ਰੱਸ਼ੀਆ ਭੇਜਣ ਦੇ ਨਾਂ ''ਤੇ ਠੱਗੀ ਮਾਰਨ ਵਾਲੇ ਏਜੰਟ ਪਤੀ-ਪਤਨੀ ਵਿਰੁੱਧ ਕੇਸ ਦਰਜ
Tuesday, May 13, 2025 - 04:28 PM (IST)

ਬਟਾਲਾ (ਸਾਹਿਲ, ਯੋਗੀ)- ਰੱਸ਼ੀਆ ਭੇਜਣ ਦੇ ਨਾਂ ’ਤੇ ਇਕ ਲੱਖ ਪੰਝੀ ਹਜ਼ਾਰ ਦੀ ਠੱਗੀ ਮਾਰਨ ਵਾਲੇ ਏਜੰਟ ਪਤੀ-ਪਤਨੀ ਵਿਰੁੱਧ ਥਾਣਾ ਸੇਖਵਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਗੁਰਪ੍ਰੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਪੀਰਮਨਾ ਹਾਲ ਵਾਸੀ ਖੋਖਰ ਫੌਜੀਆਂ ਅਤੇ ਵਿਰਕਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪੰਡੋਰਾ, ਸੁਲਤਾਨਵਿੰਡ ਅੰਮਿ੍ਰਤਸਰ ਨੇ ਦੱਸਿਆ ਹੈ ਕਿ ਏਜੰਟ ਸੰਦੀਪ ਸਿੰਘ ਵਾਸੀ ਪਿੰਡ ਰਿਆੜ, ਨੇੜੇ ਪੰਜਗਰਾਈਆਂ ਅਤੇ ਇਸਦੀ ਪਤਨੀ ਰਾਜਦੀਪ ਕੌਰ ਨੇ ਵਿਦੇਸ਼ ਰੱਸ਼ੀਆ ਭੇਜਣ ਦੇ ਨਾਂ ’ਤੇ 1 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ, ਜਿਸ ’ਤੇ ਉਕਤ ਦਰਖਾਸਤ ਦੀ ਜਾਂਚ ਇੰਸਪੈਕਟਰ ਸੁਖਰਾਜ ਸਿੰਘ ਸੀ.ਆਈ.ਏ ਸਟਾਫ ਵਲੋਂ ਕੀਤੇ ਜਾਣ ਦੇ ਬਾਅਦ ਐੱਸ.ਐੱਸ.ਪੀ ਬਟਾਲਾ ਦੀ ਮਨਜ਼ੂਰੀ ਉਪਰੰਤ ਉਕਤ ਏਜੰਟ ਪਤੀ-ਪਤਨੀ ਖਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਸੇਖਵਾਂ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖ਼ਬਰੀ, ਨਵਾਂ ਨੋਟੀਫਿਕੇਸ਼ਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8