾਨ! OLX 'ਤੇ ਵੀ ਬੈਠੇ ਨੇ ਠੱਗ, ਪੰਜਾਬ ਪੁਲਸ ਮੁਲਾਜ਼ਮ ਨਾਲ ਹੋ ਗਈ ਵੱਡੀ ਠੱਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News