ਸਰਕਾਰੀ ਕਣਕ ਨੂੰ ਬਲੈਕ ਮਾਰਕੀਟ ''ਚ ਵੇਚਣ ਵਾਲੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ, ਟਰੱਕ ਕੀਤਾ ਕਾਬੂ

Monday, Jan 09, 2023 - 02:12 PM (IST)

ਸਰਕਾਰੀ ਕਣਕ ਨੂੰ ਬਲੈਕ ਮਾਰਕੀਟ ''ਚ ਵੇਚਣ ਵਾਲੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ, ਟਰੱਕ ਕੀਤਾ ਕਾਬੂ

ਗੁਰਦਾਸਪੁਰ (ਵਿਨੋਦ)- ਪੁਰਾਣਾ ਸ਼ਾਲਾ ਪੁਲਸ ਨੇ ਸਰਕਾਰੀ ਕਣਕ ਦੀ ਕਾਲਾਬਾਜ਼ਾਰੀ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਧਾਰਾ 379, 411 ਅਤੇ ਜ਼ਰੂਰੀ ਵਸਤੂ ਐਕਟ 1955 ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ.ਜਗਦੀਸ਼ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਵਿਨੋਦ ਖੋਸਲਾ ਫਲਾਇੰਗ ਸਕੁਐਡ ਡਵੀਜ਼ਨ ਜਲੰਧਰ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਨੇ ਪਨਗ੍ਰੇਨ ਸੁਪਰਵਾਈਜ਼ਰ ਦਵਿੰਦਰ ਸਿੰਘ ਨਾਲ ਬੀਤੇ ਦਿਨੀਂ ਇਲਾਕੇ ‘ਚ ਅਨਾਜ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਚੈਕਿੰਗ ਦੌਰਾਨ ਛਾਪੇਮਾਰੀ ਕੀਤੀ। ਜਿਸ ਦੌਰਾਨ ਰਵੀ ਮਹਾਜਨ ਪੁੱਤਰ ਤਰਸੇਮ ਲਾਲ ਵਾਸੀ ਪੁਰਾਣਾ ਸ਼ਾਲਾ ਦੀ ਦੁਕਾਨ ‘ਤੇ 178-85 ਕੁਇੰਟਲ ਕਣਕ ਦੇ ਭਰੇ ਟਰੱਕ ਨੂੰ ਫੜ ਕੇ ਥਾਣਾ ਪੁਰਾਣਾ ਸ਼ਾਲਾ ਵਿਖੇ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ

ਉਕਤ ਵਿਅਕਤੀ ਨੂੰ ਇਸ ਕਣਕ ਦਾ ਰਿਕਾਰਡ ਪੇਸ਼ ਕਰਨ ਲਈ 8 ਜਨਵਰੀ 2023 ਨੂੰ ਦੁਪਹਿਰ 1 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਪਰ ਸਬੰਧਤ ਵਿਅਕਤੀ ਇਸ ਦਾ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਟਰੱਕ ‘ਚ ਲੱਦੀ ਕਣਕ ਸਰਕਾਰੀ ਹੈ, ਜੋ ਕਿ ਰਾਸ਼ਨ ਡਿਪੂਆਂ ਅਤੇ ਮਿਡ ਡੇ ਮੀਲ ਅਧੀਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤੀ ਗਈ ਸੀ। ਜਿਸ ਨੂੰ ਉਕਤ ਵਿਅਕਤੀ ਵੱਲੋਂ ਹੋਰ ਅਣਪਛਾਤੇ ਵਿਅਕਤੀ ਨਾਲ ਪ੍ਰਾਈਵੇਟ ਬੇਰੀਆਂ ‘ਚ ਭਰਕੇ ਕਾਲੇ ਬਾਜ਼ਾਰ 'ਚ ਵੇਚਿਆ ਜਾ ਰਿਹਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪਾਕਿ 'ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ:  4 ਹਿੰਦੂ ਭਾਈਚਾਰੇ ਦੇ ਲੋਕ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News