ਅੰਮ੍ਰਿਤਸਰ ਦੇ ਮੇਅਰ ਲਈ ਉਮੀਦਵਾਰ ’ਤੇ ਲੱਗੀ ਮੋਹਰ, ਨੋਟੀਫਿਕੇਸ਼ਨ ਹੁੰਦੇ ਹੀ ਸਾਹਮਣੇ ਆਵੇਗਾ ਚਿਹਰਾ

Tuesday, Jan 21, 2025 - 10:51 AM (IST)

ਅੰਮ੍ਰਿਤਸਰ ਦੇ ਮੇਅਰ ਲਈ ਉਮੀਦਵਾਰ ’ਤੇ ਲੱਗੀ ਮੋਹਰ, ਨੋਟੀਫਿਕੇਸ਼ਨ ਹੁੰਦੇ ਹੀ ਸਾਹਮਣੇ ਆਵੇਗਾ ਚਿਹਰਾ

ਅੰਮ੍ਰਿਤਸਰ(ਕਮਲ)-ਅੰਮ੍ਰਿਤਸਰ ਵਿਚ ਕਾਂਗਰਸ ਪਾਰਟੀ ਦਾ ਮੇਅਰ ਬਣਾਉਣ ਨੂੰ ਲੈ ਕੇ ਅੱਜ ਫਿਰ ਤੀਸਰੀ ਗੁਪਤ ਮੀਟਿੰਗ ਅੰਮ੍ਰਿਤਸਰ ਦੇ ਅਜਨਾਲਾ ਰੋਡ ਸਥਿਤ ਨਿੱਜੀ ਹੋਟਲ ਵਿਚ ਹੋਈ। ਇਸ ਵਿਚ ਅਬਜ਼ਰਵਰ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਸੀ. ਐੱਲ. ਪੀ. ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪੁੱਜੇ। ਜਾਣਕਾਰੀ ਅਨੁਸਾਰ ਹਾਈਕਮਾਨ ਦੇ ਨਿਰਦੇਸ਼ਾਂ ਅਨੁਸਾਰ ਕਾਂਗਰਸ ਨੇ ਮੇਅਰ ਅਹੁਦੇ ਦੇ ਉਮੀਦਵਾਰ ਵਿਕਾਸ ਸੋਨੀ, ਰਾਜ ਕੰਵਲਪ੍ਰੀਤ ਸਿੰਘ ਲੱਕੀ ਲਈ 41 ਕੌਂਸਲਰਾਂ ਦੀ ਵੋਟਿੰਗ ਕਰਵਾਈ ਗਈ। ਇਸ ਦੌਰਾਨ ਵਿਕਾਸ ਸੋਨੀ ਨੂੰ 30 ਵੋਟਾਂ ਅਤੇ ਰਾਜ ਕਵਲਪ੍ਰੀਤ ਸਿੰਘ ਲੱਕੀ ਨੂੰ 11 ਵੋਟਾਂ ਪਾਈਆਂ। ਮੀਟਿੰਗ ਵਿਚ ਲਗਭਗ ਕਾਂਗਰਸ ਨੇ ਮੇਅਰਸ਼ਿਪ ਦੇ ਉਮੀਦਵਾਰ ਦੀ ਚੋਣ ਕਰਨ ਲਈ ਹੈ ਪਰ ਨੋਟੀਫਿਕੇਸ਼ਨ ਹੁੰਦੇ ਹੀ ਮੇਅਰ ਦੇ ਉਮੀਦਵਾਰ ਦਾ ਨਾਂ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ-ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਅਗਲੇ 24 ਘੰਟੇ...

ਸਸਪੈਂਸ ਇਹ ਹੈ ਕਿ ਜਦੋਂ ਤੱਕ ਕਾਂਗਰਸ ਨੂੰ ਨਿਯੁਕਤੀ ਪੱਤਰ ਨਹੀਂ ਦਿੰਦੀ, ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਇਹ ਵੀ ਪਤਾ ਲੱਗਾ ਹੈ ਕਿ ਹਾਈਕਮਾਨ ਇਸ ਵਾਰ ਢਾਈ ਢਾਈ ਸਾਲ ਵੀ ਬਣ ਸਕਦੀ ਹੈ। ਇਸ ਮੀਟਿੰਗ ਵਿਚ ਕਾਂਗਰਸੀ ਕੌਂਸਲਰ ਇਕਜੁੱਟ ਦਿਖੇ, ਕਿਉਂਕਿ ਬਾਹਰ ਆਉਂਦੇ ਹੀ ਰਾਜ ਕੰਵਲਪ੍ਰੀਤ ਸਿੰਘ ਲੱਕੀ ਅਤੇ ਵਿਕਾਸ ਸੋਨੀ ਗਲੇ ਵੀ ਮਿਲੇ ਅਤੇ ਦੋਵੇਂ ਖੁਸ਼ ਦਿਖੇ।

ਇਹ ਵੀ ਪੜ੍ਹੋ- ਪੰਜਾਬ 'ਚ ਰੇਲ ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ, ਇਹ ਟ੍ਰੇਨਾਂ ਹੋਈਆਂ ਬੰਦ

ਇਸ ਦੌਰਾਨ 41 ਕੌਂਸਲਰਾਂ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਤ੍ਰਿਪਤ ਰਜਿੰਦਰ ਬਾਜਵਾ, ਡਾ. ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਵਿਧਾਇਕ ਸੁਨੀਲ ਦਿੱਤੀ, ਨਵਜੋਤ ਕੌਰ ਸਿੱਧੂ, ਜਸਬੀਰ ਸਿੰਘ ਡਿੰਪਾ, ਜੁਗਲ ਕਿਸ਼ੋਰ ਸ਼ਰਮਾ, ਦਿਨੇਸ਼ ਬੱਸੀ ਤੋਂ ਇਲਾਵਾ ਕਈ ਕਾਂਗਰਸੀ ਸ਼ਾਮਲ ਮੌਜੂਦ ਸਨ।

ਇਹ ਵੀ ਪੜ੍ਹੋ-  ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ

ਗੁਰੂ ਨਗਰੀ ’ਚ ਮੇਅਰ ਜਲਦ ਹੀ ਕਾਂਗਰਸ ਦਾ ਬਣੇਗਾ

ਇਸ ਦੌਰਾਨ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਸੀ. ਐੱਲ. ਪੀ. ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਅਰ ਜਲਦ ਹੀ ਅੰਮ੍ਰਿਤਸਰ ਵਿਚ ਕਾਂਗਰਸ ਦਾ ਬਣੇਗਾ, ਇਸ ਲਈ ਮੇਅਰ ਅਹੁਦੇ ਲਈ ਮੋਹਰ ਲੱਗ ਚੁੱਕੀ ਹੈ ਅਤੇ ਨੋਟੀਫਿਕੇਸ਼ਨ ਹੁੰਦੇ ਹੀ ਮੇਅਰ ਦਾ ਨਾਂ ਤੁਹਾਡੇ ਸਾਹਮਣੇ ਆ ਜਾਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News