ਬਿਨਾਂ ਲਾਇਸੈਂਸ ਦੇ ਘਰ ’ਚ ਆਤਿਸ਼ਬਾਜ਼ੀ ਬਣਾਉਣ ਦਾ ਕੰਮ ਕਰਨ ਵਾਲਿਆਂ ਵਿਰੁੱਧ ਕੇਸ ਦਰਜ
Saturday, Apr 29, 2023 - 03:46 PM (IST)

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਬਿਨਾਂ ਲਾਇਸੈਂਸ ਦੇ ਘਰ ਵਿਚ ਆਤਿਸ਼ਬਾਜ਼ੀ ਬਣਾਉਣ ਦਾ ਕੰਮ ਕਰਨ ਵਾਲਿਆਂ ਵਿਰੁੱਧ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਸਿੰਬਲ ਬਟਾਲਾ ਦੇ ਇੰਚਾਰਜ ਏ.ਐੱਸ.ਆਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਰਜਿੰਦਰ ਕੁਮਾਰ ਪੁੱਤਰ ਸੁਰਜੀਤ ਕੁਮਾਰ ਅਤੇ ਰਮਨ ਪੁੱਤਰ ਓਮ ਪ੍ਰਕਾਸ਼ ਵਾਸੀਆਨ ਗਾਂਧੀ ਕੈਂਪ ਬਟਾਲਾ ਆਪਦੇ ਘਰ ਵਿਚ ਬਿਨਾਂ ਲਾਇਸੈਂਸ ਦੇ ਆਤਿਸ਼ਬਾਜ਼ੀ ਬਣਾਉਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ- ਇਟਲੀ ਤੋਂ ਆਈ ਦੁਖਦ ਖ਼ਬਰ: ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਿਸ ’ਤੇ ਉਨ੍ਹਾਂ ਵਲੋਂ ਉਕਤ ਜਗ੍ਹਾ ’ਤੇ ਪੁਲਸ ਮੁਲਾਜ਼ਮਾਂ ਸਮੇਤ ਛਾਪਾ ਮਾਰਿਆ ਗਿਆ ਤਾਂ ਉਕਤ ਦੋਵੇਂ ਵਿਅਕਤੀ ਪੁਲਸ ਨੂੰ ਦੇਖ ਕੇ ਫ਼ਰਾਰ ਹੋ ਗਏ। ਜਦਕਿ ਮੌਕੇ ਤੋਂ ਇਕ ਪਲਾਸਟਿਕ ਦਾ ਤੋੜਾ, ਜਿਸ ਵਿਚ ਬੰਬ ਤੇ ਹਵਾਈਆਂ ਬਣਾਉਣ ਲਈ 16 ਪੀਸ ਸੇਬੇ ਦੇ, 500 ਫੀਤਾ, 12 ਪੈਕੇਟ ਗੱਤਾ, 100 ਕਾਨੇ ਹਵਾਈਆਂ ਵਾਸਤੇ 700 ਅਨਕੰਪਲੀਟ ਹਵਾਈਆਂ ਤੇ 750 ਬੰਬ ਬਿਨਾਂ ਫੀਤੇ ਅਤੇ ਧਮਾਕਾਖੇਜ਼ ਸਮਗਰੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- Ielts ਸੈਂਟਰ ’ਚ ਪੜ੍ਹਦੀ ਕੁੜੀ ਨੂੰ ਬੁਲਾਉਣ ਤੋਂ ਰੋਕਣ ਸਬੰਧੀ ਛਿੱੜਿਆ ਵੱਡਾ ਵਿਵਾਦ, ਚੱਲੀਆਂ ਅੰਨ੍ਹੇਵਾਹ ਗੋਲ਼ੀਆਂ
ਚੌਂਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਉਕਤ ਸਮਾਨ ਦਾ ਤੋਲ ਕਰਨ ’ਤੇ ਬੋਰਾ 23 ਕਿਲੋ ਦਾ ਹੋਇਆ, ਜਿਸ ’ਤੇ ਇਸ ਸਬੰਧੀ ਉਕਤ ਦੋਵਾਂ ਵਿਅਕਤੀਆਂ ਖ਼ਿਲਾਫ਼ 9-ਬੀ ਐਕਸਪਲੋਸਿਵ ਐਕਟ 1884 ਤਹਿਤ ਉਪਰੋਕਤ ਥਾਣੇ ਵਿਚ ਕੇਸ ਦਰਜ ਕਰਕੇ ਸਾਰਾ ਸਾਮਾਨ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ- ਚਾਵਾਂ ਨਾਲ ਅਮਰੀਕਾ ਤੋਰਿਆ ਸੀ ਗੱਭਰੂ ਪੁੱਤ, ਪਹੁੰਚਦਿਆਂ ਹੀ ਵਾਪਰ ਗਿਆ ਭਾਣਾ, ਘਰ 'ਚ ਵਿਛੇ ਸੱਥਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।