25 ਲੱਖ ਰੁਪਏ ਲੈ ਕੇ ਜ਼ਮੀਨ ਦਾ ਬਿਆਨਾਂ ਕਰਨ ਤੋਂ ਬਾਅਦ ਰਜਿਸਟਰੀ ਨਾ ਕਰਨ ਵਾਲੀ ਲੜਕੀ ਖ਼ਿਲਾਫ਼ ਮਾਮਲਾ ਦਰਜ਼

03/10/2024 4:50:57 AM

ਗੁਰਦਾਸਪੁਰ (ਵਿਨੋਦ) - 25 ਲੱਖ ਰੁਪਏ ਲੈ ਕੇ 25 ਕਨਾਲਾ 1 ਮਰਲਾ ਅਤੇ 7 ਸਰਸਾਈ ਦਾ ਬਿਆਨਾਂ ਕਰਕੇ ਰਜਿਸਟਰੀ ਨਾ ਕਰਨ ਵਾਲੀ ਇਕ ਲੜਕੀ ਖ਼ਿਲਾਫ਼ ਥਾਣਾ ਸਿਟੀ ਪੁਲਸ ਗੁਰਦਾਸਪੁਰ ਨੇ ਧਾਰਾ 420 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ਣ ਨਵਨੀਤ ਕੌਰ ਪੁੱਤਰੀ ਸੋਹਨ ਸਿੰਘ ਵਾਸੀ ਖੁਰਦਾਂ ਤਹਿਸੀਲ ਬਲਾਚੌਰ ਜ਼ਿਲਾ ਸਹੀਦ ਭਗਤ ਸਿੰਘ ਨਗਰ ਦੀ ਜ਼ਮੀਨ 25 ਕਨਾਲਾਂ 1 ਮਰਲਾ ਅਤੇ 7 ਸਰਸਾਈ ਪਿੰਡ ਖੁਰਦਾਂ ਤਹਿਸੀਲ ਬਲਾਚੌਰ ਵਿਚ ਹੈ। ਜਿਸ ਨੂੰ ਉਹ ਵੇਚਣਾ ਚਾਹੁੰਦੀ ਸੀ। ਇਸ ਜ਼ਮੀਨ ਨੂੰ ਵੇਚਣ ਲਈ ਨਵਨੀਤ ਕੌਰ ਨੇ ਵੱਖ-ਵੱਖ ਤਰੀਕਾਂ ਨੂੰ ਮੁਦਈ ਹਰਸਿਮਰਨ ਸਿੰਘ ਰਿਆੜ ਪੁੱਤਰ ਗੁਲਬੀਰ ਸਿੰਘ ਵਾਸੀ ਰਿਆੜ ਹਾਊਸ ਸਿਵਲ ਲਾਈਨ ਗੁਰਦਾਸਪੁਰ ਕੋਲੋਂ 25 ਲੱਖ ਰੁਪਏ ਲੈ ਕੇ ਜਮੀਨ ਦਾ ਬਿਆਨਾਂ ਕਰ ਦਿੱਤਾ ਪਰ ਜਿਸ ਦਿਨ ਜ਼ਮੀਨ ਦੀ ਰਜਿਸਟਰੀ ਸੀ, ਦੋਸ਼ਣ ਹਾਜ਼ਰ ਨਹੀਂ ਹੋਈ। ਜਿਸ ’ਤੇ ਮੁਦਈ ਹਰਸਿਮਰਨ ਸਿੰਘ ਨੂੰ ਬਾਅਦ ’ਚ ਪਤਾ ਲੱਗਾ ਕਿ ਨਵਨੀਤ ਕੌਰ ਨੇ ਉਕਤ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਐੱਨ.ਡੀ.ਪੀ.ਐੱਸ ਕਮ ਨਾਰਕੋਟਿਕ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ਣ ਨਵਨੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ।


Inder Prajapati

Content Editor

Related News