ਕੇਂਦਰੀ ਜੇਲ੍ਹ ਚੋਂ ਮੋਬਾਇਲ, ਬੈਟਰੀ ਅਤੇ ਚਾਰਜਿੰਗ ਲੀਡ ਬਰਾਮਦ ਹੋਣ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

Monday, Sep 30, 2024 - 06:17 PM (IST)

ਕੇਂਦਰੀ ਜੇਲ੍ਹ ਚੋਂ ਮੋਬਾਇਲ, ਬੈਟਰੀ ਅਤੇ ਚਾਰਜਿੰਗ ਲੀਡ ਬਰਾਮਦ ਹੋਣ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)-ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 3 ਦੇ ਬਾਹਰਲੇ ਬਾਥਰੂਮ ਦੇ ਟਾਇਲਟ ਨੰਬਰ 4 ਦੀ ਸੀਟ ਵਿਚੋਂ ਇਕ ਲਾਵਾਰਿਸ ਮੋਬਾਇਲ ਫੋਨ ਕੀ ਪੈਡ ਵਾਲਾ ਸਮੇਤ ਬੈਟਰੀ ਅਤੇ ਚਾਰਜਿੰਗ ਲੀਡ ਬਰਾਮਦ ਹੋਣ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ।

 ਇਹ ਵੀ ਪੜ੍ਹੋ-  ਰੌਂਗਟੇ ਖੜ੍ਹੇ ਕਰ ਦੇਵੇਗੀ ਬਟਾਲਾ ਬੱਸ ਹਾਦਸੇ ਦੀ CCTV

ਇਸ ਸਬੰਧੀ ਏ.ਐੱਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਜੇਲ ਸਟਾਫ ਵੱਲੋਂ ਬੈਰਕ ਨੰਬਰ 3 ਦੀ ਤਾਲਾਸ਼ੀ ਕੀਤੀ ਗਈ ਤਾਂ ਦੌਰਾਨੇ ਤਾਲਾਸ਼ੀ ਬੈਰਕ ਨੰਬਰ 3 ਦੇ ਬਾਹਰਲੇ ਬਾਥਰੂਮ ਦੇ ਟਾਇਲਟ ਨੰਬਰ 4 ਦੀ ਸੀਟ ਵਿਚੋਂ ਇਕ ਲਾਵਾਰਿਸ ਮੋਬਾਇਲ ਫੋਨ ਕੀ ਪੈਡ ਵਾਲਾ ਸਮੇਤ ਬੈਟਰੀ ਅਤੇ ਚਾਰਜਿੰਗ ਲੀਡ ਬਰਾਮਦ ਹੋਇਆ। ਜਿਸ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ।

 ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਥਾਣੇਦਾਰ ਦੇ ਮੁੰਡੇ ਨੂੰ ਮਾਰੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News